ਪੰਨਾ:ਸਿੱਖ ਤੇ ਸਿੱਖੀ.pdf/107

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਸਔਖੇ ਸਮੇਂ ਨਬੀ ਖਾਂ ਤੇ ਗਨੀ ਖਾਂ ਗੁਰੂ ਜੀਨੂੰ ਉਚ ਦਾ ਪੀਰਬਣਾਕੇਫੌਜਾਂ ਵਿਚੋਂ ,ਕਢਲੈ ਗਏ। ਦੋਹਾਂ ਭਰਾਵਾਂ ਇਨਸਾਨੀਅਤ ਦਾਪੱਖਕੀਤਾ। ਮੁਸਲਮਾਨਾਂ ਦਾ ਇਹ ਉਪਕਾਰ ਭਾਰਤ ਦੇ ਸਿਰ ਤੋਂ ਲਹਿ ਹੀ ਨਹੀਂ ਸਕਦਾ । ਸਿੱਖਾਂ ਨੇ ਜੋ ਮੁਸਲਮਾਨਾਂ ਦੇ ਜ਼ੁਲਮ ਯਾਦ ਕਰਨੇ ਹਨ, ਤਾਂ ਏਹ ਉਪਕਾਰ ਵੀ ਚੇਤੇ ਕਰਨ। ਜੇ ਉਪਕਾਰ ਤੇ ਜ਼ੁਲਮ ਦੋਵੇਂ ਭੁਲਾਉਣੇ ਹਨ, ਤਾਂ ਹੇਠਲੇ ਵਾਕਾਂ ਨੂੰ ਕਿਸ ਤਰਾਂ ਭੁਲਾਣਾ ਹੈ ?

'ਹਿੰਦੂ ਔ ਤੁਰਕ ਕੋਊ ਰਾਫਜੀ ਇਮਾਮ ਸ਼ਫ਼ੀ,
ਮਾਨਸ ਕੀ ਜਾਤ ਸਬੈ ਏਕ ਪਹਿਚਾਨਬੋ।'
‘ਦੇਹੁਰਾ ਮਸੀਤ ਸੋਈ, ਪੂਜਾ ਔ ਨਿਮਾਜ਼ ਓਹੀ,
ਮਾਨਸ ਸਬੈ ਏਕ, ਪੈ ਅਨੇਕ ਕੋ ਪ੍ਰਭਾਉ ਹੈ ।'

ਬਾਬੇ ਬੰਦੇ ਨੇ ਜਦੋਂ ਮਾਰਾਂ ਮਾਰੀਆਂ, ਤਦੋਂ ਮਲੇਰ ਕੋਟਲੇ ਨੂੰ ਹੱਥ ਤੱਕ ਨਾ ਲਾਇਆ । ਕਿਉਂਕਿ ਮਲੇਰ ਕੋਟਲੇ ਦੇ ਨਵਾਬ ਨੇ ਸਾਹਿਬਜ਼ਾਦਿਆਂ ਦੀ ਸਜ਼ਾ ਵਿਰੁਧ ਆਵਾਜ਼ ਉਠਾਈ ਸੀ, ਪਰ ਸਿੰਘਾਂ ਦੇ ਅਸ਼ਕੇ ਆਖੋ ਕਿ ਜਿਨ੍ਹਾਂ ਨੇ ਮਲੇਰ ਕੋਟਲੇ ਦੇ ਏਸ ਅਹਿਸਾਨ ਨੂੰ ਸਦਾ ਚੇਤੇ ਰਖਿਆ ਤੇ ਓਸ ਨੂੰ ਕਦੇ ਤਬਾਹ ਕਰਨ ਦੀ ਕੋਸ਼ਿਸ਼ ਨਹੀਂ ਕੀਤੀ । ਮਿਸਲਾਂ, ਲੁਟੇਰੇ ਤੇ ਧਾੜਵੀਆਂ ਨਾਲ ਕਟਾ ਵੱਢ ਕਰਦੀਆਂ ਰਹੀਆਂ, ਪਰ ਪੰਜਾਬੀ ਮੋਮਨ ਵਸੋਂ ਨੂੰ ਕਦੇ ਦੁਖ ਨਾ ਦਿੱਤਾ। ਜੇ ਮੋਮਨਾਂ ਉਤੇ ਜਬਰ ਕਰਦੇ ਤਾਂ ਇਹਨਾਂ ਦੀ ਹੁਣ ਦੀ ਗਿਣਤੀ ਨ ਦਿਸਦੀ।

ਮਹਾਰਾਜਾ ਰਣਜੀਤ ਸਿੰਘ ਨੂੰ ਮੁਸਲਮਾਨ ਵਜ਼ੀਰ, ਫਕੀਰ ਅਜ਼ੀਜ਼ੁਦੀਨ ਮਿਲਿਆ, ਜਿਸਦਾ ਕੰਮ ਬਾਹਰਲਿਆਂ ਮੁਆਮਲਿਆਂ ਨੂੰ ਨਜਿੱਠਣਾ ਸੀ । ਬਾਹਰਲੀਆਂ ਹਕੂਮਤਾਂ ਮੁਸਲਮਾਨ ਸਨ । ਮਹਾਰਾਜ ਨੇ ਏਸ ਤੇ ਇਤਬਾਰ ਕੀਤਾ, ਫਕੀਰ ਜੀ ਨੇ ਮੁਸਲਮਾਨ ਹੋਣ ਦਾ ਹੱਕ ਅਦਾ ਕੀਤਾ, ਤੋਪਖਾਨੇ ਉਤੇ ਮੁਸਲਮਾਨ ਅਫਸਰ ਸਨ । ਜਿਸ ਲਾਹੌਰ ਵਿਚ ਸਿੰਘਾਂ ਦੇ ਸੀਸ ਵਿਕਦੇ ਰਹੇ, ਓਸੇ ਲਾਹੌਰ ਵਿਚ, ਇਨਸਾਫ ਲਈ ਕਾਜ਼ੀ ਬਹਾ ਕੇ ਮਹਾਰਾਜੇ ਨੇ

੧੦੯