ਜੇ ਕਦੀ ਗੋਰੀਆਂ ਕੌਮਾਂ ਸਿੱਖੀ ਵਿਚ ਸਮਝਾਈ ਗਈ ਇਸ ਪਵਿਤ੍ਰ ਮਰਯਾਦਾ ਨੂੰ ਮੰਨ ਚੁੱਕੀਆਂ ਹੁੰਦੀਆਂ:
ਸੁਣੋ ਸਿਖ ਮਮਤਾ ਨਹਿ ਕਰਨੀ।
ਭਲੇ ਬੁਰੇ ਕੀ ਸੇਵਾ ਧਰਨੀ।
ਹੋਰ ਵੀ:
ਯਥਾ ਸ਼ਕਤਿ ਦੇਹ ਛਾਦਨ ਆਛੇ।
ਚਪਹੁ ਪਗ ਕਰੀਅਹਿ ਸੁਖ ਬਾਂਛੇ।
ਮਰਦਨ ਕਰ ਇਸਨਾਨ ਕਰਾਵਹੁ।
ਬਸਤ੍ਰ ਪਖਾਰਹੁ ਸੁਧ ਬਨਾਵਹੁ।
ਹਾਕਹੁੰ ਪੌਣ ਸ੍ਵੇਦ ਜਬ ਹੋਇ।
ਝਾਰਹੁ ਪਨਹੀ ਪਗ ਕੋ ਧੋਇ।
ਜੂਠੇ ਭਾਂਜਣ ਮਾਂਜਣ ਕਰਹੁ।
ਸੀਤਲ ਨੀਰ ਕੂਪ ਤੇ ਭਰਹੁ।
ਦਰ ਧਾਵਨ ਕੋ ਅਰਪਹੁ ਆਨ।
ਕਰਹੁ ਰਸੋਈ ਸੁਧ ਮਹਾਨ।
[ਦਸਮੇਸ਼ ਜੀ ਦੀ ਆਗਿਆ ਨਾਲ ਭਾ: ਦਯਾ ਸਿੰਘ ਨੇ ਸੰਗਤ ਨੂੰ ਉਪਦੇਸ਼ ਦਿਤਾ।]
(ਸੂਰਜ ਪ੍ਰਕਾਸ਼ ਰੁਤ ੫, ਅ: ੪੫)
ਸਤਿਗੁਰਾਂ ਨੇ ਸੇਵਕ ਨੂੰ ਹੁਕਮ ਹੀ ਇਹ ਦਿੱਤਾ ਹੈ, “ਮੇਰ ਤੇਰ ਕਦੀ ਨਹੀਂ ਕਰਨੀ, ਭਲੇ ਬੁਰੇ ਸਭ ਦੀ ਸੇਵਾ ਕਰਨੀ। ਯਥਾਸ਼ਕਤਿ ਹਰ ਇਕ ਨੂੰ ਰੋਟੀ ਕਪੜਾ ਦੇਣਾ, ਹਰ ਥੱਕੇ ਦੇ ਪੈਰ ਘੁੱਟਣੇ, ਮਾਲਸ਼ ਕਰ ਇਸ਼ਨਾਨ ਕਰਵਾਉਣਾ, ਬਸਤ੍ਰ ਧੋ ਕੇ ਸ੍ਵਛ ਕਰਨੇ, ਪੱਖਾ ਫੇਰਨਾ, ਪੈਰਾਂ ਨੂੰ ਧੋ ਕੇ ਜੁੱਤੀ ਝਾੜਨੀ, ਜੂਠੇ ਬਰਤਨ ਮਾਂਜਣੇ, ਲੋੜਵੰਦਾਂ ਨੂੰ ਠੰਢਾ ਪਾਣੀ ਪਿਲਾਉਣਾ।”
ਸਾਡੇ ਦੇਸ਼ ਵਿਚ ਤਾਂ ਬ੍ਰਾਹਮਣ ਦੀ ਬਣਾਈ ਹੋਈ ਪੁਰਾਣੀ ਵਰਣ-ਵੰਡ ਨੇ ਜਾਤ-ਪਾਤ, ਊਚ-ਨੀਚ ਦੇ ਭੇਦ ਨੂੰ ਸਿਖਰ 'ਤੇ ਚੜ੍ਹਾ ਛਡਿਆ ਹੋਇਆ ਹੈ। ਕਿਸੇ ਸਿਆਣੇ ਦਾ ਕੌਲ ਹੈ ਕਿ ਜਿਵੇਂ ਕੇਲੇ ਦੀ ਛਿੱਲ ਫੋਲਣ ਨਾਲ ਵਿਚੋਂ ਹੋਰ ਛਿੱਲ ਦੀਆਂ ਤੈਹਾਂ ਨਿਕਲਦੀਆਂ ਆਉਂਦੀਆਂ ਹਨ, ਉਸੇ ਤਰ੍ਹਾਂ ਚਤੁਰਾਂ ਦੀਆਂ ਗੱਲਾਂ ਵਿਚੋਂ ਗੱਲਾਂ ਤੇ ਬ੍ਰਾਹਮਣ ਦੀਆਂ ਜਾਤਾਂ ਵਿਚੋਂ ਜਾਤਾਂ ਨਿਕਲਦੀਆਂ ਆਉਂਦੀਆਂ ਹਨ:
ਜਿਉਂ ਕੇਲੇ ਕੇ ਪਾਤ ਸੇ, ਪਾਤ ਪਾਤ ਨਿਕਸਾਤ।
ਜਿਉਂ ਸੁਘੜਨ ਕੇ ਵਚਨ ਤੇ ਬਾਤ-ਬਾਤ ਹੋਇ ਆਤ।
ਤਿਉਂ ਬਾਮਨ ਕੀ ਜਾਤ ਮਤਿ, ਜਾਤ ਜਾਤ ਹੋ ਆਤ।
ਹੱਥੀਂ ਸੇਵਾ ਕਰਨ ਵਾਲਾ ਮਨੁੱਖ ਕੁਲ ਅਭਿਮਾਨ ਨੂੰ ਪਹਿਲਾਂ ਤਿਆਗਦਾ ਹੈ। ਉਹ ਪ੍ਰਾਣੀ ਮਾਤ੍ਰ ਨੂੰ ਪ੍ਰਭੂ ਦਾ ਪੁੱਤਰ ਸਮਝ ਉਸਦੀ ਸੇਵਾ ਵਿਚ ਜੁੱਟਦਾ ਹੈ, ਭਾਵੇਂ ਲੋਕ ਉਸਦੀ ਨਿੰਦਾ ਕਰਨ ਜਾਂ ਪਾਗਲ ਕਹਿਣ। ਉਹ ਲੋਕ ਲਾਜ ਨੂੰ ਤਿਆਗ ਸੇਵਾ ਦੇ
੧੦੮