ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/140

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗਏ, ਕਿਸੇ ਦੇ ਵਾਰ ਨਾਲ ਗਰਦਨ ਕੱਟੀ ਗਈ ਪਰ ਨਿਜ ਅਨੰਦ ਵਿਚ ਮਸਤ ਬੀਰ ਨੇ ਕੱਟੀ ਹੋਈ ਗਰਦਨ ਇਕ ਹੱਥ ਨਾਲ ਸੰਭਾਲ, ਦੂਸਰੇ ਹੱਥ ਨਾਲ ਖੰਡਾ ਵਾਹੁੰਦਿਆਂ ਹੋਇਆਂ, ਕਾਫ਼ੀ ਫ਼ਾਸਲਾ ਤਹਿ ਕਰ, ਕੱਟੇ ਹੋਏ ਸੀਸ ਨਾਲ ਮੱਥਾ ਪਰਕਰਮਾ ਵਿਚ ਆਣ ਟੇਕਿਆ। ਏਸੇ ਤਰ੍ਹਾਂ ਹੀ ਪਰਮ ਸੰਤ ਬਾਬਾ ਸੁੱਖਾ ਸਿੰਘ ਜੀ ਕੰਬੋ ਕੀ ਮਾੜੀ ਵਾਲੇ, ਕਈ ਮਹੀਨਿਆਂ ਤੀਕ ਟੁੱਟੀ ਹੋਈ ਲੱਤ ਕਾਠੀ ਨਾਲ ਬੰਨ੍ਹ ਧਰਮ ਯੁੱਧ ਕਰਦੇ ਰਹੇ। ਸਿੱਖ ਇਤਿਹਾਸ ਵਿਚ ਇਹੋ ਜਿਹੇ ਬੀਰਾਂ ਨੂੰ ਭੁਝੰਗੀ ਤੇ ਕਦੀ ਕਦੀ ਲਾਡਲੀਆਂ ਫ਼ੌਜਾਂ ਕਰਕੇ ਵੀ ਲਿਖਿਆ ਗਿਆ ਹੈ। ਇਹ ਉਮਰ ਦੇ ਲਿਹਾਜ਼ ਤੋਂ ਉਤੇ, ਮਨ ਕਰਕੇ ਸਦਾ ਜੁਆਨ ਮਹਾਂਬਲੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਸਮਝੇ ਜਾਂਦੇ ਹਨ। ਇਹ ਉਸਨੂੰ ਸਨ ਭੀ ਲਾਡਲੇ ਤੇ ਹੋਣ ਭੀ ਕਿਉਂ ਨਾ, ਉਸ ਨੇ ਮਾਸੂਮ ਬਿੰਦੀ ਪੁੱਤਰ ਵਾਰ, ਨਾਦੀ ਪੁੱਤਰ ਲਏ ਸਨ। ਇਹ ਕਈ ਵੇਰਾਂ ਬੀਰਤਾ ਦੀਆਂ ਸਿਖਰਾਂ ਤੇ ਚੜ੍ਹ ਲਾਡ ਵੱਸ ਪਿਤਾ ਨਾਲ ਭੀ ਸ਼ਰਤਾਂ ਬੰਨ੍ਹ ਬਹਿੰਦੇ ਸਨ। ਬਿਹੰਗਮ, ਨਾ ਕੋਈ ਘਰ ਬੰਨ੍ਹਣਾ ਨਾ ਘਾਟ, ਬਿਨਾਂ ਨਾਮ ਸਿਮਰਨ, ਸਿਦਕ ਤੇ ਸੇਵਾ ਦੇ ਕਿਸੇ ਚੀਜ਼ ਨੂੰ ਨਾ ਅਪਨਾਣਾ, ਉਪਕਾਰ ਹਿਤ ਦੂਸਰਿਆਂ ਦੀ ਮਦਦ 'ਤੇ ਚੜ੍ਹ ਦੌੜਨਾ, ਔਹ ਦੇਖੋ ਸਰਹੱਦ 'ਤੇ ਪਠਾਣ, ਸਿੰਘ ਰਾਜ ਤੋਂ ਬਗ਼ਾਵਤ ਕਰ, ਭਾਰਤ-ਵਰਸ਼ ਦੀਆਂ ਪੁਰਾਣੀਆਂ ਲੁੱਟਾਂ ਤੇ ਢੱਕਾਂ ਬੰਨ੍ਹ ਖੜਨ ਦੇ ਸੁਪਨੇ ਲੈਂਦੇ ਹੋਏ, ਨੌਸ਼ਹਿਰੇ ਦੇ ਗਿਰਦ ਆਣ ਇਕੱਠੇ ਹੋਏ। ਹੈਦਰੀ ਝੰਡਾ ਖੜਾ ਸੀ। ਜਰਨੈਲ ਹਰੀ ਸਿੰਘ ਦੇ ਗੁਜ਼ਰ ਜਾਣ ਦੀ ਖ਼ਬਰ ਨੇ ਬਾਗੀਆਂ ਦੇ ਹੌਸਲੇ ਦਣੇ ਕਰ ਦਿੱਤੇ ਸਨ। ਪਹਾੜਾਂ ਦੀਆਂ ਧਾਰਾਂ ਕਾਲੀ-ਪੋਸ਼ਾਂ ਦੀਆਂ ਡਾਰਾਂ ਨਾਲ ਮਾਖਿਓ ਦੋ ਛੱਤੇ ਬਣੇ ਦਿਸ ਆਉਂਦੇ ਸਨ। ਤੋਪਖ਼ਾਨਾ ਪਿਛੋਂ ਪੁੱਜਾ ਨਹੀਂ ਸੀ। ਰਣਜੀਤ ਸਿੰਘ ਮਹਾਰਾਜਾ ਘਬਰਾ ਰਿਹਾ ਸੀ, ਪਰ ਨਿਆਏ ਰਾਜ ਦੀ ਮਦਦ 'ਤੇ ਆਇਆ ਹੋਇਆ ਨਿਹੰਗ ਫੂਲਾ ਸਿੰਘ ਅਕਾਲੀ ਗੁਰੂ ਕਾ ਭੁਝੰਗੀ, ਕਲਗੀਆਂ ਵਾਲੇ ਪਿਤਾ ਦੀ ਲਾਡਲੀ ਫ਼ੌਜ, ਦੁਸ਼ਮਣ ਦੀ ਬਹੁ-ਗਿਣਤੀ ਤੇ ਤੋਪਾਂ ਦੀ ਤੋਟ ਤੋਂ ਬੇਪਰਵਾਹ ਹੋ ਬੀਰ ਰਸ ਮੱਤਾ, ਯੁਧ ਲਈ ਤਿਆਰ ਹੋ ਗਿਆ। ਮਹਾਰਾਜਾ ਤੇ ਉਸਦੇ ਨੀਤੀਵਾਨ ਸਾਥੀ ਰੋਕਾਂ ਪਾ ਰਹੇ, ਪਰ ਸ਼ੌਕੇ ਸ਼ਹਾਦਤ ਨੇ ਕੀ ਰੁਕਣਾ ਸੀ। ਜਿਉਂ ਜਿਉਂ ਸਿਆਣਪ ਰੋਕੇ, ਇਸ਼ਕ ਵਧੇਰੇ ਮੱਚੇ। ਓੜਕ ਉਠ ਖਲੋਤਾ, ਅਰਦਾਸ ਕੀਤੀ, ਪਰ ਲਾਡਾਂ ਭਰੀ ਜੋ ਲਾਡਲਿਆਂ ਨੂੰ ਹੀ ਬਣ ਆਉਂਦੀ ਹੈ। ਆਖ਼ਰ ਆਖਿਓਸੁ, “ਪਿਤਾ ਕਲਗੀਧਰ ਜੇ ਮੈਂ ਸਨਮੁਖ ਨਾ ਹੋ ਮਰਾਂ ਤਾਂ ਤੇਰਾ ਪੁੱਤਰ ਕਾਹਦਾ, ਜੇ ਧਰਮ ਨੂੰ ਫ਼ਤਹਿ ਨਾ ਬਖ਼ਸ਼ੇ ਤਾਂ ਤੂੰ ਪਿਤਾ ਕੀ।” ਇਹ ਅਰਦਾਸ ਸਾਰੇ ਸਿੱਖ ਇਤਿਹਾਸ ਵਿਚ ਇੱਕੋ ਹੀ ਹੈ ਤੇ ਇਕ ਨੂੰ ਹੀ ਕਰਨੀ ਬਣ ਆਈ ਸੀ। ਪ੍ਰਵਾਨ ਹੋ ਗਈ, ਭੁਝੰਗੀ ਗੋਲੀਆਂ ਦੇ ਮੀਂਹ ਵਿਚੋਂ ਲੰਘਦਾ ਪਹਾੜੀ ਦੀ ਸਿਖਰ 'ਤੇ ਪੁੱਜ, ਸਨਮੁਖ ਜਾ ਜੂਝਿਆ, ਪਰ ਓਸ ਵੇਲੇ ਲੋਕਾਂ ਨੇ ਚੁਤਰਫ਼ੋਂ ਡਿੱਠਾ ਕਿ ਪਹਾੜੀ ਦੇ ਸਿਖਰ 'ਤੇ ਲੁਟੇਰਿਆਂ ਦੀ ਥਾਂ ਪਰਜਾ ਦੇ ਰੱਖਿਅਕਾਂ ਦਾ ਝੰਡਾ ਲਹਿਰਾ ਰਿਹਾ ਸੀ। ਬੀਰ ਸਦਾ ਅੰਦਰੋਂ ਮਿਠੇ ਤੇ ਬਾਹਰੋਂ ਕਰੜੇ ਵਰਤਦੇ ਹਨ। ਉਹਨਾਂ ਦੇ ਜੀਵਨ ਦੀ ਸਹੀ ਤਸਵੀਰ, ਖੰਡੇ ਦੀ ਪਾਹੁਲ ਤੋਂ ਬਣਦੀ ਹੈ, ਜਿਸ ਵਿਚ ਖੰਡਾ ਤੇ ਪਤਾਸੇ ਦੋਵੇਂ ਪਾਣੀ ਵਿਚ ਘੋਲ ਕੇ ਪਿਲਾਏ ਜਾਂਦੇ ਹਨ : ਖੰਡੇ ਤੋਂ ਪੈਦਾ ਹੋਏ ਹਾਂ, ਖੰਡੇ ਦੇ ਵਾਂਗਰ ਤਿਖੇ ਹਾਂ। ਪੀਤੇ ਨੇ ਨਾਲ ਪਤਾਸੇ ਵੀ, ਜਿਸ ਕਰਕੇ ਨਾਲੇ ਮਿਠੇ ਹਾਂ। १४० Sri Satguru Jagjit Singh Ji eLibrary NamdhariElibrary@gmail.com