ਪੰਨਾ:ਸਿੱਖ ਤੇ ਸਿੱਖੀ.pdf/100

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਨੂੰ ਦੂਰ ਦੇਸ ਦਾ ਬਣਾ ਕੇ ਸਵਾਦ ਨਹੀਂ ਆਉਣਾ ਚਾਹੀਦਾ । ਨੂਰਾਨੀ ਚੱਕਰ ਨਾਲ ਅਸੀਂ ਸ਼ਰਧਾ ਦਿਖਾਉਂਦੇ ਹਾਂ,ਅਸਲੀਅਤ ਤੋਂ ਦੂਰ ਰਹਿੰਦੇ ਹਾਂ। ਲੋੜ ਹੈ ਓਹਦੇ ਦਿਲ ਦਾ ਨੂਰ ਦਿਖਾਉਣ ਦੀ। ਦੁਕਾਨ ਦਾ ਜ਼ਾਹਿਰਾ ਸ਼ੋ ਨਹੀਂ ਚਾਹੀਦਾ। ਅੰਦਰਲਾ ਮਾਲ ਸਮਝ ਨਾਲ ਦਿਖਾਉਣ ਦੀ ਜ਼ਰੂਰਤ ਹੈ। ਬਾਲਾ ਤੇ ਮਰਦਾਨਾ ਦਿਖਾ ਕੇ, ਸਾਂਝਾ ਪੀਰ ਬਨਾਉਣ ਦਾ ਰਵਾਜ ਹੈ । ਹੋਰ ਸਾਖੀਆਂ ਵਿਚੋਂ ਵੀ ਸਾਂਝਾ ਪੀਰ ਦਿਖਾ ਸਕਦੇ ਹਾਂ । ਆਪਣੀ ਸੋਚ-ਉਡਾਰੀ ਦੀ ਸਹੀ ਤੇ ਸੁਥਰੀ ਵਰਤੋਂ ਕਰ ਸਕਦੇ ਹਾਂ।ਸਾਡੀਆਂ ਤਸਵੀਰਾਂ ਵਿਚੋਂ ਇਹ ਜ਼ਾਹਿਰ ਹੋਂਦਾ ਹੀ ਨਹੀਂ ਕਿ ਬਾਬਾ ਏਸ਼ੀਆ ਦਾ ਚੱਕਰ ਲਾਉਣ ਵਾਲਾ ਸੀ। ਓਹ ਦੀਆਂ ਪਿੰਨੀਆਂ ਕੱਸੀਆਂ ਨਹੀਂ ਦਿਖਾਉਂਦੇ ਤਾਂ ਜੋ ਸਫ਼ਰ ਕਰਨ ਵਾਲਾ ਜ਼ਾਹਿਰ ਹੋਵੇ । ਓਹਦੇ ਗਿੱਟਿਆਂ ਤੇ ਪਈ ਧੂੜ ਦਸਦੇ ਹੀ ਨਹੀਂ, ਬੇ-ਅਦਬੀ ਸਮਝਦੇ ਹਾਂ। ਅਸੀਂ ਤਾਂ ਬਾਬੇ ਨੂੰ ਚੋਂਕੜਾ ਮਾਰਿਆਂ ਦਿਖਾਉਂਦੇ ਹਾਂ, ਜਿਵੇਂ ਕੋਈ ਅੱਜ ਕੱਲ ਦਾ ਗੱਦੀਦਾਰ ਹੋਂਦਾ ਹੈ । ਬਾਬਾ ਜੀ ਦੇ ਪਿਛੇ ਓਹਨਾਂ ਦੀ ਜੰਮਣ ਭੋਂ ਦਾ ਨਜ਼ਾਰਾ ਨਹੀਂ ਦੇ ਦੇ । ਵਣ, ਪੀਲੂ ਦਾ ਦਰਖਤ ਤੇ ਬਾਰ ਦਾ ਕੋਈ ਅੱਖੀ ਧਸ ਜਾਣ ਵਾਲਾ ਨਜ਼ਾਰਾ ਦੇਂਦੇ ਹੀ ਨਹੀਂ । ਦ੍ਰਿਸ਼ ਵਿਚ ਅਪਣੱਤ ਨਹੀਂ ਹੋਂਦੀ। ਮਜ਼ੇਦਾਰ ਡੀਟੇਲ ਵੀ ਨਹੀਂ ਦਿਸਦੀ। ਜੰਗਲ ਵਿਚ ਤੋਤੇ ਦਾ ਪਿੰਜਰਾ ਟੰਗ, ਚਰਣਾਂ ਅੱਗੇ ਖੜਾਵਾਂ ਰੱਖ, ਆਪਣੀ 'ਉੱਚੀ ਮੱਤ’ ਦੀ ਨਮਾਇਸ਼ ਕਰਦੇ ਹਾਂ । ਸਾਡੇ ਸ਼ਾਇਰ ਵੀ ਬਾਬਾ ਜੀ ਦੀ ਈਕੁਣ ਦੀ ਹੀ ਉਸਤਤ ਕਰ ਛੱਡਦੇ ਹਨ । ਦਿਲ ਦਾ ਦਰਸ਼ਨ ਕੋਈ ਹੀ ਕਰਾਉਂਦਾ ਹੈ । ਸਾਡੇ ਮੁਸੱਵਰ ਬੜੀ ਗੱਲ ਤਾਂ ਸ਼ਾਂਤੀ ਦਾ ਚੁਗਿਰਦਾ ਪੇਸ਼ ਕਰਦੇ ਹਨ । ਏਹ ਗੱਲ ਮਹਾਤਮਾ ਬੁੱਧ ਦੇ ਬੁੱਤਾਂ ਤੇ ਸ੍ਰੀ ਈਸਾ ਜੀ ਦੀਆਂ ਮੂਰਤਾਂ ਤੋਂ ਚੰਗੀ ਤਰ੍ਹਾਂ, ਸਾਡੇ ਕਾਰੀਗਰ ਮੁਸ਼ਕਲ ਹੀ ਦਿਖਾ ਸਕੇ ਹਨ। ਮੈਂ ਸ਼ਾਂਤੀ ਵਾਲੀਆਂ ਤਸਵੀਰਾਂ ਤੋਂ ਰੋਕਦਾ ਨਹੀਂ, ਪਰ ਉਪਰਲੇ ਹੁਨਰ ਦੇ ਟਾਕਰੇ ਦੀ ਚੀਜ਼ ਹੋਵੇ, ਤਾਂ ਸਵਾਦ ਹੈ। ਸ਼ਾਂਤੀ ਵਾਲੀਆਂ ਤਸਵੀਰਾਂ ਤੋਂ,ਜਿਸ ਤਰ੍ਹਾਂ ਪਹਿਲਾਂ ਲਿਖਿਆ ਹੈ, ਬਾਬਾ ਜੀ ਦਾ ਸੁਭਾ ਜ਼ਾਹਿਰ ਨਹੀਂ ਹੋਂਦਾ। ਏਹਨਾਂ ਤਸਵੀਰਾਂ ਵਿਚ ਰੰਗੀਨ ਸ਼ਰਧਾ ਹੀ ਸ਼ਰਧਾ ਹੋਂਦੀ ਹੈ। ਮੈਨੂੰ ਗੁਰਦੇਵ ਜਗ ਭਲਾਈ ਲਈ

੧੦੨