ਪੰਨਾ:ਸਿੱਖ ਤੇ ਸਿੱਖੀ.pdf/120

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿੱਖਾਂ ਦਾ ਦਰਦੀ

ਸੰਨ ਉੱਨੀ ਸੌ ਉੱਨੀ ਸੀ । ਪੰਜਾਬੀਆਂ ਨੇ ਕਾਂਗਰਸ ਨੂੰ ਅੰਮ੍ਰਿਤਸਰ ਸੱਦਾ ਦੇ ਕੇ ਮਾਰਸ਼ਲ-ਲਾ ਦਾ ਜਵਾਬ ਦਿਤਾ । ਓਦੋਂ ਪਹਿਲੀ ਵੇਰ ਸਿਖ ਲੀਗ ਦਾ ਵੀ ਸਮਾਗਮ ਸੀ, ਸਿਖਾਂ ਕਾਂਗਰਸੀ ਆਗੂਆਂ ਦੀ ਚਾਹ ਪਾਰਟੀ ਕੀਤੀ । ਧੰਨਵਾਦ ਦੇ ਤੌਰ ਤੇ ਕੁਝ ਲੀਡਰਾਂ ਨਿਕੀਆਂ ਨਿੱਕੀਆਂ ਸਪੀਚਾਂ ਕੀਤੀਆਂ । ਤਿੰਨ ਲੀਡਰਾਂ ਦਾ ਪੱਕਾ ਚੇਤਾ ਹੈ ਮੈਂ ਬਾਰਾਂ ਤੇਰਾਂ ਸਾਲ ਦਾ ਸਾਂ । ਤਕਰੀਰਾਂ ਵੀ ਬਹੁਤੀਆਂ ਅੰਗ੍ਰੇਜ਼ੀ ਵਿਚ ਸਨ । ਜ਼ਰੂਰੀ ਗੱਲਾਂ ਪਿਤਾ ਜੀ ਨੇ ਦਸ ਦਿਤੀਆਂ ਸਨ, ਮਿਸਟਰ ਜਿਨਾਹ ਨੇ ਕਿਹਾ ਸੀ 'ਸਾਨੂੰ ਪੰਜਾਬ ਤੋਂ ਏਹੋ ਉਮੈਦ ਸੀ ਕਿ ਗੋਲੀਆਂ ਸਾਹਮਣੇ ਛਾਤੀਆਂ ਡਾਹੇਗਾ ।' ਸ੍ਰੀ ਤਿਲਕ ਮਹਾਰਾਜ ਨੇ ਫੁਰਮਾਇਆ, 'ਪਿਛੇ ਤਾਂ ਸਿਖਾਂ ਤੇ ਮਰਹੱਟਿਆਂ ਅੱਡੋ ਅੱਡ ਹੋਕੇ ਗਲੋਂ ਗੁਲਾਮੀ ਲਾਹੀ ਸੀ ਤੇ ਐਤਕੀ ਜੁੱਟ ਹੋਕੇ ਕੰਮ ਕਰਨ ਲਗੇ ਹਾਂਨਿਸਚੇ ਹੀ ਜਿੱਤਾਂਗੇ।' ਏਹਨਾਂ ਤੋਂ ਮਗਰੋਂ ਉਠੇ ਸਨ ਪੰਡਿਤ ਮਦਨਮੋਹਨ ਮਾਲਵੀ ਜੀ ਗਰਮ ਚਿੱਟਾ ਪਸ਼ਮੀਨੇ ਦਾ ਅੰਗਰਖਾ, ਏਸੇ ਖੁਲ੍ਹਾ ਪਰ ਪਿੰਨੀਆਂ ਨਾਲ ਚੰਮੜਵਾਂ ਪਜਾਮਾ, ਗਲ ਗਿਰਦੇ ਲਪੇਟ ਕੇ ਦੋਵੱਲੀ ਛੱਡਿਆ ਹੋਇਆ ਸਾਫਾ ਤੇ ਸੀਸ ਉਤੇ ਸਫੈਦ ਸਜ਼ਾਈ ਹੋਈ ਪਗ (ਜੋ ਚਿਹਰੇ ਨਾਲ ਢੁਕਦੀ ਸੀ) ਇਉਂ ਜਾਣੋਂ ਕਿ ਦੁਖੀਆਂ ਤੇ ਜ਼ੋਰਾਵਰਾਂ ਹਿੰਦ ਦੇ ਸਾਗਰ ਨੂੰ ਆਪਣਿਆਂ ਅਮਲਾਂ ਦਾ ਮਧਾਣਾ ਪਾਕੇ ਰਿੜਕਿਆ, ਓਸ ਵਿਚੋਂ ਆਗੂ-ਰਤਨ ਨਿਕਲੇ ਤੇ ਮਾਲਵੀ ਜੀ ਸ਼ਾਂਤੀ

੧੨੨