ਪੰਨਾ:ਸਿੱਖ ਤੇ ਸਿੱਖੀ.pdf/55

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਗੁਰਦਾਸ ਨੇ ਮੂਰਤੀ ਪੂਜਾ ਹਟਾਉਣ ਲਈ ਗਜ਼ਬ ਦੀ ਮੂਰਤ ਤੇ
ਅਣੋਖਾ ਮੰਦਰ ਬਣਾਇਆ । ਆਪ ਨੇ ਜ਼ੋਰ ਦਿੱਤਾ-
'ਗੁਰ ਮੂਰਤਿ ਗੁਰ ਸ਼ਬਦ ਹੈ, ਸਾਧ ਸੰਗਤ ਵਿਚ ਪ੍ਰਗਟੀ ਆਇਆ ॥'
ਇਹ ਮੰਦਰ ਲੋਕਾਂ ਨੂੰ ਇਕੱਠਿਆਂ ਕਰਨ ਵਾਲਾ ਸੀ । ਵਖਰੇ
ਚੁਲ੍ਹੇ ਬਣਾਉਣ ਵਾਲੇ ਤੇ ਘਰ ਘਰ ਠਾਕਰ ਜੀ ਦੀ ਪੂਜਾ ਕਰਨ ਵਾਲੇ
ਜੁੜ ਕੇ ਬਹਿਣਾ ਘਟ ਹੀ ਜਾਣਦੇ ਸਨ, ਪਰ ਸਿੱਖਾਂ ਦੀ ਸਝ ਨੇ
ਚਾਰ ਬੰਦਿਆਂ ਨੂੰ ਮਿਲ ਕੇ ਬਹਿਣਾ ਸਿਖਾਇਆ ਤੇ ਦਿਲ ਦੀਆਂ ਦੇਣ
ਲੇਨ ਦੀ ਪਿਰਤ ਪਾ ਦਿੱਤੀ । ਸਾਧ ਸੰਗਤ ਵਿਚ ਸ਼ਬਦ ਕੀਰਤਨ ਕਰਕੇ
(ਗੁਰ ਸ਼ਬਦ ....ਮੁਰਤ ਪੂਜਾ ਤੋਂ ਵਿਹਲੇ ਹੋ ਕੇ) ਰਾਜਸੀ ਤੇ ਸਮਾਜਿਕ
ਖਿਆਲਾਂ ਵਲ ਧਿਆਨ ਦੇ ਕੇ ਸਨ । ਗੁਰ-ਸ਼ਬਦ ਮੂਰਤ ਨੇ ਹੁਨਰ-ਪਿਆਰ
ਦਾ ਖਿਆਲ ਨ ਆਉਣ ਦਿਤਾ।
ਪਹਿਲੇ ਪੰਜ ਗੁਰੂ ਸਾਹਿਬਾਨ ਨੇ ਫਕੀਰਾਨਾ ਮੁਸੱਵਰੀ ਕੀਤੀ ।
ਲੋਭ, ਦੰਭ, ਵੱਢੀ-ਖੋਰੀ ਤੇ ਜ਼ੁਲਮ ਵਗੈਰਾ ਦੀਆਂ ਨਿੱਤ ਰਹਿਣੀਆਂ
ਤਸਵੀਰਾਂ ਖੂਬ ਖਿਚੀਆਂ ਤੇ ਓਹ ਘਰ ਘਰ ਪੁਜੀਆਂ । ਹਾਂ, ਅਮੀਰਾਨਾ
ਮੁਸੱਵਰੀ ਨੂੰ ਨਿੰਦਿਆ ਨ ।
ਸਮੇਂ ਦੀ ਹਾਲਤ ਬਦਲੀ, ਸ਼ਹਿਨਸ਼ਾਹ ਅਕਬਰ ਦੀ ਰਾਜਨੀਤੀ ਨੇ
ਦੇਸ ਨੂੰ ਸੁਖ ਦਾ ਸਾਹ ਦਿਵਾਇਆ। ਹਰ ਹੁਨਰ ਦਾ ਬੋਲਬਾਲਾ ਹੋਇਆ,
ਚਿਤ੍ਰਕਲਾ ਨੂੰ ਖੰਭ ਲਗੇ, ਲੱਗੀ ਅਪੱਛਰਾ ਤੇ ਹੁਨਰ ਵਾਂਗ ਹਿੰਦੂ ਮੁਸਲਮਾਨ
ਦਾ ਮਨਮੋਹਣ। ਜਹਾਂਗੀਰ ਨੇ ਏਸ ਹੁਨਰ ਨੂੰ ਹੋਰ ਹੁਲਾਰਾ ਦਿੱਤਾ । ਅਮੀਰ
ਹੁਨਰ, ਬਾਦਸ਼ਾਹਾਂ ਦੀ ਛਤਰ ਛਾਇਆ ਹੇਠ ਪੰਗਦੇ ਤੇ ਫਲਦੇ ਹੋਏ, ਆਮ
ਪਬਲਿਕ ਦੇ ਮੁੰਹ ਲਗਦੇ ਹਨ। ਓਹੋ ਗੱਲ ਹੁਣ ਹੋਈ, ਮਹਿੰਗਾ ਹੁਨਰ
ਸਸਤਾ ਜਾਪਣ ਲੱਗ ਪਿਆ ਤੇ ਸੁਸਾਇਟੀ ਦਾ ਇੱਕ ਅੰਗ ਮਨੀਣ ਲਗਾ ।
ਦਿਲੀ ਆਗਰੇ ਤੋਂ ਛੁੱਟ, ਛੋਟਿਆਂ ਕਸਬਿਆਂ ਭਿਰ ਵੀ ਹੁਨਰ ਨੇ ਪਰ੍ਹੇ
ਜਮਾਈ ।
ਜਹਾਂਗੀਰ ਦੇ ਵੇਲੇ ਗੁਰੂ ਹਰਿਗੋਬਿੰਦ ਸਾਹਿਬ ਹੋਏ । ਆਪ ਜੀ
ਨੇ ਕੀਰਤਪੁਰ ਲਾਗੇ ਪਿੰਡ ਸੁਰ ਸਿੰਘ ਵਿਚ ਚਰਨ ਪਾਏ । ਭਾਈ ਬਿਧੀ
੫੭