ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/137

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

www.archive.org/details/namdhari ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰਵਾਣੀ ਸਮੇਂ ਕੈਦੀ ਬਣ, ਕੈਂਪ ਜੇਲ੍ਹ ਵਿਚ ਜਾ ਕੇ ਜੇਲ੍ਹ ਦੇ ਕਰਮਚਾਰੀਆਂ ਦੀ ਰਾਹੀਂ ਬਾਦਸ਼ਾਹ ਨਾਲ ਪਰੀਚਿਤ ਹੋ, ਬਾਬਰ ਵਰਗੇ ਜਾਬਰ ਨੂੰ ਸੱਚ ਜਾ ਸੁਣਾਇਆ ਤੇ ਉਸਦੀ ਵਧੀ ਹੋਈ ਤ੍ਰਿਸ਼ਨਾ ਨੂੰ ਰੋਕ ਪਾਈ। ਏਸੇ ਤਰ੍ਹਾਂ ਹੀ ਦੂਸਰੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ, ਜਿਨ੍ਹਾਂ ਦਾ ਵਿਹਾਰ ਇਤਨਾ ਨਰਮ-ਦਿਲੀ ਦਾ ਸੀ ਕਿ ਜਦ ਖਡੂਰ ਦੇ ਖਹਿਰੇ ਜੱਟਾਂ ਨੇ ਇਕ ਪਖੰਡੀ ਜੋਗੀ ਦੇ ਸਿਖਾਇਆਂ, ਸਤਿਗੁਰਾਂ ਕੋਲੋਂ ਨੀਂਹ ਪੁਆਉਣ ਦੀ ਮੰਗ ਕੀਤੀ ਤੇ ਸਤਿਗੁਰਾਂ ਦੇ ਇਹ ਕਹਿਣ 'ਤੇ ਕਿ ਮੀਂਹ ਪਾਉਣਾ ਕਰਤਾਰ ਦੇ ਵੱਸ ਹੈ, ਮੇਰੇ ਵੱਸ ਨਹੀਂ, ਉਹਨਾਂ ਨੂੰ ਪਿੰਡੋਂ ਨਿਕਲ ਜਾਣ ਲਈ ਕਿਹਾ ਤਾਂ ਆਪ ਆਸਣ ਚੁੱਕ ਪਿੰਡੋਂ ਨਿਕਲ ਗਏ। ਪਰ ਜਦ ਜੱਟਾਂ ਨੇ ਆਪਣੀ ਭੁੱਲ ਸਮਝ ਵਾਪਸ ਆਉਣ ਲਈ ਬੇਨਤੀ ਕੀਤੀ ਤਾਂ ਸਹਿਜੇ ਹੀ ਵਾਪਸ ਮੁੜ ਆਏ। ਜਦ ਆਪ ਦੇ ਕੋਲ ਹਮਾਯੂੰ ਬਾਦਸ਼ਾਹ ਆਇਆ ਤੇ ਆਪ ਭਜਨ ਅਨੰਦ ਵਿਚ ਮਸਤ ਹੋਏ ਅੱਗੋਂ ਨਾ ਉਠੇ, ਤਾਂ ਬਾਦਸ਼ਾਹ ਨੇ ਕ੍ਰੋਧ ਵਿਚ ਆ ਤਲਵਾਰ ਖਿੱਚ ਲਈ। ਚੜ੍ਹਦੀਆਂ ਕਲਾਂ ਵਾਲੇ ਸਤਿਗੁਰਾਂ ਨੇ ਮੁਸਕਰਾ ਕੇ ਕਿਹਾ, ‘ਐ ਨੇ ਹਮਾਯੂੰ ! ਜਿਥੇ ਤਲਵਾਰ ਚਲਾਉਣੀ ਸੀ, ਉਥੋਂ ਡਰ ਕੇ ਭੱਜ ਆਇਆ ਹੈਂ ਤੇ ਫ਼ਕੀਰਾਂ 'ਤੇ ਤਲਵਾਰ ਕਢਦਾ ਹੈਂ, ਕੁਛ ਖ਼ਿਆਲ ਨਹੀਂ ਆਉਂਦਾ ?" ਸ਼ੇਰ ਸ਼ਾਹ ਤੋਂ ਸ਼ਿਕੱਸਤ ਖਾ ਕੇ ਭੱਜਾ ਹੋਇਆ ਮੁਗ਼ਲ ਸਮਰਾਟ, ਇਹ ਸੱਚੀ ਗੱਲ ਸੁਣ ਕੇ ਸੱਚੇ ਰਾਹ ਪਿਆ। ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਹਾਂਗੀਰ ਨਾਲ ਸੰਬਾਦ, ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਔਰੰਗਜ਼ੇਬ ਨਾਲ ਗੱਲ-ਬਾਤ, ਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜ਼ਫ਼ਰਨਾਮਾ, ਜਿਸ ਵਿਚ ਆਪਣੇ ਪੁੱਤਰਾਂ ਦੀ ਮੌਤ ਨੂੰ ਚੰਗਿਆਰਾਂ ਦੇ ਬੁਝ ਜਾਣ ਦਾ ਜ਼ਿਕਰ ਕੀਤਾ ਹੈ : ਚਿ ਮਰਦੀ ਕਿ ਅਖਗਰ ਖਾਮੋਸ਼ਾ ਕੁੰਨੀ ਕਿ ਆਤਸ਼ ਦਮਰਾ ਫਿਰੋਜ਼ਾ ਕੁੰਨੀ ਗੁਰਸਿੱਖੀ ਵਿਚ ਚੜ੍ਹਦੀ ਕਲਾ ਦੇ ਇਤਿਹਾਸ ਦਾ ਪਹਿਲਾ ਸੁਨਹਿਰੀ ਬਾਬ ਹੈ। ਸਤਿਗੁਰਾਂ ਤੋਂ ਉਤਰ ਜਦ ਸਿੱਖੀ ਮੰਡਲ ਵੱਲ ਨਿਗਾਹ ਮਾਰਦੇ ਹਾਂ, ਤਦ ਗੁਰ ਚਰਨਾਂ ਦੀ ਛੋਹ ਪ੍ਰਾਪਤ ਕਰ, ਵਰੋਸਾਏ ਹੋਏ ਬੀਰ ਹਿਰਦੇ ਦਾ ਉਤਸ਼ਾਹ ਤੇ ਬੀਰ ਰਸ ਦੇ ਲਬਾ ਲਬ ਭਰੇ ਉਛਲ ਰਹੇ ਪਿਆਲੇ ਦਿਸ ਆਉਂਦੇ ਹਨ। ਛੋਟੇ ਛੋਟੇ ਵਾਕਿਆਤ ਵਿਚ ਭਾਰੀ ਝਲਕਾਂ ਵੱਜਦੀਆਂ ਦਿਸ ਆਉਂਦੀਆਂ ਹਨ। ਔਹ ਆਗਰੇ ਸ਼ਹਿਰ ਤੋਂ ਬਾਹਰ, ਜਮਨਾ ਦੇ ਕਿਨਾਰੇ, ਗੁਰੂ ਹਰਿਗੋਬਿੰਦ ਸਾਹਿਬ ਦੇ ਦੀਦਾਰ ਨੂੰ ਇਕ ਘਸਿਆਰਾ ਸਿੱਖ ਤੁਰਿਆ ਜਾਂਦਾ ਹੈ। ਪਿਆਰ ਭਰੀ ਨਜ਼ਰ ਹਿਤ ਦੋ ਪੈਸੇ ਪੱਲੇ ਤੇ ਸੇਵਾ ਲਈ ਹਰੀ ਹਰੀ ਤਾਜ਼ੀ ਘਾਹ ਦੀ ਇਕ ਪੰਡ ਸਿਰ 'ਤੇ ਹੈ। ਸਤਿਗੁਰਾਂ ਦੇ ਦਰਸ਼ਨ ਪਹਿਲਾਂ ਨਹੀਂ ਸਨ ਹੋਏ। ਰਾਜ ਯੋਗੀ ਦਾ ਹੁਲੀਆ ਕਿਸੇ ਤੋਂ ਸੁਣ, ਰਾਹ ਵਿਚ ਪੈਂਦੇ ਜਹਾਂਗੀਰ ਦੇ ਤੰਬੂ ਵਿਚ ਵੜ, ਬਾਦਸ਼ਾਹ ਦਾ ਕਲਗੀ ਤੋੜਾ ਤੇ ਲਿਬਾਸ ਤਕ ਭੁੱਲ ਗਿਆ। ਉਸ ਦਾ ਦੋਸ਼ ਨਹੀਂ ਸੀ। ਦੋਹਾਂ ਦੇ ਆਸਰੇ ਜੋ ਤੁਰਿਆ ਸੀ, ਕਿਸੇ ਦਾ ਦੱਸਿਆ ਹੋਇਆ ਨਿਸ਼ਾਨ, ਦੋਹਾਂ ਵਿਚ ਮਿਲਦਾ ਸੀ, ਇਸ ਕਰਕੇ ਚੂਕ ਹੋ ਗਈ। ਏਕ ਸੇ ਜਬ ਦੋ ਹੂਏ ਤਬ ਲੁਤਵੇ ਯਕਤਾਈ ਨਹੀਂ ________ ਇਸ ਲੀਏ ਤਸਵੀਰੇ ਜਾਂ ਹਮ ਨੇ ਖਿਚਵਾਈ ਨਹੀਂ ੧੩੭ Sri Satguru Jagjit Singh Ji eLibrary Namdhari Elibrary@gmail.com