ਪੰਨਾ:ਸਿੱਖ ਤੇ ਸਿੱਖੀ.pdf/110

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਹਨਾਂ ਦਾ ਖਿਆਲ ਹੈ ਪਈ ਗੁਰੂ ਗ੍ਰੰਥ ਸਾਹਿਬ ਵਿਚ ਰਾਮ, ਕ੍ਰਿਸ਼ਨ ਹਰਿ ਤੇ ਗੋਬਿੰਦ ਵਗੈਰਾ ਨਾਂ ਹਿੰਦੂ ਹੋਣ ਕਰ ਕੇ ਲੀਤੇ ਗਏ ਹਨ । ਏਹ ਸ੍ਰੀ ਰਾਮ ਕ੍ਰਿਸ਼ਨ ਆਦਿ ਅਵਤਾਰਾਂ ਦੀ ਪੂਜਾ ਹੈ।
ਹਿੰਦੂ, ਸਿਖ ਨੂੰ ਆਪਣਾ ਹੀ ਕਹਿਕੇ ਛੁਟਕਾਰਾ ਪਾਉਣਾ ਚਾਹੁੰਦਾ ਹੈ । ਓਹਦਾ ਖਿਆਲ ਹੈ ਕਿ ਜੋ ਉਪਕਾਰ ਸਿਖਾਂ ਨੇ ਕੀਤੇ ਹਨ, ਓਹ ਏਹਨਾਂ ਕਰਨੇ ਹੀ ਸਨ, ਕਿਉ ਕਿ ਸਿਖ ਹਿੰਦੂ ਹੀ ਤਾਂ ਹਨ ਏਸ ਤਰ੍ਹਾਂ ਸਿਖਾਂ ਦੇ ਉਪਕਾਰ ਘਟੇ ਕੌਡੀਂ ਰੁਲ ਜਾਂਦੇ ਹਨ । ਇਵੇ ਸਿਖਾਂ ਦੀ ਸੂਝ ਵਾਲੀ ਅਖ ਨਹੀਂ ਦਿਸਦੀ ਤੇ ਓਹਨਾਂ ਦੀ ਦਖੀਆਂ ਲਈ ਧੜਕਦੀ ਛਾਤੀ ਦਾ ਪਤਾ ਨਹੀਂ ਲਗਦਾ । ਕਿਉਂਕਿ ਸਿੱਖਾਂ ਨੇ ਆਪਣੇ ਬਚਾਉ ਲਈ ਸਭ ਕੁਝ ਕਰਨਾ ਹੀ ਸੀ । ਏਸ ਤਰ੍ਹਾਂ ਮੰਨਣ ਨਾਲ ਸਿਖਾਂ ਵਿਚ ਉਪਕਾਰ ਦਾ ਰਸ, ਉਪਕਾਰੀ ਦੀ ਸ਼ਰਾਫਤ ਤੇ ਲੋਕ ਹਿਤ ਰਹਿੰਦਾ ਹੀ ਨਹੀਂ ।
ਸਿੱਖ ਕਹਿੰਦਾ ਹੈ, ਮੈਂ ਹਿੰਦੁ ਸਾਂ । ਹਿੰਦੂਆਂ ਦੀਆਂ ਵਧੀਕੀਆਂ ਦੇਖ, ਓਹਨਾਂ ਨਾਲ ਲੜਿਆ, ਜਿਵੇਂ ਮੁਸਲਮਾਨਾਂ ਦੇ ਧੱਕਿਆਂ ਤੋਂ ਜਿੱਚ ਹੋ ਕੇ ਓਹਨਾਂ ਨੂੰ ਲੋਹਿਆ ਖੜਕਾਇਆ । ਮੈਂ ਗੁਰੂ ਨਾਨਕ ਦਾ ਚੇਲਾ ਹਾਂ । ਸਭ ਨਾਲ ਇੱਕੋ ਜਿਹਾ ਸਲੂਕ ਕਰਨਾ ਹੈ। ਜੋ ਮੇਰੇ ਬਜ਼ੁਰਗ ਉਪਕਾਰ ਕਰ ਗਏ ਹਨ, ਓਹਨਾਂ ਦੀ ਕੀਮਤ ਘਟਾਉਣ ਨੂੰ ਤਿਆਰ ਨਹੀਂ।" ਇੱਕ ਗੱਲ ਸਿੱਖ ਵੀ ਵਾਧੇ ਦੀ ਕਰ ਜਾਂਦੇ ਹਨ । ਕਿਉਂ ਜੋ ਓਹ ਗੁਰੂ ਤੇਗ ਬਹਾਦਰ ਜੀ ਦਾ ਸਾਕਾ ਯਾਦ ਕਰਾ ਕੇ, ਹਿੰਦੂਆਂ ਪਾਸੋਂ ਇਵਜ਼ਾਨਾ ਚਾਹੁੰਦੇ ਹਨ । ਇਉਂ ਉਪਕਾਰ ਨੂੰ ਜਤਾ ਕੇ ਓਹਨੂੰ ਖੂਹ ਵਿਚ ਪਾਉਣ ਵਾਲੀ ਗੱਲ ਹੋਂਦੀ ਹੈ। ਅਸੀਂ ਹਿੰਦੂ ਉਤੇ ਉਪਕਾਰ ਨਹੀਂ ਕੀਤਾ। ਹਾਂ, ਜਿਨ੍ਹਾਂ ਉਤੇ ਓਦੋਂ ਉਪਕਾਰ ਹੋਇਆ, ਓਹ ਲੋਕ ਹਿੰਦੂ ਸਨ । ਬਚਿਤ੍ਰ ਨਾਟਕ ਵਿਚ ਜ਼ਿਕਰ ਆਇਆ ਹੈ:-

"ਤਿਲਕ ਜੰਵੂ ਰਾਖਾ ਪ੍ਰਭ ਤਾਕਾ ॥
ਕੀਨੋ ਬਡੋ ਕਲੂ ਮਹਿ ਸਾਕਾ ॥"

੧੧੨