ਪੰਨਾ:ਸਿੱਖ ਗੁਰੂ ਸਾਹਿਬਾਨ.pdf/110

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੰਗ ਵਿੱਚ ਰੰਗਿਆ ਜਾਂਦਾ ਅਤੇ ਇਸ ਸਮੇਂ 'ਸੋਦਰ' ਦੀ ਚੌਂਕੀ ਲੱਗਦੀ। ਇਹਨਾਂ ਦੀਵਾਨਾਂ ਵਿੱਚ ਧਾਰਮਿਕ ਸੇਧ ਦੇਣ ਦੇ ਨਾਲ ਗੁਰੂ ਜੀ ਸਿੱਖ ਸੰਗਤ ਦੇ ਸ਼ੰਕੇ ਵੀ ਨਿਰਮੂਲ ਕਰਦੇ ਅਤੇ ਉਹਨਾਂ ਨੂੰ ਮੁਕਤੀ ਦੇ ਮਾਰਗ ਤੇ ਚੱਲਣ ਲਈ ਅਗਵਾਈ ਕਰਦੇ। ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਕਿ 'ਸਿੱਖ ਸੰਗਤ ਚਾਰ ਚੁਫੇਰਿਉਂ' ਗੁਰੂ ਜੀ ਤੋਂ ਅਸ਼ੀਰਵਾਦ ਲੈਣ ਆਉਂਦੀ ਅਤੇ ਗੁਰੂ ਜੀ ਉਹਨਾਂ ਦੇ ਦੁੱਖ ਦਰਦਾਂ ਨੂੰ ਦੂਰ ਕਰਨ ਲਈ ਯਤਨ ਕਰਦੇ, ਉਹ ਉਹਨਾਂ ਦੀਆਂ ਆਸਾ-ਮੁਰਾਦਾਂ ਪੂਰੀਆਂ ਕਰਦੇ ਅਤੇ ਨਸੀਹਤ ਦਿੰਦੇ ਕਿ ਦੁੱਖਾਂ ਤਕਲੀਫਾਂ ਤੋਂ ਛੁਟਕਾਰਾ ਪਾਉਣ ਅਤੇ ਮੁਕਤੀ ਪ੍ਰਾਪਤ ਕਰਨ ਲਈ ਗੁਰਬਾਣੀ ਦਾ ਜਾਪ ਕਰਨਾ ਜ਼ਰੂਰੀ ਹੈ। ਉਹ ਉਹਨਾਂ ਦੇ ਮਨ ਤੋਂ ਭਰਮ-ਭੁਲੇਖੇ, ਅਤੇ ਮਨ ਦੀ ਮੈਲ ਦੂਰ ਕਰਦੇ ਅਤੇ ਉਹਨਾਂ ਨੂੰ ਪ੍ਰੇਰਿਤ ਕਰਦੇ ਕਿ ਸ਼ਹਿਨਸ਼ੀਲਤਾ, ਦਾਨ, ਸੱਚਾਈ ਅਤੇ ਚੰਗੇ ਕਰਮ ਹੀ ਸਹਾਈ ਹੁੰਦੇ ਹਨ। ਉਹ ਉਹਨਾਂ ਲੋਕਾਂ ਨੂੰ ਖੁਸ਼ੀ ਬਖਸ਼ਦੇ ਅਤੇ ਪ੍ਰਮਾਤਮਾ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਲਈ ਪ੍ਰੇਰਦੇ।

ਸਤਵੀਰ ਸਿੰਘ ਦੇ ਅਨੁਸਾਰ ਗੁਰੂ, ਹਰ ਕ੍ਰਿਸ਼ਨ ਜੀ ਨੇ ਕੀਰਤਪੁਰ ਵਿਖੇ 'ਗੁਰੂ ਕਾ ਲੰਗਰ' ਆਪਣੇ ਵਡੇਰੇ ਗੁਰੂਆਂ ਦੇ ਤਰਾਂ ਹੀ ਚਾਲੂ ਰੱਖਿਆ ਅਤੇ ਵਧੀਆ ਸਹੀ ਢੰਗ ਨਾਲ ਚਲਾਇਆ। ਇਸ ਦਾ ਪ੍ਰਬੰਧ ਗੁਰੂ ਦੇ ਸਿੱਖ ਇੰਨੀ ਸ਼ਰਧਾ ਅਤੇ ਸੇਵਾ-ਭਾਵ ਨਾਲ ਕਰਦੇ ਸਨ ਕਿ ਦੀਵਾਨ ਪਰਸ ਰਾਮ ਵੀ ਬਹੁਤ ਪ੍ਰਭਾਵਿਤ ਹੋਇਆ। ਉਹ ਗੁਰੂ ਜੀ ਦੇ ਦਰਸ਼ਨਾਂ ਹਿਤ ਕੀਰਤਪੁਰ ਆਇਆ ਸੀ। ਗੁਰੂ ਹਰਕ੍ਰਿਸ਼ਨ ਜੀ ਜਦੋਂ ਦਿੱਲੀ ਜਾ ਰਹੇ ਸਨ ਉਦੋਂ ਵੀ ਉਹਨਾਂ ਨੇ ਲੰਗਰ ਦੀ ਰੀਤ ਚਾਲੂ ਰੱਖੀ। ਸਾਰਿਆਂ ਨੂੰ ਭੋਜਨ ਬਿਨਾਂ ਕਿਸੇ ਵਿਤਕਰੇ, ਜਾਤ, ਧਰਮ ਤੋਂ ਅਤੇ ਹਰ ਉਸ ਵਿਅਕਤੀ ਲਈ ਜੋ ਗੁਰੂ ਦੇ ਦਰਸ਼ਨਾਂ ਨੂੰ ਆਉਂਦਾ ਸੀ, ਗੁਰੂ ਕਾ ਲੰਗਰ ਖੁੱਲ੍ਹਾ ਸੀ। ਨਾਲ ਦੀ ਨਾਲ ਉਹ ਹਰ ਮਿਲਣ ਵਾਲੇ ਸ਼ਰਧਾਲੂ ਨੂੰ ਅਸ਼ੀਰਵਾਦ ਵੀ ਦਿੰਦੇ।

ਤਰਲੋਚਨ ਸਿੰਘ ਇਹ ਵੀ ਲਿਖਦੇ ਹਨ ਕਿ ਗੁਰੂ ਹਰ ਕ੍ਰਿਸ਼ਨ ਜੀ ਨੇ ਆਪਣੇ ਪਿਤਾ ਗੁਰੂ ਵਾਂਗ ਫੌਜ ਵੀ ਰੱਖੀ ਹੋਈ ਸੀ ਅਤੇ ਜਦੋਂ ਗੁਰੂ ਦਿੱਲੀ ਗਏ ਤਾਂ ਇਹ ਫੌਜ ਕੀਰਤਪੁਰ ਹੀ ਰਹੀ ਸੀ। ਗੁਰੂ ਜੀ ਦੇ ਛੋਟੇ ਜਿਹੇ ਕਾਰਜਕਾਲ ਵਿੱਚ ਇਹ ਫੌਜ ਕੀਰਤਪੁਰ ਵਿਖੇ ਹੀ ਸ਼ਾਸਤਰ ਅਭਿਆਸ, ਘੋੜ-ਸਵਾਰੀ ਤੇ ਸ਼ਿਕਾਰ ਆਦਿ ਕੰਮਾਂ ਨਾਲ ਆਪਣੇ ਆਪ ਨੂੰ ਤਰੋ-ਤਾਜ਼ਾ ਰੱਖਦੀ। ਬੀਰ ਰਸੀ ਰਚਨਾਵਾਂ ਤੇ ਵਾਰਾਂ ਗਾ ਕੇ ਸਿੱਖਾਂ ਵਿੱਚ ਜੋਸ਼ ਭਰਿਆ ਜਾਂਦਾ।

ਸਿੱਖ ਰਵਾਇਤਾਂ, ਸਿੱਖ ਸੰਸਥਾਵਾਂ ਜਾਰੀ ਰੱਖਣ ਤੋਂ ਇਲਾਵਾ ਗੁਰੂ ਹਰ ਕ੍ਰਿਸ਼ਨ ਜੀ ਨੇ ਇੱਕ ਬਹੁਤ ਹੀ ਮਹੱਤਵਪੂਰਣ ਅਤੇ ਸਲਾਹੁਤਾ ਯੋਗ ਕੰਮ ਕੀਤਾ। ਅਤੇ ਵਧੀਆ ਪਿਰਤ ਪਾਈ। ਇਸ ਪਿਰਤ ਨੂੰ ਅੱਗੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ

110