ਪੰਨਾ:ਸਿੱਖੀ ਸਿਦਕ.pdf/87

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੭ )

ਲਿਖਤ ਨੂੰ ਵੀ ਨਹੀਂ ਮੇਟਦਾ।

ਰੁਬਾਈ

ਸ਼ਰਧਾ ਧਾਰਕੇ ਦਰ ਗੁਰਾਂ ਦੇ, ਜੋ ਕੋਈ ਚਲ ਆਵੇ।
ਦੁਖ ਦਰਦ ਜਾਂ ਲੋੜ ਆਪਣੀ, ਕਹਿ ਅਰਦਾਸ ਕਰਾਵੇ।
ਸਿਆਹੀ ਪ੍ਰੇਮ ਦੀ ਮਥੇ ਲਾਕੇ, ਚਰਨੀ ਸੀਸ ਜਦ ਟੇਕੇ।
ਪੁਠੇ ਲੇਖ ਸਿਧੇ ਹੋ ਜਾਂਦੇ, ਮਨ ਬਾਂਛਤ ਫਲ ਪਾਵੇ।

ਧੰਨ ਹੋ, ਧੰਨ ਹੋ, ਆਪ ਦਾਤਾ! ਹਜ਼ੂਰ ਮੇਰਾ ਇਕ ਸਵਾਲ ਹੋਰ ਭੀ ਹੈ। ਪੀਰ ਜੀ ਨੇ ਹਥ ਜੋੜਕੇ ਆਖਿਆ।

ਜੰਗਲਾ

ਸੁਣਿਆ ਹੈ ਕਈ ਵੇਰ ਮੈਂ, ਸਿਖ ਇਉਂ ਫੁਰਮਾਨ।
ਦਸੇ ਗੁਰੂ ਇਕ ਜੋਤ ਹਨ, ਸਭ ਨੇ ਇਕ ਸਮਾਨ।
ਪੁਛਣਾ ਕੀਤੀ ਬਹੁਤ ਵੇਰ, ਸੋਚਿਆ ਲਾ ਧਿਆਨ।
ਪੂਰੀ ਹੋਈ ਨਿਸ਼ਾ ਨਾ, ਸ਼ੰਕਾ ਇਹ ਮਿਹਰਬਾਨ।
ਗੁਰੂ ਨਾਨਕ ਦੀ ਜੋਤ ਜੋ, ਵੰਡੀ ਗਈ ਜਦ ਆਨ।
ਸਾਰੇ ਪੂਰੇ ਗੁਰੂ ਫਿਰ, ਕਿਵੇਂ ਰਹੇ ਕਲਾਵਾਨ।
ਘਟਦੀ ਕਿਉਂ ਨ ਗਈ ਉਹ, ਦਸੋ ਦੇਇ ਪ੍ਰਮਾਨ।
ਇਕੋ ਜੇਹੇਂ ਦਸ ਰਹੇ ਕਿਵ, ਪਾਤਰ ਗੁਰੂ ਸਾਹਿਬਾਨ

ਸ਼ਾਮ ਦੇ ਆਇਆਂ ਹੋਇਆਂ ਨੂੰ ਬਚਨ ਬਿਲਾਸ ਕਰ- ਦਿਆਂ ਹਨੇਰਾ ਹੋ ਗਿਆ ਸੀ; ਪਰ ਪੀਰ ਜੀ ਨੇ ਉਤਰ ਪੁਛਕੇ ਆਪਣੀ ਤਸੱਲੀ ਕਰਨੀ ਚਾਹੀ। ਸਵਾਲ ਸੀ ਕਿ ਜੋ ਗੁਰੂ ਨਾਨਕਦੇਵਜੀਦੇ ਪਾਸ ਰਬੀ ਤਾਕਤ ਸੇਰ ਸੀ,ਓਹਨਾਂ ਨੇ ਅਧੀ ਦੂਜੇ ਗੁਰੂ ਨੂੰ ਦਿਤੀ ਤਾਂ ਅਧ ਸੇਰ ਫੇਰ ਅਗੇ ਵੰਡੀ ਗਈ ਤਾਂ ਪਾਈਆਂ ਛਟਾਂਕਾਂ ਤੋਲਿਆਂ ਤਕ ਆ ਗਈ ਤੇ ਇਕੋਜਹੀ ਪਦਵੀ ਨਾ ਹੋ ਸਕੀ ਫਰਜ ਕਰੋ ਜੇ ਪੂਰੀ ਦੀ ਪੂਰੀ ਅਗਾਂਹ