ਪੰਨਾ:ਸਿੱਖ ਤੇ ਸਿੱਖੀ.pdf/147

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਜੇ ਤਦੋਂ ਈਰਖਾ ਭੜਕੀ ।
ਗੁਰੂ ਤੇਗ ਬਹਾਦਰ ਨਾਲ ਓਹਨਾਂ ਦੇ ਭਤੀਜੇ ਧੀਰ ਮਲ ਨੇ ਬੜੀ ਅੱਤ ਚੁਕੀ । ਸਾੜਾ ਗੱਦੀ ਦਾ ਹੀ ਸੀ। ਸ਼ੀਹੇਂ ਮਸੰਦ ਪਾਸੋਂ ਬੰਦੂਕ ਚਲਵਾਈ ਬਾਬੇ ਬਕਾਲੇ ਵਿਚ ਖਰੂਦ ਪਵਾਈ ਰੱਖਿਆ।
ਧੀਰ ਮਲ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਖਾਰ ਖਾਧੀ। ਦਸ਼ਮਨਾਂ ਨੂੰ ਜੰਗੀ ਸੂਹਾਂ ਦੇ ਰਿਹਾ । ਈਰਖਾ ਨੇ ਹੱਥ ਪੱਲੇ ਕੱਖ ਨ ਪਾਇਆ । ਕਿੱਕਰ ਬੀਜ ਕੇ ਦਾਖ ਕਿਵੇਂ ਮਿਲਦੀ ?
ਈਰਖਾ ਕਰ ਕੇ ਗੁਰੂ ਘਰ ਵਿਚ ਕਮਜ਼ੋਰੀ ਰਹੀ । ਪਰ ਟੀਚੇ ਤੇ ਅਸਲ ਵਾਲੇ ਬਿਖੜੀਆਂ ਘਾਟੀਆਂ ਉਤੇ ਘਮਾ ਘੱਮ ਚੜ੍ਹਦੇ ਗਏ । ਓਹਨਾਂ ਜੀਵਨ ਖਿੱਚਾਤਾਣੀ ਦਾ ਨਾ ਸਮਝਿਆ ਘਰ ਵਿਚ ਵਿਰੋਧ ਪਿਆ। ਦੇਖ ਕੇ ਡੋਲੇ ਨਾ । ਗਰੀਬਾਂ ਨਾਲ ਹਿੱਤ ਕਰਨੋਂ ਭਵੇਂ ਨਾ।
ਈਰਖਾ ਮਿਸਲਾਂ ਵੇਲੇ ਵੀ ਰਹੀ । ਪਰ ਇਕ ਗਲ ਚੰਗੀ ਸੀ । ਵੈਰੀ ਨਾਲ ਟੱਕਰ ਰਲ ਕੇ ਲੈਂਦੇ ਸਨ । ਅੱਗੋਂ ਪਿੱਛੋਂ ਇਕ ਦੁਜੇ ਦਾ ਇਕਬਾਲ ਵਧਦਾ ਦੇਖ ਕੇ, ਸੁਟਨ ਦੇ ਹੀਲੇ ਕਰਦੇ ਸਨ । ਕਈ ਵਾਰ ਤਲਵਾਰਾਂ ਧੂਹ ਕੇ ਖਟਾ ਖਟਾਕਰ ਕੇ ਹੀ ਸਾਹ ਲੈਂਦੇ ਸਨ।
ਸਿਖ ਰਾਜ ਵੇਲੇ ਪਹਿਲਾਂ ਇਕ ਦੂਜੇ ਨੂੰ ਵਸਦਾ ਦੇਖ ਕੇ ਭੈੜੀਆਂ ਅਫਵਾਹਾਂ ਫੈਲਾਂਦੇ ਇਕ ਦੂਏ ਨੂੰ ਭੰਡਦੇ । ਪਿੱਛੋਂ ਭੰਗ ਭਾੜੇ ਜਿੰਦਾਂ ਗਵਾ ਦੇਂਦੇ ਸਨ । ਮਹਾਰਾਜਾ ਰਣਜੀਤ ਸਿੰਘ ਵੇਲੇ ਈਰਖਾ ਸੀ ਪਰ ਦੱਬੀ ਘੁੱਟੀ । ਪਿੱਛੋਂ ਕੋਈ ਖਾਸ ਉੱਚੀ ਹਸਤੀ ਨ ਆਈ ਜਿਹੜੀ ਏਸ ਅੱਗ ਨੂੰ ਬੁਝਾਉਣ ਦਾ ਜਤਨ ਕਰਦੀ । ਈਰਖਾ ਕਰ ਕੇ ਫੁਟ ਪਈ । ਫੁਟ ਕਰ ਕੇ ਤਾਕਤ ਖੇਰੂੰ ਖੇਰੂੰ ਹੋਈ, ਤਾਕਤ ਖਿੰਡਣ ਨਾਲ ਪਰਾਏ ਸ਼ੇਰ ਬਣੇ, ਪਰਾਏ ਸ਼ੇਰ ਬਣਨ ਨਾਲ ਅਸੀਂ ਗਿੱਦੜਾਂ ਤੋਂ ਨਿਖੱਧ ਹੋ ਗਏ ।

ਅਕਾਲੀ ਲਹਿਰ ਜਦੋਂ ਚੜ੍ਹਦੀਆਂ ਕਲਾਂ ਵਿਚ ਗਈ ਓਦੋਂ ਈਰਖਾ। ਆਈ। ਈਰਖਾ ਕਰ ਕੇ ਧੜੇ ਬਣੇ । ਈਰਖਾ ਕਰ ਕੇ ਇਕ ਦੂਜੇ ਦੀ ਨਿੰਦਿਆ ਹੋਈ ਹੁਣ ਵੀ ਵਜ਼ੀਰੀਆਂ ਦੇ ਝਗੜੇ ਸ਼ਾਇਦ ਈਰਖਾ

੧੪੮