ਪੰਨਾ:ਸਿੱਖ ਤੇ ਸਿੱਖੀ.pdf/142

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਾਉਨੇ ਹਨ । ਬਾਲਾਂ ਤੋਂ ਗੁਰੂ ਜਸ ਦੇ ਗੀਤ ਸੁਣੋ । ਪਰ ਸਾਰਾ ਸਮਾਂ ਤੇ ਜ਼ੋਰ ਏਧਰ ਨ ਲਾਓ । ਓਹ ਤਾਂ ਆਪਣੇ ਆਪ ਨੂੰ ਰਾਗੀ ਸਮਝ ਕੇ ਗੀਤ ਸੁਣਾਉਂਦੇ ਹਨ। ਤੁਸੀਂ ਓਹਨਾਂ ਨੂੰ ਮਨੁਖ ਬਨਾ ਕੇ ਗੁਰੂ-ਜੱਸ ਸੁਣੋ । ਵਾਜੇ ਨਾਲ ਗਉਂਕੇ ਰਾਗੀ ਨਹੀਂ ਬਣ ਸਕਦੇ । ਏਹ ਤਾਂ ਸਿਰਫ ਗੁਰਪਰਬ ਵਾਸਤੇ ਹੀ ਇਕ ਚੋਜ ਰਚਿਆ ਜਾਂਦਾ ਹੈ, ਜਿਹੜਾ ਗੁਰਪੁਰਬੋ ਦੂਜੇ ਦਿਨ ਖਤਮ ਹੋ ਜਾਂਦਾ ਹੈ । ਓਸ ਦਿਨ ਦੀ ਰੌਨਕ ਹੈ । ਪਰ ਐਨਾ ਖਰਚ ਕਰਕੇ ਤੇ ਸਮਾਂ ਲਾ ਕੇ ਅਸਲੀ ਗੁਰਪੁਰਬ ਮਨਾਉਣੋਂ ਲਾਂਭੇ ਹੋ ਜਾਂਦੇ ਹਾਂ। ਸੋ ਬੱਚਿਆਂ ਲਈ ਪੈਮਫਲੈਟ ਤੇ ਜਿਥੇ ਏਹ ਰਾਗੀ ਟੋਲੀਆਂ ਹੋਣ ਓਥੇ ਸੁਘੜ ਲੈਕਚਰਾਰ ਕੋਲੋਂ ਓਹਨਾਂ ਦੀ ਬੋਲੀ ਵਿਚ ਲੈਕਚਰ ਕਰਾਉਣੇ ਚਾਹੀਦੇ ਹਨ । ਲੈਕਚਰ ਵਿਚ ਉਪਦੇਸ਼ ਹੋਵੇ ਪਰ ਦਿੱਸੇ ਨਾ, ਜਿਸ ਤਰ੍ਹਾਂ ਵਡਾ ਹੁਨਰ ਓਥੇ ਹੋਂਦਾ ਹੈ ਜਿਵੇਂ ਹੁਨਰ ਘੁਸੇੜਿਆ ਨ ਹੋਵੇ ।

ਨਗਰ ਕੀਰਤਨ ਧੂਮ ਧਾਮ ਨਾਲ ਹੋਣ ਪਰ ਬਾਜ਼ਾਰਾਂ ਨੂੰ ਸਜਾਉਣ ਦੇਤ੍ਰੀਕੇ ਕੁਝ ਬਦਲਣੇ ਪੈਣੇ ਹਨ ਥੋੜੀ ਜਿੰਨੀ ਸਜਾਉਣ ਕਰਕੇ ਸਾਨੂੰ ਰੁਪਏ ਬਚਾਉਣੇ ਚਾਹੀਦੇ ਹਨ ਤੇ ਗੁਰਪੁਰਬ ਵਾਲੇ ਦਿਨ ਆਪੋ ਆਪਣੇ ਬਾਜ਼ਾਰ ਵਿਚ ਦੀਵਾਨ ਕਰਕੇ ਯਤੀਮ ਖਾਨਿਆਂ ਤੇ ਲਾਇਬ੍ਰੇਰੀਆਂ ਲਈ ਓਸ ਦਿਨ ਅਰਦਾਸਾਂ ਕਰਾਉਣੀਆਂ ਚਾਹੀਦੀਆਂ ਹਨ। ਏਥੇ ਏਹ ਗਲ ਭੁਲਣ ਵਾਲੀ ਨਹੀਂ ਪਈ ਨਗਰ ਕੀਰਤਨਾਂ ਵਿਚ ਗਤਕੇ ਆਦਿ, ਚਲਾਉਣਾ ਘਟਣਾ ਨਹੀਂ ਚਾਹੀਦਾ ਏਹ ਗਲਾਂ ਸੇਹਤ ਵਾਸਤੇ ਅੰਮ੍ਰਿਤ ਦਾ ਕੰਮ ਦੇਂਦੀਆਂ ਹਨ । ਗੁਰਪੁਰਬ ਵਾਲੇ ਦਿਨ ਵੀ ਖਿਡਾਰੀਆਂ, ਦੇ ਮੈਚ ਕਰਾ ਕੇ ਤੇ ਉਤਸ਼ਾਹ ਦੇਣਾ ਚਾਹੀਦਾ ਹੈ, ਓਸ ਦਿਨ ਆਪੋ ਆਪਣੇ ਮੁਹੱਲਿਆਂ ਵਿਚ ਜਿਨ੍ਹਾਂ ਬੰਦਿਆਂ ਦੀ ਬੋਲ ਚਾਲ ਕਿਸੇ ਤਰ੍ਹਾਂ ਕਰਕੇ ਬੰਦ ਹੋਈ ਹੋਵੇ ਓਹਨਾਂ ਬੰਦਿਆਂ ਵਿਚ ਸਿਆਣਿਆਂ ਨੂੰ ਪੈ ਕੇ ਜਿਥੋਂ ਤਕ ਹੋਵੇ ਗੁੱਸਾ ਗਿਲਾ ਦੁਰ ਕਰਾਉਣਾ ਚਾਹੀਦਾ ਹੈ, ਜਿਸ ਤਰ੍ਹਾਂ ਈਦ ਦੇ ਪਵਿੱਤ੍ਰ ਦਿਹਾੜੇ ਮੁਸਲਮਾਨ, ਮੁਸਲਮਾਨ ਨੂੰ ਚਾਹ ਨਾਲ ਮਿਲਦਾ ਹੈ ਏਸੇ ਤਰ੍ਹਾਂ ਸਾਨੂੰ ਮਿਲਣਾ ਚਾਹੀਦਾ ਹੈ। ਸਗੋਂ ਹਿੰਦੂ

੧੪੩