ਪੰਨਾ:ਸਿੱਖ ਗੁਰੂ ਸਾਹਿਬਾਨ.pdf/46

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਿਆਰ ਰਹਿਣਾ ਚਾਹੀਦਾ ਹੈ, ਉਹਨਾਂ ਦੀ ਸੰਗਤ ਵਿੱਚ ਰਹਿ ਕੇ ਗਿਆਨ ਹਾਸਿਲ ਕਰਨਾ ਚਾਹੀਦਾ ਹੈ, ਬਿਗਾਨੀ ਚੀਜ਼ ਵੱਲ ਕਦੇ ਵੀ ਲਲਚਾਈ ਨਿਗਾਹ ਨਾਲ ਨਹੀਂ ਦੇਖਣਾ ਚਾਹੀਦਾ। ਬਿਨਾਂ ਥਕੇਵੇਂ ਤੋਂ ਸੌਣਾ ਨਹੀਂ ਚਾਹੀਦਾ। ਸਿੱਖਾਂ ਨੂੰ ਉਹਨਾਂ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਭੇਖੀ ਹਨ। ਪ੍ਰਮਾਤਮਾ ਦੀ ਭਗਤੀ ਦਾ ਢੋਂਗ ਰਚਦੇ ਹਨ। ਪਵਿੱਤਰਤਾ ਤੇ ਸ਼ਰਧਾ ਬਣਾਈ ਰੱਖਣ ਲਈ ਸੱਚੇ ਗੁਰੂ ਦੇ ਲੜ ਲੱਗਣਾ ਜ਼ਰੂਰੀ ਹੈ।

ਗੁਰੂ ਗਰੰਥ ਸਾਹਿਬ ਵਿੱਚ ਗੁਰੂ ਅਮਰਦਾਸ ਜੀ ਦੇ 869 ਸ਼ਬਦ ਹਨ। ਗੁਰੂ ਅਮਰਦਾਸ ਜੀ ਦੀ ਬਾਣੀ ਗੁਰੂ ਨਾਨਕ ਅਤੇ ਗੁਰੂ ਅਰਜਨ ਦੇਵ ਤੋਂ ਬਾਦ ਤੀਸਰੀ ਵੱਡੀ ਬਾਣੀ ਹੈ। ਇਹਨਾਂ ਦੀ ਬਾਣੀ ਦੀ ਭਾਸ਼ਾ ਸੌਖੀ ਤੇ ਸਰਲ ਹੈ। ਕੋਈ ਗੁੰਝਲ ਨਹੀਂ ਹੈ। ਜੋ ਵੀ ਰੂਪਕ ਤੇ ਪ੍ਰਤੀਕ ਵਰਤੇ ਗਏ ਹਨ ਆਮ ਪੜੇ-ਲਿਖੇ ਲੋਕਾਂ ਦੇ ਸਮਝ ਵਿੱਚ ਆਉਣ ਵਾਲੇ ਹਨ। ਬਾਣੀ ਵਿੱਚ ਦਾਰਸ਼ਨਿਕਤਾ ਤੇ ਅਧਿਆਤਮਿਕਤਾ

ਨੂੰ ਤਰਜੀਹ ਦਿੱਤੀ ਗਈ ਹੈ। ਮਨੁੱਖ ਨੂੰ ਉਪਦੇਸ਼ ਦਿੱਤੇ ਗਏ ਹਨ ਕਿ ਕਿਵੇਂ ਗ੍ਰਹਿਸਥੀ ਜੀਵਨ ਹੰਢਾਉਂਦਿਆਂ ਵੀ ਉਹ ਸੁੱਚੀ ਕਿਰਤ ਅਤੇ ਉੱਚੇ ਆਚਰਨ ਦੇ ਨਾਲ ਜੀਵਨ ਸਫ਼ਲ ਕਰ ਸਕਦਾ ਹੈ ਅਤੇ ਪ੍ਰਮਾਤਮਾ ਨੂੰ ਪਾ ਸਕਦਾ ਹੈ।

46