ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/138

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸ਼ਹਿਨਸ਼ਾਹ ਸਾਹਮਣੇ ਘਾਹ ਤੇ ਟਕਾ ਰੱਖ, ਮੱਥਾ ਟੇਕ, ਸੱਜਲ ਨੈਣ ਹੋ ਕਹਿਣ ਲੱਗਾ, ਮੈਨੂੰ ਮੋਹ ਦੀ ਮਾਰ ਤੋਂ ਬਚਾ, ਮੌਤ ਤੋਂ ਛੁਡਾ, ਕਾਲ ਦੇ ਭੈ ਦੀ ਫਾਂਸੀ ਕੱਟ।” ਬਾਦਸ਼ਾਹ ਇਹ ਸੁਣ ਹੈਰਾਨ ਹੋ ਕੇ ਪੁੱਛਣ ਲੱਗਾ, “ਤੂੰ ਕਿਸ ਦੀ ਤਲਾਸ਼ ਵਿਚ ਹੈਂ ?" ਘਸਿਆਰੇ ਨੇ ਕਿਹਾ, “ਸਚੇ ਪਾਤਸ਼ਾਹ ਦੀ!” ਬਾਦਸ਼ਾਹ ਨੇ ਕਿਹਾ, “ਉਹਨਾਂ ਦਾ ਤੰਬੂ ਅਗੇ ਹੈ।” ਬਾਦਸ਼ਾਹ ਦੇ ਦੱਸਣ 'ਤੇ ਬੜੀ ਬੇਪਰਵਾਹੀ ਨਾਲ, ਆਪਣਾ ਟਕਾ ਬਾਦਸ਼ਾਹ ਦੇ ਅੱਗੋਂ ਚੁੱਕ ਲਿਆ ਤੇ ਅਜੇ ਘਾਹ ਚੁੱਕਣ ਹੀ ਲੱਗਾ ਸੀ ਕਿ ਜਹਾਂਗੀਰ ਨੇ ਕਿਹਾ, ਬਾਦਸ਼ਾਹ ਅਗੇ ਨਜ਼ਰਾਨਾ ਧਰ ਕੇ ਚੁੱਕੀਦਾ ਨਹੀਂ।” “ਬਾਦਸ਼ਾਹ ਭੀ ਰਿਆਇਆ ਦੀ ਰਖਸ਼ਾ ਕੀਤੇ ਬਿਨਾਂ ਨਜ਼ਰਾਨਾ ਲੈਣ ਦਾ ਹੱਕ ਨਹੀਂ ਰਖਦੇ,” ਇਹ ਸੀ ਉਤਸ਼ਾਹ-ਭਰੇ ਫ਼ਕੀਰ ਦੇ ਸੱਚੇ ਵਾਕ ਜੋ ਜਹਾਂਗੀਰ ਵਰਗੇ ਸ਼ਹਿਨਸ਼ਾਹ ਦੇ ਮੂੰਹ 'ਤੇ ਬੇਝਿਜਕ ਕਹੇ ਗਏ, ਜਿਸਦੇ ਗੁੱਸੇ ਤੋਂ ਡਰ, ਯੂਰਪ ਦੀਆਂ ਤਮਾਮ ਕੌਮਾਂ ਹਿੰਦੁਸਤਾਨ ਛੱਡ ਕੇ ਭੱਜ ਗਈਆਂ ਸਨ। ਰਣ-ਖੇਤਰ ਵਿਚ ਤਾਂ ਗੁਰਸਿੱਖਾਂ ਦਾ ਇਹ ਜੌਹਰ ਸੋਲਾਂ ਕਲਾ ਸੰਪੂਰਨ ਹੋ ਚਮਕਦਾ ਹੈ। ਇਹ ਕਾਇਦਾ ਹੀ ਹੈ ਕਿ ਜੋ ਕੇਂਦਰੀ ਹਕੂਮਤ ਕਮਜ਼ੋਰ ਹੋ ਜਾਏ ਤਾਂ ਸੂਬਿਆਂ ਦਾ ਪ੍ਰਬੰਧ ਬਹੁਤ ਢਿੱਲਾ ਹੋ ਜਾਂਦੈ ਤੇ ਹਾਕਮ ਵੱਢੀ ਖੋਰ, ਰਿਆਇਆ ਵਿਚ ਭਾਰੀ ਹਲਚਲ ਮਚ ਜਾਂਦੀ ਹੈ। ਔਰੰਗਜ਼ੇਬ ਦੀਆਂ ਕਰਤੂਤਾਂ ਕਰਕੇ ਮੁਗ਼ਲ ਰਾਜ ਕਮਜ਼ੋਰ ਹੋ ਚੁੱਕਾ ਸੀ। ਸੂਬਿਆਂ ਵਿਚ ਲੁੱਟ ਮੱਚੀ ਹੋਈ ਸੀ। ਪੰਜਾਬ ਵਿਚ ਸਿੰਘ ਇਸ ਬੁਰਾਈ ਦੀ ਸੋਧ ਕਰ ਰਹੇ ਸਨ। ਰਾਜ ਦੇ ਕਰਮਚਾਰੀ, ਕੀ ਫ਼ੌਜੀ ਤੇ ਕੀ ਮੁਲਖੀ, ਸਭ ਪਰਜਾ ਨੂੰ ਪਾੜ ਪਾੜ ਖਾਣ ਤੇ ਉਹਨਾਂ ਦੇ ਰੱਖਿਅਕ ਸਿੰਘਾਂ ਨੂੰ ਮਕਾਉਣ 'ਤੇ ਲੱਕ ਬੰਨ੍ਹੀ ਫਿਰਦੇ ਸਨ। ਗੋਲੀਆਂ ਦੇ ਪਹਿਰੇ ਵਿਚੋਂ ਲੰਘ, ਭਾਈ ਬੋਤਾ ਸਿੰਘ ਤੇ ਉਹਨਾਂ ਦਾ ਇਕ ਸੰਗੀ ਸ੍ਰੀ ਅੰਮ੍ਰਿਤ ਸਰੋਵਰ ਵਿਚੋਂ ਇਸ਼ਨਾਨ ਕਰ, ਤਰਨ ਤਾਰਨ ਵੱਲ ਨੂੰ ਜਾ ਰਹੇ ਸਨ ਕਿ ਹਲ ਵਾਹੁੰਦੇ ਦੋ ਕਿਸਾਨਾਂ ਨੇ ਤੱਕੇ। ਇਕ ਨੇ ਕਿਹਾ, “ਇਹ ਕੋਈ ਸਿੰਘ ਹਨ।” ਦੂਜਾ ਬੋਲਿਆ, “ਸਿੰਘ ਹੁੰਦੇ ਤਾਂ ਹੁਣ ਤਕ ਸ਼ਹੀਦੀ ਨਾ ਪਾ ਜਾਂਦੇ।” ਜੱਟਾਂ ਦੀ ਇਹ ਗੱਲ ਸੁਣ ਬੀਰ ਬੋਤਾ ਸਿੰਘ ਨੇ ਸਾਥੀ ਨੂੰ ਕਿਹਾ, “ਕਿਸਾਨ ਠੀਕ ਕਹਿੰਦਾ ਹੈ। ਇਤਨੇ ਅੱਤਿਆਚਾਰ ਦੇ ਰਾਜ ਵਿਚ ਸਾਡਾ ਜੀਊਂਦੇ ਤੁਰੇ ਫਿਰਨਾ ਬੀਰਤਾ ਲਈ ਲੱਜਿਆ ਹੈ। ਮਰਦਊ ਨੂੰ ਤਾਨ੍ਹਾ ਹੈ, ਸੂਰਮਤਾ ਨੂੰ ਦਾਗ਼ ਹੈ, ਆਓ ਪ੍ਰਗਟ ਹੋਈਏ।” ਹੋ ਪਏ ਤਿਆਰ ਸੂਰਮੇ ਪ੍ਰਗਟ ਹੋਣ ਲਈ। ਤਰਨ ਤਾਰਨ ਦੇ ਪਾਸ ਨੂਰ ਦੀ ਸਰਾਂ ਦੇ ਕੋਲ ਸੜਕ ਰੋਕ ਲਈ। ਹਾਕਮਾਂ ਤਕ ਖ਼ਬਰ ਪੁਚਾਉਣ ਦੇ ਖ਼ਿਆਲ ਨਾਲ ਇਕ ਆਨਾ ਗੱਡਾ ਤੇ ਇਕ ਪੈਸਾ ਖੋਤਾ ਮਸੂਲ ਲੈਣਾ ਸ਼ੁਰੂ ਕਰ ਦਿੱਤਾ। ਪੁਲਸ ਦਾ ਥਾਣਾ ਪੱਟੀ ਸੀ। ਉਥੇ ਖ਼ਬਰ ਪੁੱਜੀ, ਪਰ ਮੁਗ਼ਲ ਕੋਤਵਾਲ ਇਸ ਖ਼ਬਰ ਨੂੰ ਸੁਣ वे ਚੁਪ ਰਿਹਾ। ਕੁਝ ਦਿਨ ਹੋਰ ਲੰਘ ਗਏ, ਫਿਰ ਭੀ ਸਰਕਾਰੀ ਹਾਕਮ ਕੋਈ ਨਾ ਪੁੱਜਾ। ਬੀਰ ਬੋਤਾ ਸਿੰਘ ਨੇ ਸਾਥੀ ਨੂੰ ਕਿਹਾ, “ਮਸੂਲ ਦੇ ਪੈਸਿਆਂ ਦੀ ਮਾਇਆ ਜੋੜਨੀ ਤਾਂ ਸਾਡਾ ਮਨੋਰਥ ਨਹੀਂ, ਅਸਾਂ ਤਾਂ ਸ਼ਹੀਦੀ ਪਾ ਜ਼ੁਲਮ ਰਾਜ ਨੂੰ ਮੁਕਾਉਣਾ ਹੈ। ਉਸਦਾ ਕੋਈ ਬਾਨਣੂ ੧੩੮ Sri Satguru Jagjit Singh Ji eLibrary NamdhariElibrary@gmail.com