ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/116

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਨੁੱਖ ਕਿਰਤ ਕਰ ਕੇ ਕਿਉਂ ਨਾ ਥੱਕੇ ਤੇ ਏਦਾਂ ਕਸਰਤ ਕਰ ਆਪਣੀ ਸਿਹਤ ਕਿਉਂ ਨਾ ਬਣਾਏ।

ਉਪਕਾਰ ਮਨੁੱਖ-ਜੀਵਨ ਦਾ ਇਕ ਬਹੁਤ ਉਚੇਰਾ ਅੰਗ ਹੈ, ਪਰ ਕਰ ਉਹ ਕਿਰਤੀ ਹੀ ਸਕਦਾ ਹੈ। ਉਪਕਾਰ ਦੇ ਅਰਥ ਹਨ, ‘ਕਿਸੇ ਦੂਸਰੇ ਦੀ ਲੋੜ ਨੂੰ ਆਪਣੇ ਸਾਧਨਾਂ ਦੁਆਰਾ ਪੂਰਾ ਕਰਨਾ।' ਸਾਧਨ ਹੁੰਦੇ ਹੀ ਕਿਰਤੀ ਦੇ ਆਪਣੇ ਹਨ, ਵਿਹਲੜ ਤਾਂ ਆਪਣਾ ਗੁਜ਼ਾਰਾ ਹੀ ਛਲ ਤੇ ਫਰੇਬ ’ਤੇ ਰਖਦੇ ਹਨ, ਉਹ ਕਿਸੇ ਦੂਸਰੇ ਦਾ ਕੀ ਸਵਾਰ ਸਕਦੇ ਹਨ। ਉਹ ਬਹੁਤ ਵੇਰ ਆਪਣੇ ਜਾਲ ਮਜ਼ਬੂਤ ਕਰਨ ਤੇ ਨਵੇਂ ਪੰਛੀ ਫਸਾਉਣ ਲਈ, ਆਪਣੇ ਠੱਗੇ ਹੋਏ ਧਨ ਵਿੱਚੋਂ ਕੁਝ ਹਿੱਸਾ ਜਨਤਾ ਨੂੰ ਖ਼ਰਚਣ ਲਈ ਦੇ ਦੇਂਦੇ ਹਨ। ਜਿਸਨੂੰ ਭੋਲੇ ਭਾਲੇ ਕਿਰਤੀ, ਉਪਕਾਰ ਦਾ ਨਾਮ ਦੇਂਦੇ, ਉਹਨਾਂ ਦੇ ਸੋਹਲੇ ਗਾਉਂਦੇ ਤੇ ਉਹਨਾਂ ਦੇ ਨਾਮ ਦੀਆਂ ਯਾਦਗਾਰਾਂ ਬਣਾਉਂਦੇ ਹਨ। ਪਰ ਅਸਲ ਉਪਕਾਰ ਕਿਰਤੀ ਹੀ ਕਰ ਸਕਦਾ ਹੈ। ਉਸਦੀ ਕਮਾਈ ਹੱਕ ਸੱਚ ਦੀ ਹੁੰਦੀ ਹੈ। ਜਿਸ ਵਿਚ ਬਰਕਤ ਹੁੰਦੀ ਹੈ। ਉਹ ਆਪਣੀ ਹਿੰਮਤ ਤੇ ਕੁਲ ਮਾਲਕ ਦੀ ਮਿਹਰ 'ਤੇ ਭਰੋਸਾ ਰਖਦੇ ਨੇ। ਉਹਨਾਂ ਦੀ ਕਮਾਈ ਆਪਣੀ ਹੁੰਦੀ ਹੈ। ਉਹ ਉਹਦੇ ਵਿਚੋਂ ਕੁਝ ਬਚਾ, ਜਦ ਕਿਸੇ ਲੋੜਵੰਦ ਦੇ ਕੰਮ 'ਤੇ ਲਗਦੇ ਹਨ, ਉਹੀ ਸੱਚਾ ਉਪਕਾਰ ਹੈ। ਜਿਤਨੇ ਕਿਰਤੀ ਹਿੰਮਤੀ ਹੋਣਗੇ, ਓਨਾ ਹੀ ਉਪਕਾਰ ਵਧੇਗਾ ਤੇ ਜਿਤਨਾ ਧੁਨੀਆਂ ਦਾ ਬਲ ਵਧੇਗਾ, ਉਤਨਾ ਹੀ ਅਭਿਮਾਨੀ ਦਾਤੇ ਤੇ ਜ਼ਲੀਲ ਮੰਗਤੇ ਦੁਨੀਆ ਵਿਚ ਪੈਦਾ ਹੋਣਗੇ। ਸੱਚ ਪੁੱਛੋ ਤਾਂ ਵਿਹਲੜ ਤੇ ਮੰਗਤੇ ਹੈਨ ਹੀ ਵਿਹਲੜ ਧਨੀਆਂ ਦੀ ਕਾਢ। ਉਹ ਇਹਨਾਂ ਬੇਕਾਰ ਇਨਸਾਨਾਂ ਦੇ ਟੋਲਿਆਂ ਦੇ ਰਾਹੀਂ, ਆਪਣੇ ਦਾਨ ਦੀਆਂ ਡੰਡੀਆਂ ਪਿਟਵਾਂਦੇ ਆਪਣੀਆਂ ਖ਼ੈਰਾੜ ਦੀਆਂ ਖ਼ਬਰਾਂ ਮਸ਼ਹੂਰ ਕਰਾਉਂਦੇ ਹਨ। ਉਹ ਲੋੜਵੰਦ, ਮੁਹਤਾਜਾਂ, ਯਤੀਮਾਂ, ਬੀਮਾਰਾਂ ਤੇ ਅਨਪੜ੍ਹਾਂ ਨੂੰ ਸਹਾਇਤਾ ਦਾ ਪਾਤਰ ਨਹੀਂ ਸਮਝਦੇ, ਜਿਤਨੇ ਆਰਾਮਤਲਬ ਸਾਧੂਆਂ, ਐਸ਼ਪ੍ਰਸਤ ਮਹੰਤਾਂ, ਰਸੀਲੇ ਕਵੀਆਂ ਤੇ ਸੁਰੀਲੇ ਰਾਗੀਆਂ ਤੇ ਪ੍ਰਚਾਰਕਾਂ ਨੂੰ ਜਾਣਦੇ ਹਨ, ਇਹੀ ਕਾਰਨ ਹੈ ਕਿ ਸੰਸਾਰ ਵਿਚ ਸੁਖ ਨਹੀਂ ਵਾਪਰਦਾ।

ਬਾਕੀ ਰਹੀ ਗੱਲ ਇੱਜ਼ਤ ਦੀ, ਇੱਜ਼ਤ ਆਪਣੀਆਂ ਕਰਨੀਆਂ ਕਰ ਕੇ ਦੂਜਿਆਂ ਕੋਲੋਂ ਹਾਰਦਿਕ ਸ਼ਲਾਘਾ ਲੈਣ ਦਾ ਨਾਮ ਹੈ, ਜ਼ਬਾਨੀ ਠਾਠੇ ਬਾਗੇ ਦਾ ਨਹੀਂ। ਮਨੁੱਖ-ਹਿਰਦਾ ਸਭ ਤੋਂ ਵਧੇਰੇ ਸ਼ਲਾਘਾ ਕਿਸ ਦੀ ਕਰਦਾ ਹੈ? ਸਭ ਤੋਂ ਪਹਿਲੇ ਮਾਂ ਬਾਪ ਦੀ, ਮਾਂ ਨੇ ਮਾਸੂਮ ਨੂੰ ਜਣਿਆ, ਪਾਲਿਆ, ਮਲ-ਮੂਤਰ ਧ ਗਿੱਲੀ ਥਾਂ 'ਤੇ ਆਪ ਸੁੱਤੀ 'ਤੇ ਸੁੱਕੀ ਤੇ ਬਾਲਕ ਨੂੰ ਸੰਵਾਇਆ। ਮਾਂ ਨੇ ਤੇ ਇਹ ਸੇਵਾ ਜ਼ਿਆਦਾ ਤੋਂ ਜ਼ਿਆਦਾ ਪੰਜ ਬਰਸ ਤਕ ਕੀਤੀ, ਬਾਕੀ ਦੀ ਸਾਰੀ ਉਮਰ ਕਿਸ ਨੇ ਨਿਭਾਹੀ, ਉਸ ਗ਼ਰੀਬ ਕਿਰਤੀ ਨੇ, ਜੋ ਰੋਜ਼ ਮਨੁੱਖਾਂ ਦੇ ਘਰ ਸਾਫ਼ ਕਰਦਾ, ਕੂੜਾ-ਕਰਕਟ ਹੂੰਝਦਾ, ਆਪ ਨੀਵੇਂ, ਸੌੜਿਆਂ ਤੇ ਹਨੇਰੇ ਘਰਾਂ ਵਿਚ ਰਹਿੰਦਾ ਤੇ ਸੰਸਾਰ ਨੂੰ ਸੁਖ ਦੇਂਦਾ ਹੈ। ਇਸ ਨੂੰ ਸਿੱਖ ਇਤਿਹਾਸ ਵਿਚ ਗੁਰੂ ਕਾ ਬੇਟਾ ਕਿਹਾ ਗਿਆ ਹੈ। ਜੇ ਮਨੁੱਖ ਨਾਸ਼ੁਕਰਾ ਨਾ ਹੋ ਜਾਵੇ ਤਾਂ ਉਸ ਲਈ ਕਿਰਤ ਤੋਂ ਵੱਧ ਇੱਜ਼ਤ ਦਾ ਪਾਤਰ ਕੌਣ ਹੋ ਸਕਦਾ ਹੈ। ਜੋ ਹਮਦਰਦ ਮਨੁੱਖ ਲਈ ਕਪੜਾ ਬੁਣਦਾ, ਸੀਊਂਦਾ, ਮੈਲੇ ਧੋਂਦਾ, ਜੁੱਤੀਆਂ ਬਣਾਉਂਦਾ, ਘਰ ਉਸਾਰ ਕੇ ਦੇਂਦਾ। ਗੱਲ ਕੀ, ਜੋ ਹਰ ਲੋੜ ਦੀ ਸ਼ੈ, ਆਪਣਾ ਪਸੀਨਾ

੧੧੬