ਪੰਨਾ:ਸਿੱਖੀ ਸਿਦਕ.pdf/99

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੯ )

ਕੁਝ ਸਮੇਂ ਪਿਛੋਂ ਦੋਵੇਂ ਸਨ ਮਰ ਗਏ,
ਨਵੇਂ ਜਨਮ ਹੁਣ ਲਏ ਇਹਨਾਂ ਧਾਰ।
ਬਣ ‘ਬਾਜ ‘ਸ਼ਾਹੂਕਾਰ' ਇਹ ਆ ਗਿਆ,
ਤਿਤਰ ਬਣ ਦੂਜਾਂ ਮਾਰਦਾ ਉਡਾਰ।
ਜਾਮਨ ਹੋ ਅਸਾਂ ਫੈਸਲਾ ਨਿਬੇੜਿਆ,
'ਪਾਤਰ' ਜਾਮਨੀ ਦਿਤੀ ਅਜ ਤਾਰ।

ਭਾਵੇਂ ਸਤਿਗੁਰਾਂ ਦੇ ਮੁਖੋਂ ਸਾਰੀ ਸਚੀ ਵਾਰਤਾ, ਤੇ ਜਾਮਨੀ ਤਾਰਨ ਦਾ ਹਾਲ, ਇਹ ਸੁਣਕੇ ਅਸਚਰਜ ਹੋਇਆ; ਪਰ ਹਿੰਸਾ ਨੂੰ ਵੱਡਾ ਪਾਪ ਸਮਝਦਾ ਹੋਇਆ, ਅਸ਼ਰਧਕ ਹੀ ਬਣਿਆ ਰਿਹਾ।

ਇਹ ਕੈਸੇ ਰਾਹ? ਜਿਨ ਹਿਤ ਆਏ।
ਕੋਸ ਹਜ਼ਾਰਹੁੰ ਉਲੰਘਾਏ।
ਕਿਆ ਜਿਹੁੰ ਕੀ ਮਹਾਂ ਕੁਢਾਲੀ।
ਹਿੰਸਾ ਕਰਤ ਦਇਆ ਉਹ ਖਾਲੀ।
ਪੰਛੀ ਹਤਿ ਕਰਿ ਬਾਜ ਅਚਾਵੈਂ।
ਬਨ ਮਹਿੰ ਬਿਚਰਤਿ ਮ੍ਰਿਗ ਗਨ ਘਾਵੈ।
(ਸੂਰਜ ਪ੍ਰਕਾਸ਼)

ਮੇਰੇ ਪਿਤਾ ਜੀ ਨੇ ਪਤਾ ਨਹੀਂ, ਕੀ ਇਨ੍ਹਾਂ ਵਿਚ ਗੁਣ ਤਕ ਕੇ, ਐਡੀ ਦੂਰ ਗੁਰੂ ਧਾਰਨ ਕੀਤਾ ਹੈ।ਪਿਤਾ ਜੀ ਨਾਲ। ਇਕਰਾਰ ਕਰ ਆਇਆ ਹਾਂ ਇਸ ਲਈ ਭੇਟਾ ਚੜ੍ਹਾ ਦਿੰਦਾ ਹਾਂ ਵਰਨਾ ਮੇਰਾ ਦਿਲ ਤਾਂ ਨਹੀਂ ਪਤੀਜਦਾ।

[ਕਲੀ]

ਅੰਮ੍ਰਤ ਵੇਲੇ ਕੀਰਤਨ ਹੋਇਆ ਜੁੜੀਆਂ ਸੰਗਤਾਂ ਨੇ,