ਪੰਨਾ:ਸਿੱਖ ਤੇ ਸਿੱਖੀ.pdf/105

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਸਲਮਾਨ ਤੇ ਸਿੱਖ

ਮੁਸਲਮਾਨ ਵੀਰ, ਸਾਡੇ ਪਹਿਲੇ ਗੁਰੂ ਸਾਹਿਬ ਨੂੰ ਪੀਰ ਕਹਿੰਦੇ ਹਨ । ਗੁਰੂ ਨਾਨਕ ਦੇਵ ਨੇ ਸਭ ਮਨੁਖਾਂ ਨੂੰ,ਆਪਣਾ ਭਰਾ ਭਾਈ ਜਾਣਿਆ ਸੀ, ਹਰ ਇਕ ਨਾਲ ਪਿਆਰ ਭਰੀ ਵਰਤੋਂ ਕਰਦੇ ਸਨ । ਮੁਸਲਮਾਨਾਂ ਨੂੰ ਕਿਸ ਤਰ੍ਹਾਂ ਨਿਰਾਦਰਦੇ ? ਮਰਦਾਨਾ ਆਪਣੇ ਅੰਤਲੇ ਦਮ ਤਕ ਗੁਰੂ ਜੀ ਦੇ ਨਾਲ ਰਿਹਾ । ਆਪ ਪੀਰਾਂ ਫਕੀਰਾਂ ਨੂੰ ਮਿਲੇ, ਚਰਚਾਂ ਕੀਤੀਆਂ, ਦਿਲ ਦੀਆਂ ਦਿੱਤੀਆਂ ਤੇ ਲਈਆਂ । ਏਸੇ ਕਰ ਕੇ ਜਦ ਜੋਤੀ ਜੋਤ ਸਮਾਏ, ਤਦ ਮੋਮਨਾਂ ਆਪ ਦੀ ਦੇਹ ਦਾ ਅੰਤਮ ਸੰਸਕਾਰ, ਆਪਣੇ ਤ੍ਰੀਕੇ ਨਾਲ ਕਰਨਾ ਚਾਹਿਆ । ਏਹ ਗੁਰੂ ਨਾਨਕ ਦੇ ਪਿਆਰ ਦੀ ਨਿਸ਼ਾਨੀ ਸੀ । ਹਾਂ, ਆਪ ਹਰ ਇਕ ਦੇ ਐਬ ਨੂੰ ਤਕਦੇ ਤੇ ਮਿੱਠੀ ਬਾਣੀ ਨਾਲ ਰੋਕਦੇ ਸਨ । ਕਬੀਰ ਸਾਹਿਬ ਵਾਂਗ ਤਿੱਖੀ ਗੱਲ ਨਹੀਂ ਕਰਦੇ ਸਨ। ਤਿੱਖੀ ਗੱਲ ਨਫਰਤ ਦਾ ਮੁੱਢ ਬੰਨ੍ਹ ਦੇਂਦੀ ਹੈ । ਜੇ ਤਿੱਖੀ ਗੱਲ ਨੂੰ ਮਹੀਨ ਸੋਚੂ, ਮੁੜ ਮੁੜ ਯਾਦ ਕਰੇ, ਤਾਂ ਲੜਾਈ ਦਾ ਦਮਾਮਾ ਵਜ ਜਾਂਦਾ ਹੈ । ਏਸੇ ਲਈ ਗੁਰੂ ਨਾਨਕ ਜੀ ਪਿਆਰ ਨਾਲ ਵਰਜਦੇ ਸਨ ।
ਬਾਕੀ ਸਿੱਖ ਗੁਰੂ, ਪਹਿਲੇ ਗੁਰੂ ਦੀ ਲੀਹ ਉੱਤੇ ਹੀ ਚੱਲੇ । ਚੱਲਦੇ ਵੀ ਕਿਉਂ ਨਾ ? ਜਦ ਕਿ ਸਭ ਨੇ ਮਨੁੱਖਤਾ ਦਾ ਹੀ ਪ੍ਰਚਾਰ ਕਰਨਾ ਸੀ। ਸਾਈਂ ਮੀਆਂ ਮੀਰ, ਗੁਰੁ ਸਾਹਿਬਾਨ ਦੀਆਂ ਖੂਬੀਆਂ ਨੂੰ ਵੇਖ ਕੇ ਝੁਕੇ । ਏਧਰੋਂ ਵੀ ਆਪ ਦਾ ਸਤਿਕਾਰ ਹੋਇਆ । ਕਿਹਾ ਤਾਂ ਏਹ ਵੀ ਜਾਂਦਾ ਹੈ ਪਈ ਹਰਿਮੰਦਰ ਸਾਹਿਬ ਦੀ ਨੀਂਹ ਏਹਨਾਂ ਪਾਸੋਂ ਹੀ ਰਖਾਈ ਗਈ ਸੀ । ਖੈਰ !

ਗੁਰੂ ਅਰਜਨ ਦੇਵ ਦੀ ਸ਼ਹੀਦੀ ਵੇਲ ਮੀਆਂ ਮੀਰ ਜੀ ਨੂੰ

੧੦੭