ਪੰਨਾ:ਸਿੱਖ ਤੇ ਸਿੱਖੀ.pdf/166

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪ ਕਪੂਰਥਲੇ ਚਲੇ ਗਏ । ਸਿਖ ਰਿਆਸਤਾਂ ਨੇ ਵੀ ਓਦੋਂ ਚਿੱਤ੍ਰਕਾਰੀ ਦਾ ਮਾਨ ਕੀਤਾ।
ਸਰਦਾਰਾਂ ਦੀ ਈਰਖਾ ਤੇ ਘਟੀਅਲ ਰਾਜਨੀਤੀ ਵਗੈਰਾ ਨੇ ਪੰਜਾਬੀਆਂ ਦਾ ਰਾਜ ਗੁਲ ਕੀਤਾ । ਸਿਖ ਸਰਦਾਰ ਜਾਗੀਰਾਂ ਤੇ ਮੈਜਿਸਟਰੇਟੀਆਂ ਮਗਰ ਗਹਿਕਦੇ ਫਿਰੇ । ਆਪਣੇ ਆਪ ਨੂੰ ਭੁਲ ਗਏ । ਖਾਣ ਪੀਣ ਵਿਚ ਹੀ ਜੀਵਨ ਗਵਾਉਣਾ ਪਸੰਦ ਕੀਤਾ । ਬਜ਼ੁਰਗਾਂ ਦੀਆਂ ਪੋਥੀਆਂ ਖਿਲਤੀਆਂ ਵਿਚ ਪਾ ਦਿਤੀਆਂ । ਕਈ ਆਹਲਾ ਤਸਵੀਰਾਂ ਖੁਰਦ-ਬੁਰਦ ਕੀਤੀਆਂ ਦੇ ਕੁਝ ਕੰਧਾਂ ਨਾਲ ਟੰਗੀਆਂ ਸਿਉਂਕ ਦੇ ਕੰਮ ਆਈਆਂ ।
ਇਕ ਪਾਸੇ ਚਿਤ੍ਰਕਲਾ ਦਾ ਇਹ ਹਾਲ ਸੀ। ਦੂਜੇ ਪਾਸੇ ਅੰਮ੍ਰਤਸਰ ਵਿੱਚ ਭਾਈ ਬਿਸ਼ਨ ਸਿੰਘ ਦਰਬਾਰ ਸਾਹਿਬ ਅੰਦਰ ਮੋਹਰਾ-ਕਸ਼ੀ ਕਰ ਰਹੇ ਸਨ ਤੇ ਹਿੰਦ ਦੇ ਮਹਾਂ ਚਿਤ੍ਰਕਾਰ ਭਾਈ ਕਪੂਰ ਸਿੰਘ ਸਿਖ ਸਕੂਲ ਦੀ ਅਮਿਟਵੀਂ ਇਮਾਰਤ ਬਣਾ ਰਹੇ ਸਨ । ਕਪੂਰ ਸਿੰਘ ਜੀ ਦਾ ਆਮ ਪ੍ਰਚਾਰ ਨਾ ਹੋਇਆ, ਕਿਉਂਕਿ ਏਹਨਾਂ ਨੂੰ ਕੋਈ ਠੁਕ ਦਾ ਸਰਦਾਰ ਨਾ ਲੱਭਾ । ਰਿਆਸਤ ਕਪੁਰਥਲੇ ਵਲੋਂ ਮਾਮੂਲੀ ਰੋਜ਼ੀਨਾ ਮਿਲਦਾ ਸੀ । ਏਹਨਾਂ ਦੇ ਹੁਨਰ ਨੂੰ ਰਿਆਸਤ ਨੇ ਬਾਹਰ ਨਾ ਪੁਚਾਇਆ । ਸਮੇਂ ਨੇ ਚਿੱਤ੍ਰਕਾਰੀ ਤੇ ਚਿੱਤ੍ਰਕਾਰ ਦਾ ਪ੍ਰਚਾਰ ਨਾ ਹੋਣ ਦਿਤਾ। ਸਿਖ ਸਰਦਾਰ ਸੁਖ-ਰਹਿਣੇ ਬਣ ਗਏ ਸਨ। ਵਿਚਲਾ ਤਬਕਾ ਰਾਜ ਖੁਸਣ ਨਾਲ ਸਹਿਮ ਕੇ ਦੱਬ ਗਿਆ ਸੀ। ਨੌਜਵਾਨਾਂ ਨੂੰ ਅੰਗ੍ਰੇਜ਼ੀ ਰਾਜ ਦੀਆਂ ਬਰਕਤਾਂ-ਨਹਿਰਾਂ ਤੇ ਰੇਲਾਂ ਦੇ ਸਹਲੇ ਗਾਉਣ ਵਲ ਲਾਇਆ ਗਿਆ। ਅੰਤ ਵੀਹਵੀਂ ਸਦੀ ਦੇ ਸ਼ੁਰੂ ਵਿਚ ਭਾਈ ਕਪੂਰ ਸਿੰਘ ਚੜ੍ਹਾਈ ਕਰ ਗਏ ਤੇ ਨਾਲ ਹੀ ਸਿਖ ਮਸੱਵਰੀ ਅੱਖੀਆਂ ਮੀਟ ਗਈ।

ਸੰਨ ੧੯੨੧ ਵਿਚ ਅਕਾਲੀ ਲਹਿਰ ਚੱਲੀ । ਏਸ ਨੇ ਗੁਰਦਵਾਰਿਆਂ ਵਿਚੋਂ ਕਈ ਸੋਹਣੀਆਂ ਤਸਵੀਰਾਂ ਨੂੰ ਰੋੜ੍ਹ ਘੱਤਿਆ । ਅੰਮ੍ਰਿਤਸਰ ਗੁਰੂ ਕੇ ਬਾਗ ਵਿਚ ਇਕ ਥੜ੍ਹਾ ਸੀ । ਓਹਦੇ ਪਾਸਿਆਂ ਤੇ, ਸੱਤ ਸੱਤ ਅੱਠ ਅੱਠ ਸੋਹਣੀਆਂ ਸੋਹਣੀਆਂ ਵੱਡੀਆਂ ਤਸਵੀਰਾਂ

੧੬੭