ਪੰਨਾ:ਸਿੱਖੀ ਸਿਦਕ.pdf/84

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੪ )

ਕੈਦ ਕਰ ਮਾਰੇ ਆਪ ਨੂੰ।
ਘਰੋਂ ਕਢਕੇ; ਅਨੰਦ ਪੁਰ ਲੁਟਿਆ,
ਪਕੇ ਬਣੇ ਕਿਲੋ ਢਾਹ ਦਿਤੇ।
ਕਸਮਾਂ ਖਾਇਕੇ ਕੁਰਾਨ ਦੀਆਂ ਝੂਠੀਆਂ,
ਬੇਈਮਾਨਾਂ ਹਲੇ ਬੋਲਤੇ।
ਕੀਤੇ ਚਾਰੇ ਸੀ, ਪਾ ਘੇਰੇ ਚਾਰੇ ਪਾਸਿਓਂ,
ਵਿਚ ਚਮਕੌਰ ਸੁਣਿਆਂ।
ਸਕੇ ਫੜ ਨਾ ਉਹ ਉਥੋਂ ਵੀ ਆਪ ਨੂੰ,
ਵਡੇ ਬਚੇ ਮਾਰੇ ਜ਼ਾਲਮਾਂ।
ਛੋਟੇ ਦੋਨੋਂ ਹੀ ਮਾਸੂਮ ਲਾਲ ਆਪ ਦੇ,
ਮਾਰੇ ਵਿਚ ਨੀਹਾਂ ਚਿਣਕੇ।
ਵੈਰੀ ਵਡਾ ਸੀ ਉਹ ਬਾਪ ਮੇਰਾ ਆਪਦਾ,
ਵਡਾ ਹਾਂ ਮੈਂ ਪੁਤ ਉਸੇ ਦਾ।
ਬਿਰਦ ਆਪਦਾ ਕਿ ਆਪ ਉਹਦੇ ਪੁਤ ਨੂੰ,
ਤਖਤ ਲੈਕੇ ਦਿਤਾ ਹਿੰਦ ਦਾ।
ਇਹ ਮਿਸਾਲ ਨਾ ਮਿਲੇਗੀ ਕਿਤਿਓਂ,
ਕਰਕੇ ਵਿਖਾਈ ਆਪ ਜੋ।
ਕਰਜ਼ਦਾਰ ਹਾਂ ਨਿਮਾਣਾ ਬੰਦਾ ਆਪਦਾ,
ਸ਼ਰਨੀ ਆ ਢਠਾ ਆਪਦੀ।
ਮੈਨੂੰ ਬਖਸ਼ਣਾ ਜਿਵੇਂ ਜੇ ਨਿਵਾਜਿਆ,
ਸੇਵਾਦਾਰ ਰਹਾਂ ਬਣਿਆ।
ਭਰ ਅਖੀਆਂ ਛਮਾ ਛਮ ਡੋਲਦਾ,
ਘੋਲੀ ਪਿਆ ਜਾਵੇ ਗੁਰਾਂ ਦੀ।