ਪੰਨਾ:ਸਿੱਖ ਗੁਰੂ ਸਾਹਿਬਾਨ.pdf/133

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ। ਔਰੰਗਜੇਬ ਦੇ ਜਨੂੰਨੀ ਸੁਭਾਅ ਨੇ ਗੈਰ-ਮੁਸਲਮਾਨਾਂ ਖਾਸ ਕਰਕੇ ਹਿੰਦੂਆਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਸੀ। ਜ਼ਜ਼ੀਆ ਵਰਗੇ ਸਖਤ ਟੈਕਸ ਲਾ ਰੱਖੇ ਸਨ। ਮੁਸਲਮਾਨ ਅਧਿਕਾਰੀ ਹੋਰ ਵੀ ਲੁੱਟ-ਖਸੁੱਟ ਕਰ ਰਹੇ ਸਨ। ਇਹੋ ਜਿਹੇ ਸਮੇਂ ਗੁਰੂ ਤੇਗ ਬਹਾਦਰ ਜੀ ਦੀ ਇਹਨਾਂ ਮਜ਼ਲੂਮਾਂ ਦੀ ਅਗਵਾਈ ਕਰਨੀ ਬਹੁਤ ਹੀ ਸਾਹਸ ਤੇ ਜੋਖ਼ਮ ਭਰਿਆ ਕੰਮ ਸੀ ਜੋ ਗੁਰੂ ਜੀ ਨੇ ਆਪਣੀ ਜ਼ਿੰਦਗੀ ਦੇ ਕੇ ਸੰਪੂਰਣ ਕੀਤਾ।

ਇਸ ਸ਼ਹੀਦੀ ਨਾਲ ਹਿੰਦੂਆਂ ਤੇ ਸਿੱਖਾਂ ਦਾ ਸਵੈਮਾਣ ਵਧ ਗਿਆ। ਇਸ ਸ਼ਹਾਦਤ ਨੂੰ 'ਤਿਲਕ ਜੰਵੂ' ਦੀ ਰੱਖਿਆ ਲਈ ਦਿੱਤੀ ਸ਼ਹਾਦਤ ਕਿਹਾ ਜਾਂਦਾ ਹੈ। ਇਤਿਹਾਸ ਵਿੱਚ ਅਸੀਂ ਦੇਖਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਇਸ ਜਨੇਊ ਦੀ ਰਸਮ ਦਾ ਵਿਰੋਧ ਕੀਤਾ ਸੀ। ਉਹਨਾਂ ਨੇ ਪਾਂਡੇ ਨੂੰ ਦਇਆ, ਸੰਤੋਖ, ਜਤ ਤੇ ਸਤ ਦਾ ਜਨੇਊ ਬਣਾ ਕੇ ਪਹਿਨਾਉਣ ਲਈ ਆਦੇਸ਼ ਦਿੱਤਾ ਸੀ। ਇਹੀ ਜਨੇਊ ਔਰੰਗਜ਼ੇਬ ਹਿੰਦੂਆਂ ਤੋਂ ਉਸ ਸਮੇਂ ਲਹਾ ਰਿਹਾ ਸੀ। ਇਸੇ ਦੀ ਖਾਤਿਰ ਹੀ ਗੁਰੂ ਤੇਗ ਬਹਾਦਰ ਜੀ ਅੱਗੇ ਆਏ ਤੇ ਕੁਰਬਾਨੀ ਦਿੱਤੀ। ਪਰ ਇਹ ਸ਼ਹਾਦਤ ਧਰਮ ਦੀ ਅਜ਼ਾਦੀ ਲਈ ਦਿੱਤੀ ਗਈ। ਔਰੰਗਜ਼ੇਬ ਦੂਸਰੇ ਧਰਮਾਂ ਨੂੰ ਬਰਦਾਸ਼ਤ ਨਹੀਂ ਕਰਦਾ ਸੀ। ਰਾਜ ਵਿੱਚ ਦੂਜੇ ਧਰਮ ਵਾਲਿਆਂ ਲਈ ਪੂਜਾ ਪਾਠ ਦੀ ਮਨਾਹੀ ਸੀ। ਜੇਕਰ ਉਹ ਮੁਸਲਿਮ ਧਰਮ ਨਹੀਂ ਕਬੂਲ ਕਰਦੇ ਸਨ ਤਾਂ ਉਹਨਾਂ ਨੂੰ 'ਕਾਫਿਰ' ਗਰਦਾਨਿਆ ਜਾਂਦਾ ਸੀ ਅਤੇ ਜਬਰਦਸਤੀ ਧਰਮ ਪਰਿਵਰਤਨ ਕਰ ਦਿੱਤਾ ਜਾਂਦਾ ਸੀ। ਗੁਰੂ ਜੀ ਇਸ ਜ਼ੁਲਮ ਦੇ ਵਿਰੁੱਧ ਸਨ। ਉਹ ਇਸ ਤਰਾਂ ਦੇ ਮਾੜੇ ਮਨਸੂਬਿਆਂ ਵਾਲੇ ਬਾਦਸ਼ਾਹ ਦੀਆਂ ਇਹਨਾਂ ਨੀਤੀਆਂ ਨੂੰ ਨਫਰਤ ਕਰਦੇ ਸਨ। ਹਾਲਾਂਕਿ ਉਹ ਸ਼ਾਂਤ ਸੁਭਾਅ ਦੇ ਮਾਲਕ ਸਨ ਤੇ ਪ੍ਰਮਾਤਮਾ ਭਗਤੀ ਤੇ ਵਡਿਆਈ ਹੀ ਉਹਨਾਂ ਲਈ ਸਰਵਉੱਚ ਸੀ। ਕਿੰਨੇ ਸ਼ਾਲ ਇਸ ਦੀਨ-ਦੁਨੀਆ ਤੋਂ ਨਿਰਲੇਪ ਰਹਿ ਕੇ ਉਹਨਾਂ ਨੇ ਇਕਾਂਤ ਵਿੱਚ ਪ੍ਰਭੂ ਸਿਮਰਨ ਕੀਤਾ ਸੀ। ਪਰ ਸਵੈਮਾਣ ਅਤੇ ਆਤਮ ਸੂਰਮਗਤੀ ਵੀ ਉਹਨਾਂ ਦੇ ਚਰਿੱਤਰ ਦੀ ਖ਼ਾਸ ਵਿਸ਼ੇਸ਼ਤਾ ਸੀ।

ਜਿਸ ਤਰਾਂ ਪੰਜਵੇ ਗੁਰੂ ਅਰਜਨ ਦੇਵ ਦੇ ਬਲੀਦਾਨ ਤੋਂ ਬਾਅਦ ਛੇਵੇਂ ਗੁਰੂ ਹਰ ਗੋਬਿੰਦ ਸਾਹਬ ਨੇ ਹਥਿਆਰ ਉਠਾਏ ਅਤੇ ਜ਼ੁਲਮ ਦਾ ਟਾਕਰਾ ਕੀਤਾ ਉਸੇ ਤਰਾਂ ਦੀ ਸਥਿਤੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਪਿੱਛੋਂ ਬਣ ਗਈ। ਗੁਰੂ ਗੋਬਿੰਦ ਸਿੰਘ ਦਸਮ ਪਾਤਸ਼ਾਹ ਨੂੰ ਵੀ ਆਪਣੇ ਦਾਦਾ-ਗੁਰੂ ਵਾਲੇ ਰਸਤੇ 'ਤੇ ਚੱਲਣਾ ਪਿਆ। ਸਿੱਖੀ ਦਾ 'ਸੰਤ ਸਰੂਪ' ਗੁਰੂ ਗੋਬਿੰਦ ਦੇ ਸਮੇਂ ਨਵੇਂ ਜਾਮਾ 'ਸੰਤ ਸਿਪਾਹੀ' ਵਿੱਚ ਪ੍ਰਵੇਸ਼ ਕਰ ਗਿਆ। ਜ਼ਾਲਮ ਮੁਗਲ ਸਾਮਰਾਜ ਦੀਆਂ ਜੜਾਂ ਖੋਖਲੀਆਂ ਹੋ ਗਈਆਂ। ਦੱਖਣ ਵਿੱਚ ਮਰਾਠਿਆਂ ਨੇ ਔਰੰਗਜੇਬ ਦੇ ਨੱਕ ਵਿੱਚ ਦਮ ਕਰ ਦਿੱਤਾ ਅਤੇ ਦੱਖਣੀ ਫੋੜੇ ਨੇ ਨਾਸੂਰ ਬਣ ਕੇ ਮੁਗਲ ਬਾਦਸ਼ਾਹ ਨੂੰ ਮਰਨ

133