ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/149

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤੋਂ ਸੁਰੱਖਿਅਤ ਕਰਨ ਲਈ ਤਾਰ ਦਾ ਇਕ ਜੰਗਲਾ ਲਗਾਇਆ ਜਾਂਦਾ ਹੈ, ਓਦਾਂ ਹੀ ਸੱਚ ਦੇ ਪ੍ਰਚਾਰ ਲਈ ਗਿਆਨਵਾਨ ਸੰਗਤ, ਮਜ਼ਬੂਤ ਸਮਾਜ ਤੇ ਤੇਜੱਸਵੀ ਰਾਜ- ਪਰਬੰਧ ਦੀ ਲੋੜ ਸੀ। ਧਰਮ ਸੱਚ ਦੇ, ਸਮਾਜ ਸਮਾਨਤਾ ਦੇ, ਤੇ ਰਾਜ ਨਿਆਇ ਦੇ ਆਸਰੇ ਕਾਇਮ ਕਰਨਾ ਸੀ। ਇਸ ਲਈ ਸੰਗਤ ਨੂੰ ਇਹ ਸਮੁੱਚਾ ਸਬਕ ਸਿਖਾਉਂਦਿਆਂ ਹੋਇਆਂ ਖ਼ਾਸ ਖ਼ਾਸ ਜਾਮਿਆਂ ਵਿਚ ਖ਼ਾਸ ਗੱਲਾਂ ਵੱਲ ਧਿਆਨ ਦਿਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਰੰਭ ਕਰ, ਮਨੁੱਖੀ ਜਾਮੇ ਦੀ ਉਮਰ ਦੇ ਅੰਤ 'ਤੇ ਬਾਕੀ ਕੰਮ ਗੁਰੂ ਅੰਗਦ ਜੀ ਨੂੰ ਸੌਂਪਿਆ, ਪਰ ਇਹ ਸੌਂਪਣਾ ਸਾਧਾਰਨ ਨਹੀਂ ਸੀ ਸਗੋਂ ਦੀਪਕ ਤੋਂ ਦੀਪਕ ਬਾਲਿਆ : ਦੀਪਕ ਤੇ ਦੀਪਕੁ ਪਰਗਾਸਿਆ ਤ੍ਰਿਭਵਣ ਜੋਤਿ ਦਿਖਾਈ॥ (ਰਾਮਕਲੀ ਮ: ੧, ਪੰਨਾ ੯੭੭) ਸ੍ਰੀ ਗੁਰੂ ਅੰਗਦ ਦੇਵ ਜੀ ਦੀ ਦੇਹ ਦੂਸਰੀ ਸੀ, ਉਸਦਾ ਨਾਮ ਭੀ ‘ਲਹਿਣਾ’ ਸੀ। ਅੰਗਦ ਨਾਨਕ ਦੇ ਅੰਦਰਲੇ ਦਾ ਅੰਗ ਸੀ। ਭਾਈ ਗੁਰਦਾਸ ਜੀ ਨੇ ਲਿਖਿਆ ਹੈ : ਗੁਰੂਆਂ ਦਾ ਗੁਰੂ, ਗੁਰੂ ਨਾਨਕ ਦੇਵ ਸਹਿਜ ਰੂਪ ਹੋ ਸਮਾਇਆ : ਸਤਿਗੁਰ ਨਾਨਕ ਦੇਉ ਗੁਰਾ ਗੁਰ ਹੋਇਆ। ਅੰਗਦੁ ਅਲਖੁ ਅਭੇਉ ਸਹਿਜ ਸਮੋਇਆ॥ (ਭਾਈ ਗੁਰਦਾਸ, ਵਾਰ ੩, ਪਉੜੀ ੧੨) ਲਹਿਣੇ ਨੇ ਅੰਗਦ ਬਣ ਆਪਣਾ ਫ਼ਰਜ਼ ਸੰਭਾਲ ਲਿਆ। ਬਾਬੇ ਨਾਨਕ ਜੀ ਵਾਲੀ ਸਾਰੀ ਮਰਯਾਦਾ ਕਾਇਮ ਰਖ ਅਗਾਂਹ ਤੋਰੀ, ਪਰ ਸੰਗਤ ਨੂੰ ਉਚੇਰਿਆਂ ਕਰਨ ਲਈ ਇਕ ਖ਼ਾਸ ਅੰਗ ਨੂੰ ਮੁੱਖ ਰਖ ਲਿਆ ਤੇ ਉਹ ਸੀ ਮਨੁੱਖ ਨੂੰ ਆਪਣੀ ਬੋਲੀ ਵਿਚ ਉੱਚੇ ਤੋਂ ਉੱਚਾ ਗਿਆਨ ਲੈਣ ਦੇ ਯੋਗ ਬਣਾਣਾ। ਇਹ ਇਕ ਜਗਤ ਪ੍ਰਸਿਧ ਸਚਾਈ ਹੈ ਕਿ ਮਨੁੱਖ ਘੱਟ ਤੋਂ ਘੱਟ ਸਮੇਂ ਵਿਚ ਵੱਧ ਤੋਂ ਵੱਧ ਉੱਚੇ ਤੋਂ ਉੱਚਾ ਗਿਆਨ ਆਪਣੀ ਮਾਤ-ਭਾਸ਼ਾ ਵਿਚ ਹੀ ਲੈ ਸਕਦਾ ਹੈ। ਸੋ ਸਤਿਗੁਰਾਂ ਨੇ ਦੂਸਰੇ ਜਾਮੇ ਵਿਚ ਸਿੱਖ ਸੰਗਤ ਦੀ ਇਸ ਉਸਾਰੀ ਵੱਲ ਉਚੇਚਾ ਧਿਆਨ ਦਿੱਤਾ। ਗੁਰਮੁਖੀ ਲਿੱਪੀ ਪ੍ਰਚਲਿਤ ਕਰ ਪੰਜਾਬੀ ਸਿੱਖਾਂ ਵਿਚ ਪੰਜਾਬੀ ਦੇ ਰਾਹੀਂ ਹੀ ਗਿਆਨ ਪ੍ਰਾਪਤੀ ਦਾ ਸਾਧਨ ਕਾਇਮ ਕਰ, ਜਗਤ ਨੂੰ ਦਰਸਾਇਆ ਕਿ ਮਨੁੱਖ ਨੂੰ ਆਪਣੀ ਹੀ ਮਾਤ-ਭਾਸ਼ਾ ਦੇ ਰਾਹੀਂ ਉੱਚੇ ਤੋਂ ਉੱਚਾ ਗਿਆਨ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੀਸਰਾ ਜਾਮਾ ਧਾਰ ਸ੍ਰੀ ਗੁਰੂ ਅਮਰਦਾਸ ਸਦਵਾ ਲੰਗਰ 'ਤੇ ਵਧੇਰਾ ਤਾਣ ਲਾਇਆ। ਸਭ ਨੂੰ ਇਕ ਪੰਗਤ ਵਿਚ ਇਕੱਠੇ ਖੁਆਣ ਨਾਲ ਬ੍ਰਾਹਮਣ ਦੀ ਕਾਇਮ ਕੀਤੀ ਹੋਈ ਜ਼ਾਤ-ਪਾਤ ਤੇ ਛੂਤ-ਛਾਤ ਦਾ ਵਿਤਕਰਾ ਉਡਾਇਆ। ਲੋਕ-ਪਿਆਰ ਦੀ ਇਸ ਪਾਵਨ ਮਰਯਾਦਾ ਨੂੰ ਪ੍ਰਚਲਿਤ ਹੁੰਦਾ ਦੇਖ ਬ੍ਰਾਹਮਣ ਇਤਨਾ ਘਬਰਾ ਉਠਿਆ ਕਿ ਉਸਨੇ ਅਕਬਰ ਦੇ ਦਰਬਾਰ ਵਿਚ ਜਾ ਸ਼ਿਕਾਇਤ ਕੀਤੀ। ਜਦ ਅਕਬਰ ਨੇ ਕੋਈ ਕਦਮ ਉਠਾਣ ਤੋਂ ਪਹਿਲਾਂ ਆਪਣੇ ਅੱਖੀਂ ਗੁਰੂ ਦੀ ਮਰਯਾਦਾ ਦੇਖਣ ਦਾ ਇਰਾਦਾ ਕੀਤਾ ਤੇ ਗੋਇੰਦਵਾਲ ਪੁੱਜਾ ਤਾਂ ਸਤਿਗੁਰਾਂ ਨੇ ਉਸਨੂੰ ਵੀ ਫਟੇ ਪੁਰਾਣੇ ਕਪੜਿਆਂ ਵਾਲੇ ਗ਼ਰੀਬ ਕੰਗਾਲ ਲੋਕਾਂ ਵਿਚ ਬੈਠ ਕੇ ਪ੍ਰਸ਼ਾਦ ਛਕਣ ਲਈ ਮਜਬੂਰ Sri Satguru Jagjit Singh Ji eLibrary १४ NamdhariElibrary@gmail.com I