ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/119

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਰਤ ਕਰਾਂ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਫ਼ੁਰਮਾਇਆ, “ਕਿਰਤ ਕੋਈ ਵੀ ਕਰੋ ਜਿਸ ਨਾਲ ਜੀਵਨ ਦਾ ਨਿਰਬਾਹ ਹੋ ਸਕੇ। ਰੋਟੀ ਕਮਾਓ, ਪਰ ਕਪਟ-ਰਹਿਤ ਹੋ ਕੇ, ਕਿਸੇ ਦੂਸਰੇ ਦਾ ਹੱਕ ਨਹੀਂ ਮਾਰਨਾ। ਆਪਣੀ ਕਮਾਈ ਵਿਚੋਂ ਜੋ ਪ੍ਰਭੂ ਹਿਤ ਵੰਡ ਕੇ ਛਕੇਗਾ ਉਸ ਦਾ ਮਨ ਨਿਰਮਲ ਹੋਵੇਗਾ।”

ਸੁਨ ਗੁਰ ਕਿਹੋ ਕਿਰਤ ਕਰ ਕੋਈ, ਧਰਮ ਸਮੇਤ ਨਿਬਾਹੂ ਸੋਈ॥
ਕਪਟ ਬਹੀਨ ਜੀਵਕਾ ਕਰੇ, ਪਰਕੀ ਵਸਤ ਛਪਾਇ ਨ ਧਰੇ॥
ਤਿਸ ਮੇਂ ਬਾਂਟ ਪ੍ਰਭੂ ਹਿਤ ਖਾਵੇ ਤਿਸ ਕੋ ਉਰ ਨਿਰਮਲ ਹੋਇ ਜਾਵੇ॥

ਖ਼ਾਲਸਾ ਪੰਥ ਸਾਜਣ ਦੇ ਬਾਅਦ ਤਾਂ ਕਪਟ ਰਹਿਤ ਕਿਰਤ ਕਰਨੀ ਤੇ ਉਸ ਵਿਚੋਂ ਦਸਵੰਧ ਦੇਣਾ ਲਾਜ਼ਮੀ ਕਰਾਰ ਦਿੱਤਾ ਗਿਆ:

ਦਸ ਮੁਖ ਕੀ ਜੋ ਕਾਰ ਕਮਾਵੇ। ਤਾਕਰ ਜੋ ਧਨ ਘਰ ਮੈ ਆਵੇ॥
ਤਿਸ ਤੇ ਗੁਰ ਦਸੌਂਦ ਜੋ ਦੇਈਂ। ਸਿੰਘ ਸੁਯਸ ਬਹੁ ਜਗ ਮੇਂ ਲੇਹੀ॥

(ਰਹਿਤਨਾਮਾ ਭਾਈ ਦੇਸਾ ਸਿੰਘ)

ਸਿੰਘ ਲਈ ਕਿਰਤ ਕਰਨੀ ਕੋਈ ਮਨ੍ਹਾ ਨਹੀਂ; ਖੇਤੀ, ਵਾਪਾਰ, ਦਸਤਕਾਰੀ, ਜਾਂ ਸੇਵਾ, ਜੋ ਮਨ ਨੂੰ ਚੰਗੀ ਲੱਗੇ, ਬੇਸ਼ਕ ਕਰੇ, ਪਰ ਕੰਮ ਕਰੇ ਦ੍ਰਿੜ੍ਹ ਹੋ ਕੇ, ਪਰ ਚੋਰੀ ਜਾਂ ਡਾਕਾ ਕਦੀ ਨਾ ਕਰੋ:

ਖੇਤੀ ਵਣਜ ਦਾ ਸਿਲਪ ਬਨਾਵੇ। ਔਰ ਟਹਿਲ ਜੋ ਮਨ ਮੇ ਭਾਵੇ॥
ਦ੍ਰਿੜ ਹੋਇ ਸੋਈ ਕਾਰ ਕਮਾਵੇ। ਚੋਰੀ ਡਾਕੇ ਕਬਹੂ ਨਾ ਜਾਵੇ॥

(ਰਹਿਤਨਾਮਾ ਭਾਈ ਦੇਸਾ ਸਿੰਘ)

ਜੇ ਕਿਤੇ ਤਕਦੀਰ ਨਾਲ ਨੌਕਰੀ ਵੀ ਕਰਨੀ ਪੈ ਜਾਏ ਤਾਂ ਸਿਪਾਹ-ਗਿਰੀ ਕਰੇ, ਕਰੇ ਬੇਪ੍ਰਵਾਹ ਹੋ ਕੇ। ਤਨਖ਼ਾਹ ਨਾਲ ਗੁਜ਼ਾਰਾ ਕਰੇ, ਰਿਸ਼ਵਤ ਨਾ ਲਵੇ, ਲੜਾਈ ਵਿਚ ਲੋੜ ਪੈਣ 'ਤੇ ਸੂਰਬੀਰਤਾ ਦਿਖਾਏ, ਪਰ ਲੁੱਟ ਨਾ ਲੁੱਟੇ।”

ਚਾਕਰੀ ਕਰੇ ਤਾ ਸਿਪਾਹ ਗਿਰੀ ਕਰੇ, ਕੈਸੀ ਕਰੇ? ਜੋ ਬੇਪ੍ਰਵਾਹ ਰਹੇ।
ਔਰ ਜੋ ਕੁਛ ਮਹੀਨਾ ਹੋਵੇ, ਉਸ ਉਪਰ ਸੰਤੋਖ ਕਰੇ,
ਅਰ ਜਹਾਂ ਜਿਸਕਾ ਚਾਕਰ ਹੋਇ, ਸੋ ਕਹੀਂ ਭੇਜੇ ਲੜਾਈ ਨੂੰ,
ਤਾਂ ਉਸ ਮੇਂ ਅਪਨੀ ਮੁਰਾਦ ਜਾਂਨੇ, ਔਰ ਕਹੀ ਜੋ ਲੁਟ ਹੋਇ ਤਾਂ ਲੂਟੇ ਨਾਹੀਂ॥

(ਪ੍ਰੇਮ ਸੁਮਾਰਗ)

ਰਹਿਤਵਾਨ ਸਿੰਘ ਲਈ ਕਿਰਤ ਕਰ ਕੇ ਆਪਣੇ ਉਪਾਅ ਸਹਿਤ ਧਨ ਖੱਟਣ ਦੀ ਬਾਰ ਬਾਰ ਤਾਕੀਦ ਕੀਤੀ ਗਈ ਹੈ। ਉਸ ਲਈ ਜ਼ਰੂਰੀ ਕਰਾਰ ਦਿੱਤਾ ਹੈ ਕਿ ਘਰ ਦਾ ਨਿਰਬਾਹ ਕਰਨ ਲਈ ਉੱਦਮ ਕਰ ਕੇ ਧਨ ਲਿਆਵੇ, ਪਰ ਪੂਜਾ ਜੋ ਵਿਹਲੇ ਰਹਿ ਕੇ ਧਾਰਮਕ ਛਲ-ਵਲ ਨਾਲ ਧਨ ਕਮਾਉਣ ਦਾ ਦੂਸਰਾ ਨਾਮ ਹੈ ਤੇ ਜੋ ਧਨ ਦਾ ਅਸਰ ਲੈਣ ਵਾਲੇ ਤੇ ਉਸ ਦੀ ਔਲਾਦ ਨੂੰ ਵਿਹਲੜ ਬਣਾ, ਨਕਾਰਿਆਂ ਕਰ ਦੇਂਦੀ ਹੈ ਤੇ ਕਿਸੇ ਵੀ ਭੁਲਾਈ ਜੋਗ ਨਹੀਂ ਛੱਡਦੀ, ਉਸਨੂੰ ਕਦੀ

੧੧੯