ਪੰਨਾ:ਸਿੱਖ ਤੇ ਸਿੱਖੀ.pdf/187

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਪਰ ਲਿਖੇ ਵਿਦਵਾਨਾਂ ਤੋਂ ਛੁਟ, ਆਪ ਦੇ ਕਈ ਗੁਣੀ ਗਿਆਨੀ ਸ਼ਾਗਿਰਦ ਸਨ । ਓਦੋਂ ਸ੍ਰੀ ਅੰਮ੍ਰਿਤਸਰ ਖਾਲਸੇ ਦੀ ਕਾਂਸ਼ੀ ਸੀ ਤੇ ਕਥਾ ਵਾਲਾ ਬੁੰਗਾ ਸਮਝ ਪੰਥਕ ਵਿਦਿਆਲਾ । ਜਿਸ ਬਜ਼ੁਰਗ ਨੇ ਬਾਹਰਲੇ ਬੰਦੇ ਭਾਰੇ ਵਿਦਵ ਨ ਬਣਾ ਦਿਤੇ, ਓਹ ਆਪਣੇ ਇਕੋ ਇਕ ਸਪੁਤ੍ਰ ਨੂੰ ਕਿਵੇਂ ਵਿਦਿਆ ਤੋਂ ਹੀਣਾ ਰਹਿਣ


(ਸਫਾ ੮੭ ਦੀ ਬਾਕੀ)

ਆਪ ਦੇ ਗੁਣਾਂ ਉਤੇ ਸ਼ੇਰੇ-ਪੰਜਾਬ ਰੀਝਿਆ ਹੋਇਆ ਸੀ) ਦੇਵਤਿਆਂ ਦੇ ਗੁਰੁ ਬ੍ਰਹਸਪਤਿ ਸਮਾਨ ਸੋਹਣੀ ਅਕਲ ਹੈ, ਭਾਵ ਨੀਤੀ ਵੇਤਾ ਹਨ (ਸਰਕਾਰ ਮਸ਼ਵਰਾ ਲੈਂਦੇ ਸਨ ਤੇ ਸ਼ੁਕਰਚਕੀਆ ਮਿਸਲ ਵਿਚ ਵੀ ਰਾਏ ਚਲਦੀ ਸੀ) ਰਾਜ਼ਿਆਂ ਸਮਾਨ ਧਨੁਖ ਧਾਰੀ (ਸੱਤ ਸੱਤ ਤਵੇ ਤੀਰ ਨਾਲ ਵਿੰਨ੍ਹ ਦੇਂਦੇ ਸਨ) ਦੁਸ਼ਮਨਾਂ ਨਾਲ ਅੜਨ ਵਾਲੇ ਹਨ । (ਮਿਸਲ ਵਿਚ ਸਨ ਰਾਜਾ ਆਪਣਾ ਮਾਲ ਲੈਣ ਚਨਿਓਟ ਗਏ ਤਾਂ ਵੈਰੀ ਆ ਪਏ । ਏਹਨਾਂ ਓਥੇ ਹੀ ਵਿਛਾ ਦਿੱਤੇ) ਰਾਜਾ ਜਨਕ ਵਾਂਗ ਬ੍ਰਹਮ ਗਿਆਨੀ ਹਨ । ਵਿਸ਼ਵਾ ਮਿਤ੍ਰ ਵਾਂਗ ਵਡੇ (ਇਰਾਦੇ ਦੇ ਪਕੇ) ਹਨ । ਭੀਸ਼ਮ ਪਿਤਾਮਾ ਵਾਂਗ ਸੋਹਣਾ ਧੀਰਜ ਧਰਨ ਵਾਲੇ ਹਨ ਤੇ ਜਿਨ੍ਹਾਂ ਦਾ ਦਰਸ਼ਨ ਕਰਕੇ ਹੋਰ ਕੋਈ ਅੱਖ ਤਲੇ ਨਹੀਂ ਆਉਂਦਾ । (ਓਸ ਵੇਲੇ ਸੂਰਮੇ ਸਰਦਾਰ ਤਾਂ ਬਹੁਤ ਸਨ, ਪਰ ਵਿਦਿਆ ਤੇ ਹੌਰ ਗੁਣਾਂ ਵਾਲਾ ਕੋਈ ਘਟ ਹੀ ਸੀ । ਏਸ ਲਈ ਕਵੀ ਨਿਧੜਕ ਹੋਕੇ ਲਿਖਦਾ ਹੈ ।) ਜਾਣੋ ਜਗ ਉਤੇ ਵਸ਼ਿਸ਼ਟ ਜੀ ਹੀ ਆਏ ਹਨ । (ਵਸ਼ਿਸ਼ਟ ਜੀ ਆਤਮ ਗਿਆਨੀ ਸਨ ਤੇ ਸ੍ਰੀ ਰਾਮ ਚੰਦਰ ਜੀ ਦੇ ਗੁਰੂ ਸਨ ਤੇ ਓਹਨਾਂ ਹੀ ਆਪ ਨੂੰ ਰਾਜ ਤਿਲਕ ਦਿਤਾ ਸੀ । ਏਸੇ ਤਰਾਂ ਗਿਆਨੀ ਜੀ ਤੋਂ ਮਹਾਰਾਜਾ ਰਣਜੀਤ ਸਿੰਘ ਜੀ ਕਥਾ ਸੁਣਦੇ ਸਨ ਤੇ ਏਹਨਾਂ ਨੇ ਹੀ ਮਹਾਰਾਜਾ ਹੋਣ ਦੀ ਅਰਦਾਸ ਆਦਿ ਕੀਤੀ ਸੀ)।

੧੮੮