ਪੰਨਾ:ਸਿੱਖ ਗੁਰੂ ਸਾਹਿਬਾਨ.pdf/108

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਸੁਹੇਲੇ ਹੋਣਗੇ। ਉਹਨਾਂ ਨੇ ਉਸ ਸਮੇਂ ਕੁਝ ਨਸੀਹਤਾਂ ਗੁਰੂ ਹਰ ਕ੍ਰਿਸ਼ਨ ਜੀ ਵੀ ਦਿੱਤੀਆਂ ਤਾਂ ਜੋ ਆਉਣ ਵਾਲੀ ਜ਼ਿੰਦਗੀ ਵਿੱਚ ਉਹਨਾਂ ਦਾ ਮਾਰਗ ਦਰਸ਼ਕ ਕਰ ਸਕਣ। ਗੁਰੂ ਜੀ ਨੇ ਕਿਹਾ,

'ਤੁਹਾਡੇ ਨਿੱਕੇ ਮੋਢਿਆਂ ਤੇ ਪ੍ਰਮਾਤਮਾ ਦੀ ਮਰਜ਼ੀ ਅਤੇ ਬਾਬੇ ਨਾਨਕ ਦੀ ਮੇਹਰ ਹੈ। ਬਾਬਾ ਨਾਨਕ ਪੂਰੇ ਗੁਰੂ, ਸਿਆਣਪ ਦੀ ਮੂਰਤ, ਅਧਿਆਤਮਕਤਾ ਦੀ ਰੌਸ਼ਨੀ ਵਾਲੇ ਮਹਾਂਪੁਰਖ ਸਨ। ਪ੍ਰਮਾਤਮਾ ਕਰੇ ਬਾਬੇ ਨਾਨਕ ਦੀ ਜੋਤ ਤੁਹਾਡੇ ਦਿਲ ਵਿੱਚ ਵੀ ਪੂਰੀ ਰੌਸ਼ਨੀ ਨਾਲ ਬਲੇ ਅਤੇ ਹਰ ਕਦਮ ਤੇ ਤੁਹਾਡੀ ਰਹਿ-ਨੁਮਾਈ ਕਰੇ। ਸੂਰਜ ਪ੍ਰਕਾਸ਼ ਵਿੱਚ ਵੀ ਵਰਨਣ ਕੀਤਾ ਗਿਆ ਹੈ ਕਿ ਗੁਰੂ ਰਾਇ ਜੀ ਨੇ ਹਰ ਕ੍ਰਿਸ਼ਨ ਨੂੰ ਅੰਤਿਮ ਨਸੀਹਤ ਇਹ ਦਿੱਤੀ।' ਬਾਦਸ਼ਾਹ ਔਰੰਗਜੇਬ ਨੂੰ ਮਿਲਣ ਤੋਂ ਪ੍ਰਹੇਜ ਕਰਨਾ ਅਤੇ ਕਦੇ ਵੀ ਕਿਸੇ ਲਾਲਚ ਵਿੱਚ ਨਹੀਂ ਆਉਣਾ। ਦੁਨਿਆਵੀ ਰਾਜੇ ਤੋਂ ਡਰਨ ਦੀ ਕੋਈ ਲੋੜ ਨਹੀਂ ਉਹ ਵੀ ਔਰੰਗਜੇਬ ਵਰਗੇ ਤੋਂ ਬਿਲਕੁਲ ਨਹੀਂ ਘਬਰਾਉਣਾ। ਸਿਰਫ ਪ੍ਰਮਾਤਮਤਾ ਨੂੰ ਸਭ ਤੋਂ ਵੱਡਾ ਬਾਦਸ਼ਾਹ ਸਮਝਣਾ ਹੈ।'

ਗੁਰੂ ਹਰ ਕ੍ਰਿਸ਼ਨ ਜੀ ਨੇ ਨਿਮਰਤਾ ਪੂਰਬਕ ਗੁਰੂ-ਪਿਤਾ ਦੀ ਨਸੀਹਤ ਨੂੰ ਪ੍ਰਵਾਨ ਕਰ ਲਿਆ ਅਤੇ ਵਾਇਦਾ ਕੀਤਾ ਕਿ ਉਹ ਕਦੇ ਵੀ ਕਿਸੇ ਸੰਸਾਰਿਕ ਬਾਦਸ਼ਾਹ ਦੀ ਤਾਕਤ ਅਤੇ ਧਮਕੀਆਂ ਤੋਂ ਨਹੀਂ ਡਰਨਗੇ ਅਤੇ ਨਾ ਹੀ ਝੁਕਣਗੇ। ਜਦੋਂ ਤੱਕ ਉਹ ਜਿਉਂਦੇ ਰਹੇ ਉਹ ਔਰੰਗਜੇਬ ਜਾਂ ਕਿਸੇ ਹੋਰ ਦਾ ਭੈ ਨਹੀਂ ਮੰਨਣਗੇ। ਉਹ ਹਮੇਸ਼ਾ ਆਪਣੇ ਧਰਮ ਅਤੇ ਮਾਣ-ਮਰਿਆਦਾ ਦੀ ਨਿਡਰ ਹੋ ਕੇ ਪਵਿੱਤਰਤਾ ਤੇ ਇੱਜ਼ਤ ਨੂੰ ਬਣਾਈ ਰੱਖਣਗੇ। ਇਸਤੋਂ ਪਿੱਛੋਂ ਗੁਰੂ ਹਰ ਰਾਇ ਨੇ ਆਪਣੇ ਸਰੀਰ 'ਤੇ ਸਫੈਦ ਚਾਦਰ ਲੈ ਲਈ ਅਤੇ ਅੱਖਾਂ ਬੰਦ ਕਰਕੇ ਪ੍ਰਭੂ ਨਾਲ ਬਿਰਤੀ ਲਗਾ ਲਈ। 6 ਅਕਤੂਬਰ 1661 ਈ. ਨੂੰ ਉਹਨਾਂ ਅੰਤਿਮ ਵਿਦਾਈ ਲੈ ਲਈ।

ਇਸ ਮੌਕੇ ਸੰਗਤਾਂ ਬੇਹੱਦ ਉਦਾਸ ਹੋ ਗਈਆਂ। ਗੁਰੂ ਹਰ ਕ੍ਰਿਸ਼ਨ ਨੇ ਸਭ ਨੂੰ ਧੀਰਜ ਦਿੱਤਾ। ਗੁਰਬਾਣੀ ਦੀਆਂ ਤੁਕਾਂ ਰਾਹੀਂ ਸਰੀਰ ਦੀ ਨਾਸ਼ਵਾਨਤਾ ਦੱਸੀ। ਸਿੱਖਾਂ ਸੰਗਤਾਂ ਨੂੰ ਚਾਨਣ ਹੋ ਗਿਆ ਕਿ ਗੁਰੂ ਕ੍ਰਿਸ਼ਨ ਜੀ ਪੰਜ ਭੌਤਿਕ ਸਰੀਰ ਵਿੱਚ ਬ੍ਰਹਮ ਗਿਆਨੀ ਹਨ। ਸੰਗਤਾਂ ਨੂੰ ਜਿਵੇਂ ਉਹਨਾਂ ਨੇ ਧੀਰਜ ਦਿੱਤਾ, ਸ਼ਬਦ ਬੋਲ ਕੇ ਬਚਨ ਕਰ ਕੇ ਮਨ ਨੂੰ ਰੌਸ਼ਨ ਕੀਤਾ ਕਾਬਿਲੇ ਗੌਰ ਹੈ। ਗੁਰੂ ਜੀ ਦੇ ਮਿੱਠੇ ਬਚਨ ਸੁਣ ਕੇ ਸਭ ਧੰਨ ਹੋ ਗਏ। ਹਰ ਇੱਕ ਦੇ ਹਿਰਦੇ ਤੇ ਨਾਮ ਦੇ ਜਲ ਦੇ ਛਿੱਟੇ ਮਾਰ ਕੇ ਸਭ ਨੂੰ ਠੰਡੇ ਚਿੱਤ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਗੁਰੂ-ਪਿਤਾ ਨੇ ਕਿ ਸੱਚ ਨੂੰ ਹਮੇਸ਼ਾ ਉੱਚਾ ਰੱਖਿਆ। ਮੋਹ-ਮਮਤਾ ਤੋਂ ਪਰੇ ਹੋ ਕੇ ਵਿਚਰੇ, ਸ਼ਾਹਾਂ ਤੋਂ ਬੇਪ੍ਰਵਾਹ ਹੋ ਕੇ ਸਿੱਖੀ ਨੂੰ ਬੁਲੰਦ ਕੀਤਾ, ਆਪਣੇ ਪੁੱਤਰ ਦੀ ਗਲਤੀ ਲਈ ਉਸਨੂੰ ਸ਼ਜਾ ਦਿੱਤੀ, ਇਹੋ ਜਿਹੇ ਆਦਰਸ਼ ਕੋਈ ਮਹਾਂਪੁਰਖ ਹੀ ਨਿਭਾ ਸਕਦਾ ਸੀ। ਬਾਣੀ

108