ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/153

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਹਾਂ ਤਹਾਂ ਤੁਮ ਧਰਮ ਬਿਥਾਰੋ ॥ ਦੁਸਟ ਦੋਖੀਅਨਿ ਪਕਰਿ ਪਛਾਰੋ॥੪੨॥ ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨਮੰ ॥ ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥੪੩॥ (ਬਚਿਤ੍ਰ ਨਾਟਕ, ਪਾ: ੧੦) ਸੱਚੇ ਪਾਤਸ਼ਾਹ ਜੀ ਦਾ ਸ਼ਾਹੀ ਫ਼ੁਰਮਾਨ ਸੁਭਾਗ ਸਿੱਖਾਂ ਨੇ ਸੁਣਿਆ ਤੇ ਪੁੱਛਿਆ, “ਧਰਮ ਕੀ ਹੈ ?” ਤਾਂ ਸ੍ਰੀ ਮੁੱਖ ਤੋਂ ਉੱਤਰ ਮਿਲਿਆ, “ਜੋ ਅੱਜ ਤੋਂ ਦੋ ਸਦੀਆਂ ਪਹਿਲਾਂ ਦੱਸਿਆ ਗਿਆ ਸੀ।” ਤਿਨ ਬੇਦੀਅਨ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਇ ॥ ਸਭ ਸਿਖਨ ਕੋ ਸੁਖ ਦਏ ਜਹ ਤਹ ਭਏ ਸਹਾਇ ॥੪॥ ਚੌਪਈ॥ ਤਿਨ ਇਹ ਕਲ ਮੋ ਧਰਮੁ ਚਲਾਯੋ ॥ ਸਭ ਸਾਧਨ ਕੋ ਰਾਹੁ ਬਤਾਯੋ ॥ (ਬਚਿਤ੍ਰ ਨਾਟਕ, ਪਾ: ੧੦) ਧਰਮ ਸਤਿਗੁਰ ਨਾਨਕ ਨੇ ਦੱਸਿਆ ਹੈ, ਸੰਗਤ ਨੇ ਸੁਣਿਆ ਤੇ ਮੰਨਿਆ ਹੈ, ਹੁਣ ਉਸ ਧਰਮ ਦਾ ਪੰਥ ਚਲਾਇਆ ਜਾਵੇਗਾ। ਦਿਲਾਂ ਦੀਆਂ ਪੱਟੀਆਂ 'ਤੇ ਪੂਰਨੇ ਪੈਣਗੇ ਤੇ ਸਾਧੂ ਉਹਨਾਂ 'ਤੇ ਚੱਲ ਕੇ ਧਰਮ ਦ੍ਰਿੜ੍ਹ ਕਰਨਗੇ। ਧਰਮ ਜੀਅ ਦੇ ਜੀਵਨ ਨੂੰ ਸੰਭਾਲਣਾ ਸੀ, ਪਰ ਮੰਦਿਆਂ ਭਾਗਾਂ ਨੂੰ ਮਨੁੱਖ ਚਿਰਾਂ ਤੋਂ ਤਨ ਦੇ ਜਾਂ ਮਨ ਦੇ ਜੀਵਨ ਵਿਚ ਜੀਊਂਦਾ ਸੀ, ਖਾਣਾ ਪੀਣਾ ਤੇ ਸੰਤਾਨ ਪੈਦਾ ਕਰਨਾ, ਤਨ ਦਾ ਜੀਵਨ ਅਤੇ ਕਥਾ ਵਾਰਤਾ, ਗਿਆਨ ਧਿਆਨ ਦਾ ਪਠਨ ਪਾਠਨ ਮਾਨਸਕ ਜੀਵਨ ਸੀ, ਸੰਸਾਰ ਇਹਦੇ ਵਿਚ ਬੱਝ ਰਿਹਾ ਸੀ। ਬਾਬੇ ਨੇ ਆਣ ਕੇ ਜੀਅ ਦਾ ਜੀਵਨ ਦੱਸਿਆ। ਪਰ ਨਿਸ਼ਾਨੇ ਹੋਰ ਗੱਲ ਤੇ ਸਾਧਨ ਹੋਰ ਗੱਲ ਹੁੰਦੀ ਹੈ। ਸਾਧਨ ਤੋਂ ਬਿਨਾਂ ਨਿਸ਼ਾਨੇ 'ਤੇ ਨਹੀਂ ਪੁੱਜਿਆ ਜਾਂਦਾ, ਸਾਧਨ ਦੀ ਰਹਿਣੀ ਰਹਿਣ ਵਾਲੇ ਹੀ ਅੱਪੜ ਸਕਦੇ ਹਨ। ਸੋ ਹੁਣ ਨਿਸ਼ਾਨੇ 'ਤੇ ਲੈ ਜਾਣ ਦਾ ਸਾਧਨ, ਜੀਵਨ ਵਿਚ ਬਿਆਨ ਕੀਤਾ ਗਿਆ। ਅਨੰਦਪੁਰ ਦੀਆਂ ਉੱਚੀਆਂ ਘਾਟੀਆਂ 'ਤੇ ਉੱਚੇ ਭਾਗਾਂ ਵਾਲੇ ਗੁਰਸਿੱਖਾਂ ਦਾ ਦੀਵਾਨ ਸਜ ਰਿਹਾ ਸੀ। ਉੱਚ ਦਮਾਲੇ ਵਾਲੇ ਉੱਚੇ ਸ਼ਹਿਨਸ਼ਾਹ ਕਲਗੀਆਂ ਵਾਲੇ ਨੇ ਸ੍ਰੀ ਸਾਹਿਬ ਸੰਭਾਲ ਉੱਚੀ ਅਵਾਜ਼ ਵਿਚ ਕਿਹਾ, “ਕੋਈ ਹੈ, ਜੋ ਸਰੀਰ ਤੇ ਮਨ ਦੇ ਜੀਵਨ ਤੋਂ ਉਤਾਂਹ ਚੜ੍ਹਿਆ ਹੋਵੇ ? ਉੱਠੋ, ਜੁ ਮੈਂ ਉਸਦਾ ਠੀਕਰਾ ਆਪਣੀ ਤਲਵਾਰ ਨਾਲ ਤੋੜ ਦਿਆਂ।” ਇਕ ਉਠਿਆ, ਫਿਰ ਦੂਜਾ, ਤੀਜਾ, ਚੌਥਾ। ਜਦ ਪੰਜਵਾਂ ਵੀ ਉੱਠ ਖੜੋਤਾ ਤਾਂ ਫ਼ੁਰਮਾਣ ਲੱਗੇ, “ਬਸ ! ਜਿਥੇ ਪੰਜ ਹਨ ਉਥੇ ਸਭ ਕੁਝ ਹੈ।” ‘ਪੰਜੀਂ ਪਰਮੇਸ਼ਰ' ਭਾਈ ਗੁਰਦਾਸ ਜੀ ਨੇ ਕਿਹਾ ਸੀ। ਹੁਕਮ ਹੋਇਆ, ਹੇਠਲੇ ਮੰਡਲਾਂ ਨੂੰ ਤਿਆਗ ਆਏ ਤੁਸੀਂ, ਜੀਵਨ ਦੇਸ਼ ਦੇ ਵਾਸੀ, ਮੇਰੇ ਹਮ ਸ਼ਹਿਰੀ ਮੀਤ ਹੋ, ਮੈਂ ਤੁਹਾਨੂੰ ਆਪਣੇ ‘ਪਿਆਰੇ’ ਕਹਿੰਦਾ ਹਾਂ। ਅੱਜ ਤੋਂ ਤੁਸੀਂ ਪਿਆਰੇ ਹੋ ਤੇ ਸਦਾ ਪਿਆਰੇ ਰਹੋਗੇ | ਜੀਵਨ ਜੁਗਤੀ ਤੁਹਾਨੂੰ ਸਮਝਾਂਦਾ ਹਾਂ, ਤੁਸਾਂ ਜਗਤ ਨੂੰ ਦੱਸਣੀ ਪਹਿਲਾਂ ਤਨ ਮਨ ਤੋਂ ਉੱਤੇ ਉੱਠ ਅੰਮ੍ਰਿਤਪਾਨ ਕਰਨਾ ਹੈ, ਇਹ ਜੀਵਨ ਪੂੰਜੀ ਹੈ, Sri Satguru Jagjit Singh Ji eLibrary ੧੫੩ NamdhariElibrary@gmail.com