ਪੰਨਾ:ਸਿੱਖੀ ਸਿਦਕ.pdf/88

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੮ )

ਇਕ ਸੇਰ ਦੀ ਸੈਰ ਹੀ ਦਿੰਦੇ ਰਹੇ ਤਾਂ ਪਿਛਲੇ ਗੁਰੂ ਆਪ ਸਖਣੇ ਹੋ ਗਏ। ਇਉਂ ਭੀ ਸਮਾਨਤਾ ਨਾ ਰਹੀ।

ਦਾਤਾਰ ਜੀ ਨੇ ਮੁਸਕ਼ਾ ਕੇ ਕਿਹਾ, "ਪੀਰ ਜੀ ਸਵਾਲ ਤੁਹਾਡਾ ਬਹੁਤ ਗਹਿਰਾ ਹੈ। ਇਸਦਾ ਉਤਰ ਅਖੀਂ ਵੇਖਕੇ ਲੈਣਾ ਚਾਹੁੰਦੇ ਹੋ, ਜਾਂ ਕਿਸੇ ਪ੍ਰਮਾਣ ਨਾਲ।" ਪੀਰ ਜੀ ਨੇ ਬਚਨ ਕੀਤਾ, “ਹਜ਼ਰਤ ਅਖੀਂ ਵੇਖਣ ਨਾਲ ਦੀ ਹੋਰ ਗਲ ਹੀ ਕੀ ਹੋ ਸਕਦੀ ਹੈ।

ਬਹਾਦਰ ਸ਼ਾਹ ਨੂੰ ਸਤਿਗੁਰਾਂ ਦਸ ਮਿਸਾਲਚੀ ਤਿਆਰ ਕਰਕੇ ਘਲਣ ਲਈ ਕਿਹਾ। ਬਾਦਸ਼ਾਹ ਦਾ ਹੁਕਮ ਪੁਜਦਿਆਂ ਹੀ ਦਸ ਮਿਸਾਲਚੀ ਮਿਸਾਲਾਂ ਤਿਆਰ ਕਰਕੇ ਆਣ ਪੁੱਜੇ।

ਬੈਂਤ

ਝਟਾ ਪਟ ਮਸਾਲਚੀ ਆਣ ਪਹੁੰਚੇ,
ਉਹਨਾਂ ਗੁਰਾਂ ਨੂੰ ਸੀਸ ਨਿਵਾਇਆ ਏ।
ਦਸੇ ਖੜੇ ਕੀਤੇ ਇਕ ਲਾਈਨ ਦੇ ਵਿਚ,
ਸਿਰੇ ਵਾਲੇ ਨੂੰ ਹੁਕਮ ਸੁਣਾਇਆ ਏ।
ਮੰਨਕੇ ਹੁਕਮ ਮਿਸਾਲ ਉਸ ਬਾਲ ਦਿਤੀ,
ਫਿਰ ਦੂਸਰੇ ਨੂੰ ਫੁਰਮਾਇਆ ਏ।
ਪਹਿਲੀ ਬਲਦੀ ਮਿਸਾਲ ਦੇ ਨਾਲ ਲਾਕੇ,
ਤੂੰ ਭੀ ਬਾਲ ਮਸਾਲ ਸਮਝ ਇਆ ਨੇ।
ਦੂਜੇ ਤੀਜੇ ਤੇ ਇੰਞ ਹੀ ਦਸਾਂ ਨੇ ਫਿਰ,
ਨਾਲ ਲਾ ਲਾ ਮਸਾਲਾਂ ਦਸ ਬਾਲੀਆਂ ਨੇ।
ਜਗ ਮੰਗ ਮਸਾਲਾਂ ਜਦ ਦਸ ਬਲੀਆਂ,
ਪਾਤਰ ਪੀਰ ਨੂੰ ਗੁਰਾਂ ਵਖਾਲੀਆਂ ਨੇ।