ਪੰਨਾ:ਸਿੱਖ ਤੇ ਸਿੱਖੀ.pdf/111

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੌਵੇਂ ਗੁਰੂ ਜੀ ਨੇ ਜੰਞੂ ਲਈ ਕੁਰਬਾਨੀ ਨਹੀਂ ਸੀ ਕੀਤੀ, ਓਹ ਤਾਂ ਦੁਖੀਆਂ ਲਈ ਸ਼ਹੀਦ ਹੋਏ ਸਨ । ਗੁਰੂ ਸਾਹਿਬਾਨ ਨੇ ਜੰਞੂ ਧਾਰਿਆ ਨਹੀਂ । ਗੁਰੁ ਬਾਣੀ ਵਿਚ ਖੰਡਨ ਹੈ । ਕਿਉਂਕਿ ਦੁਖੀਆਂ ਦੀ ਰਖਿਆ ਕਰਨੀ ਸੀ, ਏਸ ਲਈ ਓਹਨਾਂ ਨੂੰ ਦੁਖੀ ਦਾ ਸਭ ਕੁਝ ਚੰਗਾ ਲੱਗਾ । ਤੁੱਕ ਨੇ ਬੜਾ ਗੰਭੀਰ ਭਾਵ ਦੱਸਿਆ ਹੈ। ਕਿਉਂਕਿ ਤਾਕਾ ਸ਼ਬਦ ਅਨਯ ਪੁਰਖ (Third Person) ਹੈ ।
ਸ੍ਰੀ ਰਾਮ ਜਾਂ ਕ੍ਰਿਸ਼ਨ ਜੀ ਦੇ ਨਾਂ ਬਾਣੀ ਵਿਚ ਆਉਣ ਨਾਲ, ਸਿਖ ਹਿੰਦੂ ਨਹੀਂ ਬਣ ਸਕਦੇ । ਭਗਤੀ ਲਹਿਰ ਵੇਲੇ ਜਿਹੜੇ ਭਗਤ ਹੋਏ, ਓਹ ਬੜੇ ਪਿਆਰ ਨਾਲ ਰੱਬ ਨੂੰ ਯਾਦ ਕਰਦੇ ਸਨ । ਓਹ ਰੱਬ ਲਈ ਸੋਹਣੇ, ਮਿੱਠੇ ਤੇ ਚਾਲੂ ਹੋਏ ਲਫ਼ਜ਼ ਆਪਣੇ ਪਿਆਰ ਨੂੰ ਜ਼ਾਹਿਰ ਕਰਨ ਲਈ ਵਰਤਦੇ ਸਨ। ਓਹ ਰੱਬ ਨੂੰ ਕਈ ਰੂਪਾਂ ਵਿਚ ਇਸ ਤਰ੍ਹਾਂ ਵੇਖਦੇ ਹਨ, ਜਿਵੇਂ ਪੁਤਰ ਪਿਓ ਨੂੰ, ਤੀਵੀਂ ਖੋਂਦ ਨੂੰ, ਬਚੜੀ ਮਾਂ ਨੂੰ ਤੇ ਯਾਰ ਯਾਰ ਨੂੰ ਦੇਖਦਾ ਹੈ । ਓਸ ਜ਼ਮਾਨੇ ਵਿਚ ਵੈਸ਼ਨਵਾਂ ਦਾ ਜ਼ੋਰ ਸੀ । ਸ੍ਰੀ ਕ੍ਰਿਸ਼ਨ ਉਪਾਸ਼ਕ ਤੇ ਸ੍ਰੀ ਰਾਮ ਉਪਾਸ਼ਕ ਆਪਣੇ ਆਪਣੇ ਬਜ਼ੁਰਗਾਂ ਦਾ ਟਿੱਲ ਲਾ ਕੇ ਪ੍ਰਚਾਰ ਕਰ ਰਹੇ ਸਨ । ਰਾਮ ਦਾ ਉਪਾਸ਼ਕ ਗੋਸਾਈਂ ਤੁਲਸੀ ਦਾਸ ਤੇ ਓਧਰ ਸ੍ਰੀ ਕ੍ਰਿਸ਼ਨ ਦੇ ਪੂਜਨਹਾਰੇ ਮਹਾਂ ਕਵੀ ਸੂਰਦਾਸ ਤੇ ਓਹਨਾਂ ਦੇ ਸੱਤ ਸਾਥੀਆਂ ਨੇ (ਜੋ ਅਸ਼ਟ ਸਖਾ ਕਹਾਉਂਦੇ ਹਨ) ਆਪਣੇ ਆਪਣੇ ਪਿਆਰੇ ਲਈ ਮਿੱਠੇ ਮਿਠੇ ਪਦ ਲਿਖੇ, ਸੋਹਣਿਆਂ ਸੋਹਣਿਆਂ ਲਫਜ਼ਾਂ ਨਾਲ ਆਪਣੇ ਆਪਣੇ ਇਸ਼ਟ ਦੇਵ ਨੂੰ ਯਾਦ ਕੀਤਾ । ਏਹਨਾਂ ਤੋਂ ਪਹਿਲਾਂ ਵੀ ਬੰਗਾਲ ਵਿਚ ਜੈ ਦੇਵ ਜੀ ਹੋ ਗੁਜ਼ਰੇ ਸਨ । ਓਹਨਾਂ ਕ੍ਰਿਸ਼ਨ ਜੀ ਦੀ ਲੀਲ੍ਹਾ, ਨਿਹਾਇਤ ਰਸ ਭਰੀ ਸੰਸਕ੍ਰਿਤ ਵਿਚ ਵਰਣਨ ਕੀਤੀ ਸੀ। ਕ੍ਰਿਸ਼ਨ ਜੀ ਦੀ ਤਾਰੀਖ ਵਿਚੋਂ ਓਹਨਾਂ ਦੇ ਨਾਂ ਦੇ ਸਮਾਸ ਬਣੇ । ਮਧੁ ਸਦਨ (ਮਧੂ ਦੈਤ ਦਾ ਮਾਰਨ ਵਾਲਾ) ਜੁੜਵੇਂ ਅੱਖਰਾਂ ਵਿਚ ਕਹਿਕੇ ਭਾਵ ਤੇ ਭਾਸ਼ਾ ਦਾ ਜ਼ੋਰ ਦਿਖਾਇਆ । ਮੁਰ ਦੈਂਤ ਦਾ ਅਰੀ (ਦੁਸ਼ਮਨ ਜਾਂ ਮਾਰਨ ਵਾਲਾ) ਮੁਰ ਅਰੀ = ਮੁਰਾਰੀ ਬਣਾਇਆ । ਏਸੇ ਤਰ੍ਹਾਂ ਮਾਧਵ ਗੋਬਿੰਦ ਆਦਿ ਲਫਜ਼ ਆਪਣੇ ਵਿਚ ਕੋਈ ਨ੧੧੩