ਪੰਨਾ:ਸਿੱਖ ਤੇ ਸਿੱਖੀ.pdf/14

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਰਦਾਰ ਜੀ ਦਾ ਨਾਂ ਬੜੇ ਆਦਰ ਸਤਕਾਂਰ ਤੇ ਮਾਣ ਨਾਲ ਲੈ
ਸਕਦੇ ਹਾਂ।
ਸਾਂਝੇ ਰਾਜੇ ਦੀ ਮਿਸਾਲ ਮਹਾਰਾਜਾ ਰਣਜੀਤ ਸਿੰਘ ਤੋਂ ਚੰਗੇਰੀ
ਨਹੀਂ ਮਿਲ ਸਕਦੀ । ਸ਼ਾਹ ਮੁਹੰਮਦ ਬੜੇ ਚਾਅ ਤੇ ਉਤਸ਼ਾਹ ਨਾਲ
ਮਹਾਰਾਜੇ ਨੂੰ ਯਾਦ ਕਰਦਾ ਹੈ । ਪੰਜਾਬ ਦੇ ਸਿੱਖ ਕਵੀਆਂ ਲਈ ਸ਼ਾਹ
ਮੁਹੰਮਦ ਤੇ ਕਵੀ ਕਾਦਰ ਯਾਰ ਸੋਹਣਾ ਰਾਹ ਬਣਾ ਗਏ ਹਨ, ਪਰ ਅਸੀਂ
ਰਾਹ ਉਤੇ ਪੈਣਾ ਫਿਰਕੂ-ਪੁਣਾ ਸਮਝ ਰਹੇ ਹਾਂ ।
ਜਿਹੜੇ ਦੇਸ ਲਈ ਜਿੰਦਾਂ ਘੁਮਾ ਗਏ ਹਨ, ਅਸੀਂ ਉਹਨਾਂ ਦੀਆਂ
ਮਸਾਲਾਂ ਸਾਂਝੀ ਬਲੀ ਦੀ ਸ਼ਾਨ ਚਮਕਾਉਣ ਲਈ ਦੇ ਸਕਦੇ ਹਾਂ । ਡਾਕਟਰ
ਮਹੱਮਦ ਇਕਬਾਲ ਨੇ ਪੰਜਾਬ ਦੇ ਇਤਿਹਾਸ ਵਲ ਕੁਝ ਘੱਟ
ਖਿਆਲ ਰਖਿਆ ਜਾਪਦਾ ਹੈ । ਜਿਥੇ ਡਾਕਟਰ ਜੀ, ਨਾਨਕ’
'ਰਾਮ ਤੀਰਥ’ ਨੂੰ ਯਾਦ ਕਰਦੇ ਹਨ, ਆਪਣਿਆਂ ਨੂੰ ਕਦੀ
ਭਲਾ ਹੀ ਨਹੀਂ ਸਕਦੇ ਸਨ। ਪਰਦੇਸੀ ਲੁਟੇਰੇ ਦੁਰਾਨੀਆਂ
ਨਾਲ ਇਕ ਪੰਜਾਬੀ ਧੜ ਲੜਦਾ ਦੇਖਕੇ, ਜ਼ਿਦਗੀ ਲੜਨ ਵਾਲੇ ਇਕਬਾਲ
ਨੇ ਕਿਸ ਤਰ੍ਹਾਂ ਛੱਡ ਜਾਣਾ ਸੀ ? ਦੇਸ਼ ਦੀ ਆਜ਼ਾਦੀ ਚਾਹੁਣ ਵਾਲੇ ਕਵੀ
ਸਭਰਾਵਾਂ ਤੇ ਚੇਲੀਆਂ ਵਾਲੇ ਦੇ ਮੈਦਾਨ ਕਿਸ ਤਰ੍ਹਾਂ ਅੱਖੀਓਂ ਪਰਖੇ ਕਰ
ਸਕਦੇ ਹਨ ? ਕੁਝ ਕਸੂਰ ਸਿੱਖ ਸਿਆਣਿਆਂ ਦਾ ਵੀ ਹੈ। ਅਸੀਂ
ਅਜਿਹੀਆਂ ਅਮੋਲਕ ਘਟਨਾਵਾਂ ਨੂੰ, ਸਿੱਖ ਇਤਿਹਾਸ ਕਹਿ ਕੇ, ਦਾਇਰਾ
ਕੁਝ ਸੌੜਾ ਕਰ ਰਹੇ ਹਾਂ ।
ਕੀ ਕਵੀਆਂ ਨੂੰ ਦੇਸ ਦੇ ਦੋ ਚਾਰ ਸਦੀਆਂ ਦੇ ਇਤਿਹਾਸ ਵਿਚੋਂ
ਹੀ ਹਰ ਰਸ ਦੇ ਲਈ ਮਸਾਲਾ ਨਹੀਂ ਮਿਲ ਸਕਦਾ ? ਕੀ ਕਰੁਣਾ ਰਸੀਆਂ
ਕਵੀ, ਮਾਣਕਿਆਲੇ ਵਿਚ ਚੁੰਮ ਚੁੰਮ ਕੇ ਤਲਵਾਰਾਂ ਸੁਟਦੇ ਹੋਏ ਫ਼ੌਜੀਆਂ ਨੂੰ
ਢਾਹਾਂ ਮਾਰਦੇ ਸੁਣਕੇ, ਸੱਜ ਵਿਆਹੀਆਂ ਝਟ ਵਿਧਵਾ ਹੋਈਆਂ
ਮੁਟਿਆਰਾਂ ਨਾਲੋਂ, ਵਧੇਰੇ ਦੁਖੀ ਨਹੀਂ ਸਮਝਦਾ ਤੇ ਕੀ ਲਿਖ
ਨਹੀਂ ਸਕਦਾ ?
੧੬