ਪੰਨਾ:ਸਿੱਖ ਤੇ ਸਿੱਖੀ.pdf/182

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੋਕੀਂ ਅੰਮ੍ਰਿਤ ਛਕ ਕੇ ਸਿੰਘ ਸਜਨ ਲਗ ਪਏ ਸਨ। ਸਿੰਘ ਸਜਦਿਆਂ ਹੀ ਲੋਕਾਂ ਉਤੇ ਨਿਡਰਤਾ ਤੇ ਬੀਰਤਾ ਛਹਿਬਰ ਲਾ ਦਿੰਦੀ ਸੀ। ਮਨੁਖ ਆਪਣੀ ਜੁਨ ਪਲਟਦੀ ਦੇਖਦੇ ਸਨ । ਇਹ ਗੱਲ ਮੈਗ੍ਰੀਗਰ ਸਾਹਿਬ ਵੀ ਆਪਣੇ ਇਤਿਹਾਸ ਵਿਚ ਲਿਖਦਾ ਹੈ ਕਿ ਸਿੰਘ ਆਪਣੇ ਆਪ ਨੂੰ ਆਜ਼ਾਦੀ ਲੈਣ ਤੇ ਦਿਵਾਉਣ ਵਾਲ ਸਮਝਦੇ ਸਨ। ਏਸ ਲਈ ਜਿਹੜਾ ਜਨਤਾ ਦੇ ਹਕ ਖੋਹਣ ਲਈ ਚਾਮਲ੍ਹਦਾ, ਓਹਨੂੰ ਠਪ ਦੇਂਦੇ । ਭਾਈ ਸੂਰਤ ਸਿੰਘ ਜੀ ਨੇ ਜਾਤਾ ਕਿ ਤਲਵਾਰ ਚਲਾਉਣ ਵਾਲੇ ਤਾਂ ਬੜੇ ਹਨ, ਪਰ ਵਿਦਿਆ ਪ੍ਰੇਮੀਆਂ ਦੀ ਥੁੜ ਹੈ । ਇਲਾਕੇ ਵਿਚ ਗੜ ਬੜ ਵਧਣ ਦਾ ਖਿਆਲ ਸੀ । ਸੋਆਪ ਨੇ ਸਣੇ ਪ੍ਰਵਾਰ ਅੰਮ੍ਰਿਤਸਰ ਨੂੰ ਚਾਲੇ ਪਾ ਦਿਤੇ, ਤਾਂ ਜੋ ਓਥੇ ਗੁਰਬਾਣੀ ਦਾ ਪ੍ਰਚਾਰ ਕੀਤਾ ਜਾਵੇ । ਓਹਨੀਂ ਦਿਨੀਂ ਅੰਮ੍ਰਿਤਸਰ ਵਿਚ ਪੰਜ ਮਿਸਲਾਂ (ਰਾਮਗੜ੍ਹੀਆ; ਆਹਲੂਵਾਲੀਆ, ਭੰਗੀ ਫੇਜ਼ੁਲਾ ਪੁਰੀਆ ਤੇ ਕਨ੍ਹੱਈਆ) ਕਾਬਜ਼ ਸਨ । ਇਕ ਤਾਂ ਸ੍ਰੀ ਅੰਮ੍ਰਿਤਸਰ ਸਿਖੀ ਦਾ ਘਰ ਸੀ ਤੇ ਦੂਜਾ ਸਿੰਘ ਸਰਦਾਰਾਂ ਦਾ ਗੜ੍ਹ ਹੋਣ ਕਰਕੇ) ਕਿਸੇ ਓਪਰੇ ਦਾ ਤੌਂਖਲਾ ਨਹੀਂ । ਇਲਮ,ਅਮਨ ਵਾਲੀ ਜਗਾ ਜਲਦੀ ਵਧਦਾ ਫੁਲਦਾ ਹੈ । ਸੋ ਭਾਈ ਸੂਰਤ ਸਿੰਘ ਜੀ ਨੇ ਬੜਾ ਵਿਚਾਰ-ਭਰਿਆ ਕਦਮ ਚਕ ਕੇ ਅੰਮ੍ਰਿਤਸਰ ਵਿਚ ਸਦਾ ਲਈ ਡੇਰੇ ਲਾ ਲਏ । ਏਹ ਗਲ ੧੮੪੫ ਸੰਮਤ ਦੀ ਹੈ ।*
ਭਾਈ ਸੂਰਤ ਸਿੰਘ ਜੀ ਸ਼ਾਹਾਬਾਦੀਆਂ ਦੇ ਬੰਗੇ ਕਥਾ ਕਰਨ ਲਗ ਪਏ । ਸਰਦਾਰਾਂ ਨੂੰ ਪਤਾ ਲਗਾ,ਹਜ਼ੂਰੀ ਤੇ ਸਿਆਣੇ ਗਿਆਨੀ ਜਾਣ ਕੇ, ਹਰਿਮੰਦਰ ਜੀ ਦੀ ਸੇਵਾ ਸਪੁਰਦ ਕਰ ਦਿੱਤੀ। ਵਿਦਿਆ ਦੀ ਸੁਗੰਧੀ ਨੇ ਬੀਰ-ਰਸੀਏ ਸਰਦਾਰਾਂ ਨੂੰ ਮੋਹਿਤ ਕੀਤਾ । ਸਭ ਦੇ ਬੇਨਤੀ ਕਰਨ ਉਤੇ ਆਪ ਸ੍ਰੀ ਹਰਿਮੰਦਰ ਅੰਦਰ ਕਥਾ ਕਰਨ ਲਗ ਪਏ । ਏਹਨਾਂ ਦੇ ਪਿਛੋਂ ਵਡੇ , ਸਾਹਿਬਜ਼ਾਦੇ ਭਾਈ ਗੁਰਦਾਸ


  • ਦੇਖੋ ਗਿਆਨੀ ਸੰਤ ਸਿੰਘ ਕਾ ਜੀਵਨ ਚਰਿਤ੍ਰ (ਹਿੰਦੀ) ਜੋ ਆਪ ਦੇ ਤੀਜੇ ਪੋਤੇ ਭਾਈ ਲਹਿਣਾ ਸਿੰਘ ਗਿਆਨੀ ਨੇ ਲਿਖਿਆ ਸੀ ।

੧੮੩