ਪੰਨਾ:ਸਿੱਖ ਤੇ ਸਿੱਖੀ.pdf/116

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਲੀਂ ਗਠੀ ਨਹੀਂ ਸੀ । ਮਾਤਾ ਭਾਸ਼ਾ ਜਾਂ ਕੇਂਦਰੀ ਪੰਜਾਬੀ ਦਾ ਥਹੁ ਪਤਾ ਘਟ ਹੀ ਲਗਦਾ ਸੀ । ਸੋ ਆਪ ਨੇ ਵੇਲੇ ਮੁਤਾਬਿਕ ਵਿਦਿਆ ਲੈ ਲਈ।
ਅਸੀਂ ਫਰੀਦ ਜੀ ਦੀ ਕੇਂਦਰੀ ਬੋਲੀ ਕਹਿ ਸਕਦੇ ਹਾਂ । ਹਰ ਇਲਾਕੇ ਦੇ ਮੁਰੀਦ, ਓਹਨਾਂ ਪਾਸ ਆਉਂਦੇ ਤੇ ਓਹ ਅਜਿਹੀ ਬੋਲੀ ਬੋਲਦੇ, ਜਿਸ ਨਾਲ ਸਭ ਦਾ ਘਰ ਪੂਰਾ ਹੋ ਜਾਂਦਾ ਹੋਵੇਗਾ। ਗੁਰੂ ਨਾਨਕ ਜੀ ਭਾਂਤ ਭਾਂਤ ਦੇ ਇਲਾਕਿਆਂ ਵਿਚ ਗਏ । ਏਸ ਲਈ ਏਹਨਾਂ ਦੀ ਬੋਲੀ ਵਖਰੀ ਤਰ੍ਹਾਂ ਦੀ ਹੋ ਗਈ । ਹਾਂ, ਕੇਂਦਰੀ ਬੋਲੀ ਵੀ ਹਜ਼ੂਰ ਨੇ ਵਰਤੀ ਜਿਵੇਂ:-

ਪਾਪ ਦੀ ਜੰਞ ਲੈ ਕਾਬਲਹੁ ਧਾਇਆ
ਜੋਰੀ ਮੰਗੈ ਦਾਨ ਵੇ ਲਾਲੋ ॥

ਤੱਕੋ ਨ ਬੋਲੀ ਦੀ ਸੁਧਤਾ ਤੇ ਰੂਹਾਨੀਅਤ ਵਲ । ਕਿਉਂਕਿ ਆਪ ਕਈ ਇਲਾਕਿਆਂ ਵਿਚ ਜਾਂਦੇ ਸਨ, ਏਸ ਲਈ ਕੇਂਦਰੀ ਬੋਲੀ ਵਲ ਬਹੁਤਾ ਧਿਆਨ ਨਾ ਦੇ ਸਕੇ ਤੇ ਹੋਰ ਥਾਂ ਜਾ ਕੇ ਸੁਭਾ ਉਸਾਰੀ ਵਲ ਹੀ ਜ਼ੋਰ ਦਿਤਾ ਜਾਪਦਾ ਹੈ ਕਿਉਂਕਿ ਆਪ ਨੂੰ ਪੜ੍ਹੇ ਹਏ ਮੁਲਾਣੇ ਤੇ ਪੰਡਿਤ ਮਿਲੇ, ਜੋ ਨਿਰੇ ਦੰਭ ਦੇ ਅਵਤਾਰ ਸਨ । ਇਲਮ ਦੀ ਪੇਸ਼ ਚਲਦੀ ਨ ਤੱਕੀ। ਸਿੱਖ ਸੰਗਤਾਂ ਦਾ ਸੁਭਾ ਦਿਨੇ ਦਿਨ ਚੰਗਾ ਹੋਦਾ ਜਾਂਦਾ ਸੀ। ਏਸ ਲਈ ਸਿੱਖਾਂ ਨੇ ਬਹੁਤੀ ਪੜ੍ਹਾਈ ਦੀ ਲੋੜ ਨ ਸਮਝੀ । ਪੜ੍ਹਾਈ ਕਰ ਕੇ ਕੇਂਦਰੀ ਬੋਲੀ ਦੀ ਪੈਂਠ ਪੈਣੀ ਸੀ, ਜੋ ਨ ਪਈ । ਕੇਂਦਰੀ ਬੋਲੀ ਇਲਮਾਂ ਦੀ ਜੜ੍ਹ ਹੋਂਦੀ ਹੈ । ਸੋ ਏਹ ਬਣਤ ਬਣ ਹੀ ਨ ਸਕੀ ।
ਫੇਰ ਵਕਤ ਆਇਆ, ਦੂਜੇ ਪਾਤਸ਼ਾਹ ਦਾ । ਏਹਨਾਂ ਵੇਲੇ ਜਨਮ ਸਾਖੀ ਬਣੀ ਤੇ ਸਾਡੀ ਨਸਰ ਦੀ ਨੀਂਹ ਧਰੀ ਗਈ। ਆਪ ਦੀ ਕਵਿਤਾ (ਬਾਣੀ) ਉਤੇ ਕੇਂਦਰੀ ਬੋਲੀ ਦਾ ਘਟ ਹੀ ਅਸਰ ਹੈ । ਗੁਰੂ ਨਾਨਕ ਦੇਵ ਦੇ ਕਦਮਾਂ ਉੱਤੇ ਚੱਲੇ। ਲੱਗ ਪਗ ਓਸੇ ਤਰਾਂ ਦੀ ਹੀ ਮਿਠੀ ਆਤਮ ਰਸ ਵਿਚ ਗੜੁਚੀ ਤੇ ਰੂਹ ਨੂੰ ਹੁਲਾਰਾ ਦੇਣ ਵਾਲੀ ਬੋਲੀ ਲਿਖੀ।

ਤੀਜੇ ਪਾਤਸ਼ਾਹ ਨੇ ਵੀ ਬਜ਼ੁਰਗਾਂ ਦੀ ਬੋਲੀ ਲਈ। ਗੁਰਮਤ ਦੇ

੧੧੮