ਪੰਨਾ:ਸਿੱਖ ਤੇ ਸਿੱਖੀ.pdf/136

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਡੇ ਪ੍ਰਚਾਰਕ

ਏਹ ਤਾਂ ਪੱਕੀ ਗਲ ਹੈ ਪਈ ਸਾਡੇ ਵਿਚ ਵਿਦਿਆ ਦੀ ਚੋਖੀ ਘਾਟ ਹੈ । ਇਲਮ ਦਾ ਘਾਟਾ ਹੋਣ ਕਰਕੇ ਪ੍ਰਚਾਰਕ ਤੇ ਗ੍ਰੰਥੀ ਆਦਿ ਸਭ ਡਾਵਾਂ ਡੋਲ ਫਿਰ ਰਹੇ ਹਨ । ਪਰ ਓਹਨਾਂ ਚੌਧਰ ਕਾਇਮ ਰਖਣੀ ਹੋਈ, ਏਸ ਲਈ ਲੋਕਾਂ ਨੂੰ ਕੁਝ ਨਾ ਕੁਝ ਜ਼ਰੂਰ ਦਸਣਾ ਵੀ ਹੋਇਆ । ਸੋ ਓਹ ਸਿਰਫ ਰਹਿਤ ਬਹਿਤ ਉੱਤੇ ਦਬੱਲ ਦੇਈ ਰੱਖਦੇ ਹਨ। ਆਪਣੀ ਗਲਤੀ ਸਮਝ ਨਹੀਂ ਸਕਦੇ ਤੇ ਜਨਤਾ ਅਗੇ ਹੀ ਸਮਝਣ ਨੂੰ ਤਿਆਰ ਨਹੀਂ ਹੋਂਦੀ । ਬਸ ਦੋਵੇਂ ਧਿਰਾਂ ਦੀ ਦਾਲ ਗਲ ਜਾਂਦੀ ਹੈ । ਅਜਿਹੇ ਪ੍ਰਚਾਰਕਾਂ ਦਾ ਜਨਤਾ ਵਿਚ ਮਾਨ ਹੋ ਜਾਂਦਾ ਹੈ ਤੇ ਓਹ ਏਸ ਤਰਾਂ ਬੁਨਿਆਦੀ ਅਸੂਲਾਂ ਤੋਂ ਆਪ ਨੇ ਤੇ ਜਨਤਾ ਨੂੰ ਕੋਹਾਂ ਦੂਰ ਲੈ ਖੜਦੇ ਹਨ । ਹਰ ਆਦਮੀ ਆਪਣੇ ਤੋਂ ਘਟ ਸਿਆਣੇ ਨੂੰ ਛਲਣਾ ਚਾਹੁੰਦਾ ਹੈ। ਜਿਸ ਨੇ ਛਲਣਾ ਹੋਂਦਾ ਹੈ, ਓਹ ਓਪਰੇ ਓਪਰੇ ਧਾਰਮਿਕ ਰੰਗਾਂ ਨਾਲ ਆਪਣੇ ਭਾਵਾਂ ਦੀ ਮੂਰਤ ਸਵਾਰਦਾ ਹੈ, ਮਨ ਮਾਰ ਕੇ ਬਾਣੀ ਸਮਝਣ ਦੀ ਲੋੜ ਹੀ ਨਹੀਂ ਸਮਝਦਾ ਸਿਖੀ ਦੇ ਆਪੇ ਘੜੇ ਸੌਖੇ ਰਾਹ ਉਤੇ ਤੁਰਦਾ ਹੈ ।

ਪ੍ਰਚਾਰਕ ਦਾ ਧਰਮ ਹੈ ਕਿ ਖਲਕਤ ਨੂੰ ਸਮਝਾਏ, ਪਰ ਏਹ ਨ ਅਨਪੜ੍ਹਾਂ ਦੇ,ਪੜ੍ਹਿਆਂ ਦੇ ਕੁਝ ਪਿੜ ਪੱਲੇ ਖਾਂਦੇ ਹਨ । ਏਹ ਗਲ ਠੀਕ ਹੈ ਜੋ ਦੋ ਪ੍ਰਚਾਰਕ ਪੁਰਾਣੇ ਗਿਆਨੀਆਂ ਵਾਂਗ ਖਿਚੜੀ

੧੩੭