ਪੰਨਾ:ਸਿੱਖੀ ਸਿਦਕ.pdf/94

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੪ )

ਗੋਲਕ ਗੁਰੂ ਦੀ ਬਸ ਏਹੋ ਸਿਕ ਹੈ,
ਪੁਜ ਜਾਏ ਲਾਲ ਜੇ।
ਅਨੰਦ ਪੁਰ ਜਾਕੇ ਮਥਾ ਟੇਕ ਗੁਰਾਂ ਨੂੰ,
ਭੇਟਾ ਇਹ ਚੜ੍ਹਾ ਦਈਂ।
ਧਾਰ ਨਿੰਮ੍ਰਤਾ ਕਹੀ।
ਤਾਂਘ ਜੋ ਦੀਦਾਰ ਦੀ ਇਹ ਰਾਤ ਦਿਨ ਹੀ,
ਦਿਲ ਨੂੰ ਸਤਾਂਵਦੀ।
ਰੁਖਾ ਜੇਹਾ ਜੀਵਨ ਦਰਦ ਬਿਨਾਂ ਜੀ,
ਖੁਸ਼ੀ ਨਹੀਂ ਭਾਂਵਦੀ।
ਹਿੰਮਤ ਤੇ ਬਲ ਬਖਸ਼ੋ ਜੇ ਦਾਸ ਨੂੰ,
ਚਰਨੀ ਲਗੇ ਆਣਕੇ।
ਭੁਲਾਂ ਬਖਸ਼ਾਵਾਂ ਕਰ ਅਰਦਾਸ ਤੂੰ,
ਸਚਾ ਗੁਰੂ ਜਾਣਕੇ।
ਕੌਤਕ ਅਚਰਜ ਵੇਖ ਮੇਰੇ ਚੋਜੀ ਦੇ,
ਦਿਲ ਨ ਡੁਲਾਵੀਂ ਤੂੰ।
‘ਪਾਤਰ' ਉਹ ਦਾਤੇ ਨੇ ਜੀਵਾਂ ਦੀ ਰੋਜ਼ੀ ਦੇ,
ਭੁਲ ਨ ਇਹ ਜਾਈਂ ਤੂੰ।

ਇਹ ਬਚਨ ਆਪਣੇ ਪਿਤਾ ਸੇਠ ਬਿਸ਼ੰਭਟ ਨਾਥ ਦੇ ਮੁਖ ਤੋਂ ਸੁਣਕੇ ਦਿਲ ਵਿਚ ਊਲ ਜਲੂਲ ਖਿਆਲ ਲਿਆਕੇ ਖਿਚੜੀ ਜੇਹੀ ਰਿੰਨਣ ਲਗ ਪਿਆ, ਕਿਉਂਕਿ ਹਰਿ ਗੋਪਾਲ, ਵੈਸ਼ਨੋ ਸਾਧਾਂ ਦਾ ਪੈਮੀ ਸੇਵਕ ਸੀ, ਤੇ ਉਹਨਾਂ ਪੁਰ ਹੀ ਇਸ ਦੀ ਸ਼ਰਧਾ ਸੀ। ਸੋਚਿਆ ਪਿਤਾ ਜੀ ਭੀ ਕਿਸੇ ਭੋਲੇ ਹਨ,