ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/106

ਇਹ ਵਰਕੇ ਦੀ ਤਸਦੀਕ ਕੀਤਾ ਹੈ

ਚਲਣਾ ਤੇ ਹੱਥੋਂ ਕੁਛ ਦੇਣਾ ਉਹਨਾਂ ਦਾ ਕਰਤਵ ਹੈ:

ਉਤਮ ਮਧਮ ਨੀਚ ਲਖ, ਗੁਰਮੁਖ ਨੀਚੋਂ ਨੀਚ ਸਦਾਏ।
ਪੈਰੀ ਪੈ ਪੈਖਾਕ ਹੋਇ ਗੁਰਮੁਖ ਗੁਰਸਿਖ ਆਪ ਗਵਾਏ।
ਸਾਧ ਸੰਗਤ ਭਓ ਭਾਉ ਕਰ, ਸੇਵਕ ਸੇਵਾ ਕਾਰ ਕਮਾਏ।
ਮਿਠਾ ਬੋਲਣ ਨਿਵ ਚਲਣ, ਹਥੋਂ ਦੇ ਕੇ ਭਲਾ ਮਨਾਏ।

(ਭਾਈ ਗੁਰਦਾਸ ਜੀ, ਵਾਰ ੮, ਪਉੜੀ ੨੪)

ਚੁਨਾਂਚਿ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਜਦ ਕਿਸੇ ਨੇ ਪੁਛ ਕੀਤੀ ਕਿ ਸਾਨੂੰ ਕਿਸੇ ਪੂਰਨ ਗੁਰਸਿੱਖ ਦੇ ਦਰਸ਼ਨ ਕਰਾਓ ਤਾਂ ਆਪ ਨੇ ਦਰਸ਼ਕ ਨੂੰ ਗੁਜਰਾਤ ਵਿਚ ਭਾਈ ਭਿਖਾਰੀ ਦੇ ਘਰ ਭੇਜਿਆ। ਭਾਈ ਸਾਹਿਬ ਦਾ ਕਾਰੋਬਾਰ ਗੁਰੂ-ਕ੍ਰਿਪਾ ਨਾਲ ਬੜਾ ਚੰਗਾ ਸੀ। ਧਰਮ ਕਿਰਤ ਵਿਚ ਵਾਧਾ ਹੋਣ ਕਰਕੇ ਉਹਨਾਂ ਦੇ ਮਕਾਨ ਵਿਚ ਫ਼ਰਸ਼ 'ਤੇ ਗ਼ਲੀਚੇ ਵਿਛੇ ਹੋਏ ਸਨ। ਜਦ ਦਰਸ਼ਨ ਅਭਿਲਾਖੀ ਪੁੱਜਾ ਤਾਂ ਉਸ ਨੇ ਕੀ ਡਿੱਠਾ ਕਿ ਭਾਈ ਸਾਹਿਬ ਕੀਮਤੀ ਗਲੀਚੇ 'ਤੇ ਬੈਠੇ ਹੋਏ ਇਕ ਪਾਟਾ ਹੋਇਆ ਤੱਪੜ ਗੰਢ ਰਹੇ ਸਨ। ਜਾਂ ਉਸ ਨੇ ਪੁੱਛਿਆ ਕਿ ਗ਼ਲੀਚਿਆਂ 'ਤੇ ਬਹਿਣ ਵਾਲੇ ਅਮੀਰ ਦਾ ਤੁਟੇ ਹੋਏ ਤੱਪੜ ਗੰਢਣੇ ਤਾਂ ਇਕ ਬੁਝਾਰਤ ਜਿਹੀ ਹੈ, ਤਾਂ ਭਾਈ ਸਾਹਿਬ ਨੇ ਮੁਸਕਰਾ ਕੇ ਕਿਹਾ, “ਪ੍ਰੇਸ਼ਾਨ ਨਾ ਹੋਵੋ, ਮੈਂ ਗੁਰੂ ਕਾ ਸਿੱਖ ਹਾਂ ਤੇ ਤੱਪੜ ਧਰਮਸਾਲ ਦੇ ਹਨ, ਇਹ ਗ਼ਲੀਚਿਆਂ ਦੇ ਆਸਣ ਤਾਂ ਸਰੀਰਕ ਸੁਖ ਤੇ ਲੋਕ-ਵਡਿਆਈ ਦਿਵਾਂਦੇ ਹਨ, ਪਰ ਇਹਨਾਂ ਤੱਪੜਾਂ ਦਾ ਗੰਢਣਾ ਮਾਨਸਕ ਸ਼ਾਂਤੀ ਤੇ ਦੋਂਹ ਜਹਾਨਾਂ ਦਾ ਜੱਸ ਪ੍ਰਾਪਤ ਕਰਦਾ ਹੈ।”

ਪੰਜਾਬ ਦੇਸ ਵਿਚ ਜਲੰਧਰ ਦੇ ਜ਼ਿਲ੍ਹੇ ਮੰਝਕੀ ਦਾ ਇਲਾਕਾ ਮਸ਼ਹੂਰ ਹੀ ਭਾਈ ਮੰਝ ਦੇ ਨਾਮ 'ਤੇ ਹੈ। ਮੰਝ ਨਾ ਤਾਂ ਕੋਈ ਜਰਵਾਣਾ ਹਾਕਮ ਸੀ, ਤੇ ਨਾ ਦਾਰਸ਼ਨਿਕ ਪੰਡਤ, ਉਹ ਤਾਂ ਸੇਵਾ ਦਾ ਪੁਤਲਾ ਸੀ। ਲਿਖਿਆ ਹੈ ਕਿ ਜਦ ਮੁਰਾਦਾਂ ਦੇਣ ਵਾਲੇ ਪੀਰ ਸਖ਼ੀ ਸਰਵਰ ਤੋਂ ਮਾਨਸਕ ਸੁਖ ਦੀ ਪ੍ਰਾਪਤੀ ਹੁੰਦੀ ਨਾ ਦੇਖ, ਮੰਝ ਗੁਰੂ ਕਾ ਸਿੱਖ ਬਣਿਆ ਤਾਂ ਸਤਿਗੁਰਾਂ ਨੇ ਉਸਤਾਦ ਦੇ ਯੋਗ ਵਿਦਿਆਰਥੀ ਵੱਲ ਵਿਸ਼ੇਸ਼ ਧਿਆਨ ਦੇਣ ਵਾਂਗ ਮੰਝ ਵੱਲ ਵੀ ਖ਼ਾਸ ਗਹੁ ਕੀਤਾ। ਲੰਗਰ ਵਿਚ ਲੱਕੜਾਂ ਢੋਣ ਦੀ ਸੇਵਾ ਜ਼ਿੰਮੇ ਲਗਾਈ ਗਈ। ਸਾਦਕ ਮੰਝ ਕਈ ਬਿਖਮ ਹਾਲਤਾਂ ਵਿਚੋਂ ਲੰਘ ਸੇਵਾ 'ਤੇ ਪ੍ਰਪੱਕ ਰਿਹਾ। ਓੜਕ ਇਕ ਦਿਨ ਉਹ ਵੀ ਆਇਆ ਜਦ ਖੂਹ ਡਿਗੇ ਮੰਝ ਨੂੰ ਸਤਿਗੁਰਾਂ ਆਪ ਕਢਿਆ ਤੇ ਫ਼ੁਰਮਾਇਆ:

“ਮੰਝ ਨੂੰ ਗੁਰੂ ਤੇ ਗੁਰੂ ਨੂੰ ਮੰਝ ਪਿਆਰਾ ਹੈ, ਜਿਸ 'ਤੇ ਬੈਠ ਜਗਤ ਪਾਰ ਉਤਰੇਗਾ।”

ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ।
ਮੰਝ ਗੁਰੂ ਕਾ ਬੋਹਿਥਾ, ਜਗ ਲੰਘਣਹਾਰਾ।

ਸਿੱਖੀ ਦੇ ਇਤਿਹਾਸ ਨੂੰ ਪੜ੍ਹਿਆਂ ਅਜੇਹੀ ਸੇਵਾ ਦੇ ਬੇਅੰਤ ਪ੍ਰਮਾਣ ਮਿਲਦੇ ਹਨ। ਇਕ ਵਾਰ ਜਦ ਕਸ਼ਮੀਰ ਦੇ ਜਗਤ-ਵਿਜਈ ਪੰਡਤ ਨੇ, ਜੋ ਆਪਣੀ ਦਾਰਸ਼ਨਿਕ ਵਿਦਿਆ ਦੇ ਬਲ ਨਾਲ ਮੁਖ਼ਤਲਿਫ਼ ਵਿਦਵਾਨਾਂ ਨੂੰ ਜਿਤਦਾ ਤੇ ਉਨ੍ਹਾਂ ਦੀਆਂ ਪੁਸਤਕਾਂ ਖੋਹ ਲੈਂਦਾ ਸੀ, ਉਸ ਨੇ ਜਦ ਗੁਰੂ ਅਰਜਨ ਸਾਹਿਬ ਦੇ ਦਰਸ਼ਨ

੧੦੬