ਪੰਨਾ:ਸਿੱਖ ਤੇ ਸਿੱਖੀ.pdf/133

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਮਹਾਰਾਜਿਆਂ ਤੋਂ ਬਿਨਾਂ, ਹਰ ਕਸਬ ਕਰਨ ਵਾਲੇ ਨੂੰ ਹੁਨਰ ਵਿਚ ਲਿਆ ਦਿਖਾਇਆ । ਸਿਖ ਸਕੂਲ ਨੇ ਏਹ ਬੜੀ ਮਾਅਰਕੇ ਦੀ ਗੱਲ ਕੀਤੀ । ਏਸ ਸਕੂਲ ਨੇ ਏਹ ਇਨਸਾਨੀ ਮੂਰਤਾਂ ਰੋਅਬ ਵਾਲੀਆਂ ਦਿਖਾਈਆਂ । ਬੈਠਕਾਂ ਦੀ ਡਰਾਇੰਗ ਅਸਲੀਅਤ ਦੇ ਲਾਗੇ ਕੀਤੀ ਭਾਈ ਕਪੂਰ ਸਿੰਘ ਦੀ ਕਲਮ ਨੇ, ਕੋਮਲਤਾ ਬ੍ਰੀਕੀ ਤੇ ਜ਼ੋਰ, ਸੱਭੇ ਸ਼ੈਆਂ ਟੀਸੀ ਤੇ ਪੁਚਾ ਦਿਤੀਆਂ ਸਨ । ਆਪ ਦੀਆਂ ਤਸਵੀਰਾਂ ਅਜਾਇਬ ਘਰਾਂ ਦਾ ਸੁਹੱਪਣ ਹਨ । ਮਹਾਰਾਜਾ (ਨਿਹਾਲ ਸਿੰਘ ਸਿੰਘ ਕਪੂਰਥਲਾ ਦੀ ਤਸਵੀਰ ਕਿਸ਼ਨ ਸਿੰਘ ਦੇ ਹਥਾਂ ਦੀ ਦੇ ਰਿਹਾ ਹਾਂ) ਬੈਠਕਾਂ ਵਿਚ ਜ਼ੋਰ ਹੈਬਹੁਤੀਆਂ ਮੁਗਲ ਤਸਵੀਰਾਂ ਦੀਆਂ ਬੈਠਕਾਂ ਵਿਚ ਠੀਕ ਜ਼ੋਰ ਨਹੀਂ ਹੋਂਦਾ । ਆਦਮੀ ਬੰਨ੍ਹਕੇ ਬੇਹਾਇਆ ਲਗਦਾ ਹੈ । ਏਸ ਤਸਵੀਰ ਵਿਚ ਰਾਜਾ ਸਾਹਿਬ ਆਪਣੇ ਰੋਅਬ ਵਿਚ ਬੈਠੇ ਹੋਏ ਹਨ ਜਿਸ ਤਰ੍ਹਾਂ ਆਮ ਹਾਲਤ ਵਿਚ ਆਦਮੀ ਬਹਿੰਦਾ ਹੈ, ਓਵੇਂ ਹੈ ਚੋਗੇ ਦਾ ਅੰਦਰਲਾ ਪਾਸਾ ਉਲਟ ਗਿਆ ਤਾਂ ਰਾਜਾ ਚੋਗਾ ਸੰਭਾਲ ਕੇ ਨਹੀਂ ਬੈਠਾ । ਓਹਨੂੰ ਕਿਸੇ ਦਾ ਡਰ ਭਉ ਨਹੀਂ । ਸਭਾਵਕੀ ਜਿਸ ਤਰ੍ਹਾਂ ਬੈਠੀਦਾ ਹੈ ਬਹਿ ਗਿਆ ਹੈ । ਦਰਸ਼ਕ ਉਤੇ ਚਿਹਰੇ ਮੋਹਰੇ ਤੇ ਛਾਤੀ ਦਾ ਪੂਰਾ ਪ੍ਰਭਾਵ ਪੈਂਦਾ ਹੈ । ਜਿਗਾ ਵਗੈਰਾ ਨਾਲ ਹੀ ਰਾਜਾ ਪ੍ਰਤੀਤ ਨਹੀਂ ਹੋਂਦਾ, ਹਰ ਗਲ ਵਿਚ ਰਾਜਤੱਵ ਪੈਦਾ ਕੀਤਾ ਹੈ । ਜਿਹੜੇ ਪਿਛੇ ਦਹਿਨ ਤਿਲੀਆਂ ਆਦਿ ਬਣਾਈਆਂ ਹਨ, ਓਹ ਦਰਬਾਰ ਸਾਹਿਬ ਦੀ ਮੋਹਰਾਕਸ਼ੀ ਦਾ ਨਮੂਨਾ ਹੈ। ਸਿਖਾਂ ਨੇ ਏਸ ਹੁਨਰ ਨੂੰ ਮਿਕ ਬੰਦ ਕਰਨਾ ਚਾਹਿਆ ਸੀ । ਸਿਖਾਂ ਨੂੰ ਭਾਈ ਕਪੂਰ ਸਿੰਘ ਦਾ ਜਨਮ ਦਿਨ ਮਨਾਉਣਾ ਚਾਹੀਦਾ ਹੈ,ਖਾਲਸਾ ਕਾਲਜਾਂ ਦਿਆਂ ਹਾਲਾਂਵਿਚ ਇਸ ਉਸਤਾਦ ਦਾ ਚਿੱਤ੍ਰ ਲਗਣਾ ਚਾਹੀਦਾ ਹੈ, ਭਾਈ ਕਪੂਰ ਸਿੰਘ ਦੇ ਸਪੁਤਰ ਦਾ ਨਾਂ ਸੀ ਸਰਦੂਲ ਸਿੰਘ । ਏਹਨਾਂ ਨੇ ਬਹੁਤ ਤਸਵੀਰਾਂ ਬਣਾਈਆਂ ਤੇ ਸਸਤੀਆਂ ਦੇਕੇ ਆਮ ਲੋਕਾਂ ਵਿਚ ਪ੍ਰਚਾਰ ਕੀਤਾ, ਪਰ ਏਹਨਾਂ ਵਿਚ ਹੁਨਰ ਘੱਟ ਹੈ । ਸਾਡੇ ਪਾਸ ਵੱਡੀਆਂ ਤਸਵੀਰਾਂ ਮਹਾਰਾਜਾ ਰਣਜੀਤ ਸਿੰਘ, ਭਾਈ ਸੰਤ ਸਿੰਘ ਗਿਆਨੀ ਤੇ ਹਰ ਉੱਘੇ ਉੱਘੇ

੧੩੪