ਗਿਣੇ ਗਏ ਹਨ। ਜੇ ਵਿਸਥਾਰ ਵਿਚ ਜਾਇਆ ਜਾਏ ਤਾਂ ਇਕ ਅੱਧ ਪੁਸਤਕ ਲਿਖਣੀ ਪੈਂਦੀ ਹੈ। ਇਹੋ ਹੀ ਹਾਲਤ ਸੰਸਾਰ ਦੀ ਹਰ ਇਕ ਲੋੜਵੰਦ ਵਸਤੂ ਦੀ ਹੈ। ਹਰ ਇਕ ਦਾ ਇਤਿਹਾਸ ਉਸ ਸੇਵਾ ਦਾ ਹੀ ਇਤਿਹਾਸ ਹੈ, ਜੋ ਮਨੁੱਖੀ ਸਮਾਜ ਦੀ ਭਲਾਈ ਲਈ ਕਰਦੀ ਰਹੀ ਹੈ। ਇਹਨਾਂ ਸਾਧਨਾਂ ਤੋਂ ਸੁਖ ਲੈਣ ਵਾਲਾ ਹਰ ਇਕ ਮਨੁੱਖ ਸਮਾਜ ਦਾ ਰਿਣੀ ਹੈ। ਸੋ ਉਸ ਰਿਣ ਨੂੰ ਉਤਾਰਨ ਦੇ ਖ਼ਿਆਲ ਨਾਲ ਵੀ ਜੋ ਮਨੁੱਖ ਸੇਵਾ ਵਿਚ ਜੁਟਦੇ ਹਨ, ਭਲਾਈ ਹੀ ਕਰਦੇ ਹਨ ਤੇ ਉਹਨਾਂ ਦੇ ਉੱਦਮ ਕਰਕੇ ਹੀ ਸੰਸਾਰ ਵਿਚ ਸੁਖਾਂ ਦੇ ਸਾਧਨ ਵਧਦੇ ਰਹਿੰਦੇ ਹਨ। ਵਡੇ ਵਡੇ ਵਿਗਿਆਨਕ ਏਸੇ ਹੀ ਸ਼੍ਰੇਣੀ ਵਿਚ ਗਿਣੇ ਜਾ ਸਕਦੇ ਹਨ।
ਉਤਲੀ ਸ਼੍ਰੇਣੀ ਤੋਂ ਬਿਨਾਂ ਇਕ ਹੋਰ ਰੁਚੀ ਕਰਕੇ ਮਨੁੱਖ ਸੇਵਾ ਵਿਚ ਪਰਿਵਰਤਿਤ ਹੁੰਦਾ ਹੈ, ਉਹ ਹੈ ਨਾਮ ਉਜਲਾ ਕਰਨ ਤੇ ਕਾਇਮ ਰੱਖਣ ਦੀ; ਮਨੁੱਖ ਦੀਆਂ ਸੁਭਾਵਕ ਰੁਚੀਆਂ ਵਿਚ ਇਕ ਇਹ ਵੀ ਹੈ ਕਿ ਮੇਰਾ ਨਾਮ ਉੱਜਲ ਹੋਵੇ ਤੇ ਮੇਰੇ ਮਰ ਜਾਣ ਪਿਛੋਂ ਕਾਇਮ ਰਹੇ। ਇਸ ਇੱਛਾ ਦੇ ਅਧੀਨ ਹੀ ਮਨੁੱਖ ਸੰਤਾਨ ਦੀ ਕਾਮਨਾ ਕਰਦਾ ਤੇ ਨਾ ਹੋਣ 'ਤੇ ਬੇਤਾਬ ਹੋਇਆ ਫਿਰਦਾ ਹੈ। ਇਹ ਠੀਕ ਹੈ ਕਿ ਸ਼ੁਭ ਸੰਤਾਨ ਹੀ ਮਨੁੱਖ ਦਾ ਨਾਮ ਉਜਲਾ ਕਰਦੀ ਤੇ ਕਾਇਮ ਰੱਖਦੀ ਹੈ। ਪਰ ਇਹ ਦੁਰਾਹਾ ਹੈ। ਜੇ ਗ਼ਲਤ ਡੰਡੀ ਲੱਭ ਜਾਏ ਤਾਂ ਪਾਂਧੀ ਰਾਹੋਂ ਖੁੱਸ ਵੀ ਜਾਂਦਾ ਹੈ। ਜੇ ਬਦਕਿਸਮਤੀ ਨਾਲ ਔਲਾਦ ਭੈੜੀ ਨਿਕਲੇ ਤਾਂ ਬਦਨਾਮੀ ਮਿਲਦੀ ਹੈ ਜਿਸ ਨੂੰ ਮਨੁੱਖ ਪਸੰਦ ਨਹੀਂ ਕਰਦਾ। ਇਸ ਲਈ ਸਿਆਣਿਆਂ ਨੇ ਸੰਸਾਰ ਵਿਚ ਸੇਵਾ ਦੇ ਨਿਸ਼ਾਨ ਕਾਇਮ ਕਰ, ਨੇਕ ਨਾਮ ਕਾਇਮ ਕਰ ਜਾਣ ਦੀ ਸਿਫ਼ਾਰਸ਼ ਕੀਤੀ ਹੈ। ਉਹ ਕਹਿੰਦੇ ਹਨ ਕਿ ਜੇ ਤੁੰ ਸ਼ੁਭ ਨਾਮ ਕਾਇਮ ਕਰਨਾ ਚਾਹੁੰਦਾ ਹੈ ਤਾਂ ਸੰਸਾਰ ਦੀ ਕੁਝ ਸੇਵਾ ਕਰ; ਨਦੀਆਂ, ਨਾਲਿਆਂ, ਦਰਿਆਵਾਂ ਦੇ ਪੁਲ ਬਣਵਾ; ਜਿਨ੍ਹਾਂ ਦੇਸ਼ਾਂ ਵਿਚ ਪਾਣੀ ਦੀ ਕਮੀ ਹੈ ਉਥੇ ਖੂਹ, ਬਾਉਲੀਆਂ ਤੇ ਤਲਾਬ ਖੁਦਵਾ ਲੋਕਾਂ ਨੂੰ ਨੇਕੀ ਦੇ ਰਾਹ ਪਾਉਣ ਲਈ ਮੰਦਰ, ਮਸਜਿਦ, ਗੁਰਦੁਆਰੇ, ਗਿਰਜੇ ਬਣਵਾ; ਵਿੱਦਿਆ ਦਾ ਚਾਨਣ ਦੇਣ ਲਈ ਪਾਠਸ਼ਾਲਾ, ਔਸ਼ਧਾਲੇ, ਹਸਪਤਾਲ ਬਣਵਾ; ਪਾਂਧੀਆਂ ਦੇ ਪੈਂਡੇ ਸਫਲ ਕਰਨ ਲਈ ਸਿਧੀਆਂ ਸੜਕਾਂ, ਪਹੇ ਤਿਆਰ ਕਰ; ਰਾਹ ਵਿਚ ਮੁਖ਼ਤਲਿਫ਼ ਮੁਕਾਮਾਂ 'ਤੇ ਸਰਾਵਾਂ ਬਣਵਾ ਤੇ ਛਬੀਲਾਂ ਲਗਾ; ਲੋੜਵੰਦ ਭੁੱਖਿਆਂ ਨੂੰ ਅੰਨ ਦੇਣ ਲਈ ਲੰਗਰ ਲਗਾ; ਗੱਲ ਕੀ, ਜਿਸ ਤਰ੍ਹਾਂ ਵੀ ਮਨੁੱਖ ਸੁਖੀ ਹੋ ਸਕਦੇ ਹੋਣ ਉਹ ਸਾਧਨ ਕਰ:
ਨਾਮ ਮਨਜ਼ੂਰ ਹੈ ਤੋ ਫ਼ੈਜ਼ ਕੇ ਅਸਬਾਬ ਬਨਾ।
ਪੁਲ ਬਨਾ ਚਾਹ ਬਨਾ ਮਸਜਦੋਂ ਤਾਲਾਬ ਬਨਾ।
ਨਾਮਵਰੀ ਦੇ ਆਸਰੇ ਸੇਵਾ ਕਰਨੀ ਵੀ ਭਾਵੇਂ ਭਲੀ ਗੱਲ ਹੈ ਪਰ ਉਚੇਰੀ ਨਹੀਂ, ਇਸ ਤੋਂ ਬਹੁਤ ਵੇਰ ਹਉਮੈ ਪੈਦਾ ਹੁੰਦੀ ਹੈ, ਤੇ ਹਉਮੈ-ਗ੍ਰਸਿਆ ਮਨੁੱਖ ਨਾਮਵਰੀ ਦਾ ਸਾਧਨ ਕਾਇਮ ਕਰਨ ਲਈ ਕਪਟ ਕਰ ਧਨ ਕਮਾਣਾ ਸ਼ੁਰੂ ਕਰ ਦੇਂਦਾ ਹੈ। ਉਹ ਬੜੇ ਬੜੇ ਮਕਾਨ ਬਣਾਣ ਲਈ ਕਈ ਗ਼ਰੀਬਾਂ ਦੀਆਂ ਕੁਲੀਆਂ ਢਾਅ ਢਾਅ ਕੇ, ਮਕਾਨਾਂ ਵਿਚ ਸ਼ਮ੍ਹਾ ਜਗਾਣ ਲਈ ਕਈਆਂ ਕੰਗਾਲਾਂ ਦੇ ਦੀਵੇ ਗੁੱਲ ਕਰ ਦੇਂਦਾ ਹੈ। ਬਹੁਤ ਗਹਿਰੇ ਗਿਆਂ ਪਤਾ ਲਗਦਾ ਹੈ ਕਿ ਨਾਮਵਰੀ ਦੇ ਖ਼ਿਆਲ ਨਾਲ ਸੇਵਾ ਹੋ ਹੀ ਨਹੀਂ
੧੦੦