ਪੰਨਾ:ਸਿੱਖੀ ਸਿਦਕ.pdf/67

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੭ )

ਟੰਗਿਆ ਸੀ ਨੇਜ਼ਿਆਂ ਤੇ।
ਭਾਂਬੜ ਅਗ ਦਾ ਬਲੇ ਜ਼ੋਰੋ ਜ਼ੋਰੀ,
ਸਰੀਰ ਸਾਰਾ ਲੂਹ ਅਤਿਆ।
ਮੁਖੋਂ ਅਜੇ ਵੀ ਅਵਾਜ਼ ਪਈ ਨਿਕਲੇ,
ਪੜਦੀ ਸੀ ਸ੍ਰੀ ਜਪੁਜੀ।
"ਵੇਖੈ ਵਿਗਸੈ ਕਰਿ ਵੀਚਾਰੁ,
ਨਾਨਕ ਕਥਨਾ ਕਰੜਾ ਸਾਰ।"
ਭੋਗ ਪਿਆ ਜਾਂ ਪੂਰਾ ਪਾਠ ਹੋਇਆ,
ਵਾਜ ਔਣੋਂ ਬੰਦ ਹੋ ਗਈ।
ਰੂਹ ਉਡਕੇ ਪੁਜੀ ਸਚਖੰਡ ਵਿਚ,
"ਕੇਤੀ ਛੁਟੀ ਨਾਲ ਆਖਕੇ।"
ਸੜ ਸੜਕੇ ਜਿਸਮ ਡਿਗੇ ਝੜ ਝੜ,
ਕੜ ਕੜ ਕਰਨ ਹਡੀਆਂ
ਉਤਾਂਹ ਤਕਿਆ ਅਵਾਜ਼ ਗੜ ਗੜ ਦੀ,
ਹੋਈ ਤੇ ਅਕਾਸ਼ ਗਜਿਆ।
ਲੈਕੇ ਦੇਵਤੇ ਬਬਾਣ ਆਏ ਲੈਣ ਨੂੰ,
ਗੁਰੂ ਜੀ ਦੀ ਲਾਡਲੀ ਨੂੰ।
ਅਰਜਨ ਗੁਰੂ ਜੀ ਬਿਠਾ ਗੋਦੀ ਆਪਣੀ,
ਪਿਆਰ ਦੇਕੇ ਕਿਹਾ ਧੰਨ ਹੈਂ।
ਸਦਾ ਲਈ ਤੂੰ ਲੋਕ ਪਰਲੋਕ ਵਿਚ,
ਪੁਤਰੀ ਅਟਲ ਰਹੇਂਗੀ।
ਵੇਖ ਖਾਲਸਾ ਤੂੰ ਫੋਲ ਇਤਹਾਸ ਨੂੰ,
ਲੂੰ ਕੰਡੇ ਖੜੇ ਹੋਂਵਦੇ।