ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/133

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਹੋ ਪੂਤ ਜਣੇ ਜਨਨੀ ਜਗ, ਔਰ ਸਭੇ ਸੁਭ ਕੀਟ ਪਤੰਗਾ। ਜਗਤ ਕੋ ਠਾਕੁਰ ਜਗਤ ਕੋ ਸੁਆਮੀ, ਸੋ ਨਰ ਹੋਤੇ ਹੈਂ ਗੰਗ ਕੋ ਗੰਗਾ। (ਹਨੂੰਮਾਨ ਨਾਟਕ) ਇਸ ਬੀਰ ਕਿਰਿਆ ਦੇ ਸੰਬੰਧ ਵਿਚ ਸੰਸਾਰ ਦੇ ਕਈ ਵੱਡੇ, ਉਚੇਰੇ ਤੇ ਭਲੇ ਪੁਰਖਾਂ ਨੂੰ ਵੀ ਟਪਲਾ ਲੱਗ ਜਾਂਦਾ ਹੈ। ਉਹ ਇਹ ਸਮਝਦੇ ਹਨ ਕਿ ਰਣ ਵਿਚ ਸ਼ਸਤਰ ਮਾਰਨਾ ਤੇ ਮੁਕਾਬਲੇ ਆਏ ਮਨੁੱਖ ਨੂੰ ਕਟ ਸੁਟਣਾ, ਪਸ਼ੂ-ਬਲ ਦੀ ਵਰਤੋਂ ਹੈ। ਉਹ ਬੀਰ ਰਸ ਦੇ ਪ੍ਰਕਾਸ਼ ਦੀ ਅਸਲੀਅਤ ਸਮਝਣ ਦੀ ਜਾਂ ਤਾਂ ਆਪਣਿਆਂ ਸੰਸਕਾਰਾਂ ਤੇ ਮਨੌਤਾਂ ਦੇ ਅਧੀਨ ਕੋਸ਼ਿਸ਼ ਹੀ ਨਹੀਂ ਕਰਦੇ, ਜਾਂ ਸਮਝ ਹੀ ਨਹੀਂ ਸਕਦੇ। ਦਮਕਾਂ, ਲਾਲਾਂ ਤੇ ਅੰਗਿਆਰਾਂ ਦੋਹਾਂ ਵਿਚ ਹੁੰਦੀਆਂ ਹਨ ਪਰ ਕਿਸੇ ਅਤਿ ਅਨਜਾਣ ਤੋਂ ਬਿਨਾਂ ਕਿਸੇ ਨੇ ਲਾਲ, ਅੰਗਿਆਰ ਸਮਝ ਕੇ ਹੱਥੋਂ ਨਹੀਂ ਸੁੱਟ ਘੱਤੇ। ਏਹੋ ਹੀ ਫ਼ਰਕ ਬੀਰ ਰਸ ਤੇ ਪਸ਼ੂ-ਬਲ ਵਿਚ ਸਮਝਣਾ ਚਾਹੀਦਾ ਹੈ। ਬੀਰ ਰਸ ਦਯਾ, ਕਰੁਣਾ ਤੇ ਸੇਵਾ ਦਿਆਂ ਜੌਹਰਾਂ ਕਰਕੇ ਚਮਕਦਾ ਹੈ ਤੇ ਪਸ਼ੂ-ਬਲ ਈਰਖਾ, ਦਵੈਸ਼ ਤੇ ਕ੍ਰੋਧ ਦੇ ਸਾੜੇ ਕਰਕੇ ਭਟਕਦਾ ਹੈ। ਇਕ ਮਾਰਨ ਲਈ ਮਰਦਾ ਹੈ, ਦੂਜਾ ਮਰਦਿਆਂ ਨੂੰ ਬਚਾਉਣ ਲਈ ਮਾਰਦਾ ਹੈ। ਇਕ ਮੌਤ ਦੇ ਚਿੱਕੜ ਦੀ ਘਾਣੀ ਕਰਦਾ ਹੈ ਤੇ ਦੂਜਾ ਕੇਵਲ ਜੀਵਨ ਦਾ ਰਤਨ ਮੌਤ ਦੀ ਗੋਦੋਂ ਚੁੱਕ ਬਚਾਉਣ ਲਈ ਆਪਣਾ ਪੈਰ ਚਿੱਕੜ ਨਾਲ ਲਬੇੜਦਾ । ਸੱਚ ਤਾਂ ਇਹ ਹੈ ਕਿ ਪਸ਼ੂ-ਬਲ ਜੀਵਨ ਨੂੰ ਮੁਕਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਬੀਰ ਰਸ ਮੌਤ ਨੂੰ ਮਾਰਨ ਦੀ। ਅਹਿੰਸਾ ਦੇ ਉਪਾਸ਼ਕਾਂ ਨੂੰ ਕਈ ਵੇਰ ਇਹ ਟਪਲਾ ਲਗਦਾ ਹੈ ਕਿ ਬੀਰ ਕਿਰਿਆ ਕ੍ਰੋਧ ਤੋਂ ਬਿਨਾਂ ਹੋ ਹੀ ਨਹੀਂ ਸਕਦੀ, ਪਰ ਇਹ ਹਕੀਕਤ ਨਹੀਂ, ਸੱਚਾ ਬੀਰ, ਕ੍ਰੋਧ ਨੂੰ ਦਲ ਉਤਾਂਹ ਉਠਦਾ ਹੈ। ਇਸਲਾਮੀ ਦੁਨੀਆ ਦੇ ਮਸ਼ਹੂਰ ਸੂਰਬੀਰ ਹਜ਼ਰਤ ਅਲੀ ਦੇ ਜੀਵਨ ਵਿਚ ਇਕ ਵਾਕਿਆ ਆਉਂਦਾ ਹੈ ਕਿ ਇਕ ਵੇਰ ਇਕ ਕਾਫ਼ਰ ਨੇ ਅਲੀ ਨੂੰ ਜੋ ਘੁਲਾਟੀਆ ਵੀ ਸੀ, ਕੁਸ਼ਤੀ ਲਈ ਵੰਗਾਰਿਆ। ਦੇਸ਼ ਦੇ ਰਿਵਾਜ ਅਨੁਸਾਰ ਸ਼ਰਤ ਇਹ ਬੱਝੀ ਕਿ ਢਾਉਣ ਵਾਲੇ ਦਾ ਦੀਨ, ਢਹਿਣ ਵਾਲਾ ਕਬੂਲ ਕਰ ਲਏਗਾ। ਤੇ ਜੇ ਉਹ ਅਜਿਹਾ ਕਰਨ ਤੋਂ ਇਨਕਾਰ ਕਰੇ ਤਾਂ ਜੇਤੂ ਦਾ ਹੱਕ ਹੋਵੇਗਾ ਕਿ ਉਸਨੂੰ ਕਤਲ ਕਰ ਦੇਵੇ। ਕੁਸ਼ਤੀ ਹੋਈ ਤੇ ਹਜ਼ਰਤ ਅਲੀ ਨੇ ਕਾਫ਼ਰ ਨੂੰ ਢਾਹ ਲਿਆ, ਪਰ ਡਿਗੇ ਹੋਏ ਕਾਫ਼ਰ ਨੇ ਇਸਲਾਮ ਕਬੂਲਣ ਤੋਂ ਇਨਕਾਰ ਕਰ ਦਿੱਤਾ ਤਾਂ ਸ਼ਰਤ ਅਨੁਸਾਰ ਹਜ਼ਰਤ ਅਲੀ ਉਸ ਨੂੰ ਕਤਲ ਕਰਨ 'ਤੇ ਮਜਬੂਰ ਹੋਏ। ਪਰ ਜਦ ਉਹ ਉਸ ਨੂੰ ਖੰਜਰ ਮਾਰਨ ਲਗੇ ਤਾਂ ਹੇਠੋਂ ਕਾਫ਼ਰ ਨੇ ਅਲੀ ਦੇ ਮੂੰਹ 'ਤੇ ਥੁੱਕ ਦਿੱਤਾ। ਹਜ਼ਰਤ ਅਲੀ ਨੇ ਹੱਥ ਨਾਲ ਹੀ ਰੋਕ ਲਿਆ। ਕਾਫ਼ਰ ਦੀ ਛਾਤੀ ਤੋਂ ਉਠ ਬੈਠੇ, ਖੰਜਰ ਮਿਆਨੇ ਕਰ ਲਿਆ ਨਮਾਜ਼ ਪੜ੍ਹਨ ਲੱਗ ਪਏ, ਜਾਂ ਨਮਾਜ਼ ਪੜ੍ਹ ਕੇ ਉਠੇ ਤਾਂ ਲੋਕਾਂ ਪੁਛਿਆ, “ਇਹ ਕੀ, ਤੁਸਾਂ ਓਹਨੂੰ ਕਤਲ ਕਿਉਂ ਨਾ ਕੀਤਾ ?” ਤਾਂ ਹਜ਼ਰਤ ਅਲੀ ਨੇ ਕਿਹਾ, “ਮੈਂ ਉਸ ਨੂੰ ਕਤਲ ਕਰਨ ਲੱਗਾ ਸਾਂ, ਮੈਨੂੰ ਸ਼ਰਤ ਦੀ ਰੂ ਨਾਲ ਅਜਿਹਾ ਕਰਨਾ ਬਣਦਾ ਸੀ, ਪਰ ਮੇਰੇ ਖੰਜਰ ਮਾਰਨ ਤੋਂ ਪਹਿਲਾਂ ਉਸ ਨੇ ਮੇਰੇ ਮੂੰਹ 'ਤੇ ਥੁੱਕ ਦਿੱਤਾ, ਜਿਸ ਕਰਕੇ ਮੈਨੂੰ ਗੁੱਸਾ ਆ ਗਿਆ ਤੇ ਗੁੱਸੇ ਵਿਚ ਆ ਕੇ ਕਿਸੇ ਨੂੰ ਕਤਲ ਕਰਨਾ ਇਸਲਾਮ ਗੁਨਾਹ ਕਰਾਰ ਦੇਂਦਾ ਹੈ। ਕਾਫ਼ਰ ਇਹ ਸੁਣ ਕੇ ਮੁਸਲਮਾਨ ਹੋ ਗਿਆ। ਇਸ ਵਾਕਿਆ ਤੋਂ ਪਤਾ Sri Satguru Jagjit Singh Ji eLibrary ੧੩੩ NamdhariElibrary@gmail.com