ਪੰਨਾ:ਸਿੱਖ ਤੇ ਸਿੱਖੀ.pdf/171

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਰੋਧ ਨਹੀਂ ਕਰਨ ਦੇਂਦਾ ।
ਇਤਿਹਾਸਕ ਨਜ਼ਾਰਿਆਂ ਤੋਂ ਛੁੱਟ, ਆਪ ਕੁਦਰਤੀ ਨਜ਼ਾਰਿਆਂ ਦੇ ਮਾਹਿਰ ਵੀ ਹਨ । ਇਉਂ ਲਗਦਾ ਹੈ ਪਈ ਮੋਹਰਾ ਕਸ਼ੀ ਦੇ ਫੁਲ ਬਟਿਆਂ ਨੇ, ਆਪ ਦੇ ਦਿਮਾਗ਼ ਵਿਚ ਕੁਦਰਤ-ਪਿਆਰ ਭਰ ਦਿੱਤਾ ਹੈ । ਆਪ ਨੂੰ ਸੀਨਰੀ ਦਾ ਬਹੁਤ ਤਜਰਬਾ ਹੈ। ਨਿੱਕੀ ਸੀਨਰੀ ਅੱਧੇ ਕੁ ਘੰਟੇ ਵਿਚ ਕਾਫੀ ਸੋਹਣੀ ਬਣਾ ਦੇਂਦੇ ਹਨ। ਲੈਂਡ ਸਕੇਪ ਦੇ ਆਪ ਖ਼ਾਸ ਉਸਤਾਦ ਹਨ । ਮਿਸਟਰ ਜੇ. ਪੀ. ਗੰਗੋਲੀ ਚੀਜ਼ਾਂ ਦੇ ਇਕਠ ਤੋਂ ਅਸਰ ਪੈਦਾ ਕਰਦੇ ਹਨ, ਚੁਗਿਰਦੇ ਦਾ ਖ਼ਾਸ ਖ਼ਿਆਲ ਰਖਦੇ ਹਨ । ਜੇ ਇਕ ਚੀਜ਼ ਨੂੰ ਅਡ ਕਰ ਦੇਈਏ ਤਾਂ ਤਸਵੀਰ ਮੱਧਮ ਪਈ ਲਗਦੀ ਹੈ, ਪਰ ਸਰਦਾਰ ਜੀ ਹਰ ਸ਼ੈ ਦੀ ਪੂਰੀ ਜਾਣਕਾਰੀ ਕਰਾਉਂਦੇ ਹਨ । ਹਰ ਚੀਜ਼, ਆਪਣੇ ਆਪ ਵਿਚ ਇਕ ਪੂਰੀ ਮੂਰਤ ਬਣੀ ਹੋਂਦੀ ਹੈ। ਜਿਸ ਤਰ੍ਹਾਂ ਫੁਲ ਵਖਰਾ ਵੀ ਸੋਹਣਾ ਲਗਦਾ ਹੈ, ਪਰ ਗੁਲਦਸਤੇ ਵਿਚ ਵੀ ਅਜਬ ਬਹਾਰ ਦੇਂਦਾ ਹੈ। ਮਿਸਾਲ ਵਜੋਂ, ਚੁਪਾਟੀ ਦੀ ਤਸਵੀਰ ਲੈ ਲਵੋ। ਸੂਰਜ ਬਦਲੀਆਂ ਵਿਚੋਂ ਝਾਤ ਪਾਂਦਾ ਵਖਰਾ ਵੀ ਸੋਹਣਾ ਲਗਦਾ ਹੈ ਤੇ ਸਮੁੰਦਰ ਵਿਚ ਘੁਲਿਆ ਮਿਲਿਆ ਹੋਇਆਂ ਵੀ ਨਜ਼ਾਰੇ ਨੂੰ ਚਾਰ ਚੰਨ ਲਾ ਰਿਹਾ ਹੈ । ਕੁਦਰਤੀ ਨਜ਼ਾਰਿਆਂ ਵਿਚ ਸੁਝਾਊ-ਹੁਨਰ ਕਾਫ਼ੀ ਹੋਂਦਾ ਹੈ । ਆਪ ਨੇ ਹੁਣੇ ਹੀ ਇਕ ਤਸਵੀਰ ਕਲਕੱਤੇ ਦੀ ਨਮਾਇਸ਼ ਵਿਚ ਘੱਲੀ ਸੀ। ਇਕ ਸੰਘਣਾ ਦਰੱਖ਼ਤ ਹੈ ਤੇ ਛਾਂ ਉਹਦੇ ਪੈਰਾਂ ਵਿਚ ਹੈ। ਘਰਕਦੀਆਂ ਹੋਈਆਂ ਗਉਆਂ ਬੈਠੀਆਂ ਤੇ ਖਲੋਤੀਆਂ ਹੋਈਆਂ ਹਨ । ਅਸਮਾਨ ਰੋਸ਼ਨੀ ਨਾਲ ਭਰਪੂਰ ਚਿਟ-ਨੀਲਾ ਹੈ, ਸੂਰਜ ਨਹੀਂ ਦਿਸਦਾ । ਅਜੀਬ ਤ੍ਰੀਕੇ ਨਾਲ ਕੜਕਦੀ ਦੁਪਹਿਰ ਦਿਖਾਈ ਹੈ। ਕਾਲੀਦਾਸ ਨੇ ਤਾਂ ਸੋਚ-ਉਡਾਰੀ ਨਾਲ ਹੌਂਕਦੇ ਮੋਰਾਂ ਦੇ ਖੰਭਾਂ ਹੇਠ ਧੁੱਪੋਂ ਬਿਹਬਲ ਹੋਏ ਸੱਪ ਬਹਾ ਕੇ, ਜੇਠ ਦਾ ਸੂਰਜ ਚੜ੍ਹਾਇਆ ਸੀ, ਪਰ ਸਰਦਾਰ ਸਾਹਿਬ ਨੇ ਅਸਲੀਅਤ ਦੇ ਨੇੜੇ ਰਹਿ ਕੇ ਗਰਮੀ ਦਾ ਸੀਨ ਦਿਖਾਇਆ ਹੈ ।

ਲੈਂਡ ਸਕੇਪ ਦੇ ਮਗਰੋਂ ਆਪ ਨੇ ਪੋਰਟਰੇਟ (ਮਨੁਖੀ ਮੂਰਤ

੧੭੨