ਪੰਨਾ:ਸਿੱਖੀ ਸਿਦਕ.pdf/93

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੩ )

ਨਾਲ ਪੜਦੇ ਲਟਕ ਰਹੇ ਛਤ ਨੂੰ ਤਕ ਇਸ ਪੁਰ ਚਿਤ੍ਰ ਕਾਰੀ ਐਸੀ ਚਿਤ੍ਰੀ ਹੈ, ਮਾਨੋਂ ਕਾਰੀਗਰਾਂ ਨੇ ਆਪਣੇ ਕਮਾਲ ਦੀ ਹਦ ਏਥੇ ਖਤਮ ਕਰ ਦਿਤੀ ਹੈ। ਪਲੰਘ ਪੁਰ ਇਕ ਸੇਠ ਬੀਮਾਰ ਪਿਆ ਜਾਪਦਾ ਹੈ, ਪਰ ਇਸਦੇ ਮੂੰਹੋਂ ਦੁਖ ਤੇ ਰੋਗਦੇ ਜ਼ੋਰ ਦੇਣ ਪਰ ਭੀ ਹਾਇ ਨਹੀਂ ਨਿਕਲਦੀ। ਇਕ ਨੌਜਵਾਨ ਸੋਹਣੀ ਨੁਹਾਰ ਵਾਲਾ ਸੁਡੌਲ ਸਰੀਰ ਦਾ ਸੁਨੱਖ ਅੰਦਰ ਆਣਕੇ ਪੈਰੀਂ ਪੈਣਾ ਕਹਿਕੇ ਇਸਦੇ ਕੋਲ ਬਹਿਕੇ ਕੁਝ ਗਲ ਬਾਤ ਕਰ ਰਿਹਾ ਹੈ।

ਡੇਊਢ ਛੰਦ

ਪਿਤਾ ਜੀ ਮੈਂ ਚਿੰਤਾ ਕਰਾਂ ਰਾਤ ਦਿਨ ਹੀ,
ਆਪਦੀ ਬੀਮਾਰੀ ਦੀ।
ਚੈਨ ਨਹੀਂ ਆਉਂਦਾ ਮੈਨੂੰ ਅੱਖਾਂ ਦੀ,
ਲੰਘੇ ਰਾਤ ਸਾਰੀ ਹੀ।
ਭੇਦ ਸਾਰਾ ਮਨ ਦਾ ਦਸੋ ਖਾਂ ਖੋਲਕੇ,
ਕੀ ਤੁਸੀਂ ਹੋ ਚਾਂਹਵਦੇ।
ਮੰਜੇ ਉਤੇ ਪੈਕੇ ਕਿਉਂ ਹੋ ਦੇਹੀ ਰੋਲਦੇ,
ਪੀਂਦੇ ਨਾ ਹੋ ਖਾਂਵਦੇ।
ਆਗਿਆ ਮੰਨਾਂਗਾ ਜੋ ਭੀ ਕਹੋ ਮੁਖ ਤੋਂ,
ਖਲੋ ਦਿਲੀ ਭਾਖਿਆ।
ਸੇਠ ਜੀਨੇ ਸੁਣ ਸਨਮੁਖ ਤੋਂ,
ਅਗੋਂ ਇਉਂ ਆਖਿਐ।
ਮੇਰੇ ਦਿਲ ਭਾਵਨਾ ਪੁਤ੍ਰ ਇਕ ਹੈ,
ਕਰੇਂ ਖੁਸ਼ੀ ਨਾਲ ਜੇ।