ਪੰਨਾ:ਸਿੱਖੀ ਸਿਦਕ.pdf/78

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੮ )

ਬੇਨਤੀਆਂ ਅਸੀਂ ਮਨਜ਼ੂਰ ਕਰਦੇ ਹਾਂ। ਉਸਦਾ ਹਕ ਉਸਨੂੰ ਦੁਵਾਣ ਵਿਚ ਮਦਦ ਕਰਕੇ ਤਾਰਾ ਆਜ਼ਮ ਨੂੰ ਸਿੰਘਾਰਾਂਗੇ,ਪਰ ਤੁਸੀਂ ਇਹ ਯਾਦਖਣਾ, ਇਸ ਗਰਜ਼ ਵੇਲੇ ਤਾਂ ਉਹ ਸਭ ਸ਼ਰਤਾਂ ਮੰਨਣ ਲਈ ਤੇ ਸੇਵਾ ਕਰਨ ਲਈ ਤਸੱਲੀ ਦੇਂਦਾ ਹੈ, ਪਰ ਮਤਲਬ ਨਿਕਲਨ ਪਿਛੋਂ ਜਦ ਉਸਨੂੰ ਹਕ ਤੇ ਇਨਸਾਫ ਦੇ ਅਧਾਰ ਤੇ ਕੋਈ ਮੁਨਾਸਬ ਗਲ ਆਖੀ ਗਈ ਤਾਂ ਉਸਦੇ ਮੰਨਣ ਤੋਂ ਉਹ ਇਨਕਾਰੀ ਹੋ ਜਾਏਗਾ।

[ਕਲੀ]

ਮੰਨਕੇ ਅਰਜ਼ਾਂ ਕਿਹਾ ਦਾਤੇ, ਨੰਦ ਲਾਲ ਜੀ,
ਆਇਆ ਤੁਸਾਂ ਨੂੰ ਨਾ ਖਾਲੀ ਅਸਾਂ ਮੋੜਨਾ।
ਆਸ਼ਾ ਨਹੀਂ ਹੈ ਸਾਨੂੰ ਕਿਸੇ ਤੋਂ ਕੁਝ ਵੀ ਲੈਣ ਦੀ,
ਸਤਿਗੁਰ ਨਾਨਕ ਜੀ ਦੇ ਘਰ ਵਿਚ ਕੋਈ ਥੋੜ ਨਾ।
ਜਾਕੇ ਆਖੋ ਬਹਾਦਰ ਸ਼ਾਹ ਨੂੰ ਦਿਆਂਗੇ ਰਾਜ ਲੈ,
ਚੇਤੇ ਰੁਖੀ ਕਰਕੇ ਵਾਅਦਾ ਫਿਰ ਨ ਭੋੜਨਾ।
ਜਥਾ ਭੇਜਾਂਗੇ ਅਸੀਂ ਰਣ ਵਿਚ ਜੋਧੇ ਸਿੰਘਾਂ ਦਾ,
ਤਾਰੇ ਆਜ਼ਮ ਦਾ ਆ ਗਰੂਰ ਸਾਰਾ ਫੋੜਨਾ।
ਨਾ ਕੋਈ ਵੈਰੀ ਸਾਡਾ ਨਹੀਂ ਬਿਗਾਨਾ ਕੋਈ ਭੀ,
ਪਾਪਾਂ ਜ਼ੁਲਮਾਂ ਵਾਲਾ ਬੇੜਾ ਅਸਾਂ ਹੈ ਰੋੜਨਾ।
ਦਿਸੇ ਹਾਰ ਜੇ ਹੁੰਦੀ ਆਕੇ ਸਾਨੂੰ ਦਸਿਆ ਜੇ,
ਧਿਆਨ ਕਰਨਾ ਮਨ ਚਰਨਾਂ ਨਾਲ ਜੋੜਨਾ।
ਰਣ ਵਿਚ ਆਕੇ ਅਸੀਂ ਤਾਰੇ ਨੂੰ ਖੁਦ ਮਾਰਾਂਗੇ,
ਤਖਤ ਸ਼ਾਹ ਨੂੰ ਦਿਆਂਗੇ ਸਾਨੂੰ ਕੋਈ ਲੋੜ ਨਾ।
'ਪਾਤਰ' ਆਖੋ ਜਾਕੇ ਗੁਜੇ ਜਾ ਮੈਦਾਨ ਵਿਚ,