ਪੰਨਾ:ਸਿੱਖੀ ਸਿਦਕ.pdf/64

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੪ )

ਚਲਨ ਦੀ ਕੋਸ਼ਸ਼ ਕੀਤੀ ਹੈ, ਜਾਂ ਕਿਸੇ ਲਕੜੀ ਦੇ ਫਾਲ ਨੂੰ ਅਗ ਲਗ ਗਈ ਹੈ। ਓਥੇ ਪੁਜੇ ਤਾਂ ਤਕ ਕੇ ਹੈਰਾਨ ਹੋ ਗਏ।

ਇਕ ਵਡੀ ਸਾਰੀ ਚਿਖਾ ਵਿਚ ਸਿਖਾਂ ਦੀਆਂ ਲਾਸ਼ਾਂ ਸੜ ਰਹੀਆਂ ਹਨ। ਥੋੜੀ ਵਿਥ ਤੇ ਇਕ ਨੌਜਵਾਨ ਔਰਤ ਜਿਸਦੇ ਸੁਹੱਪਣ ਦੀ ਝਲਕ ਨਿਰਾਲੀ ਤੇ ਨੂਰਾਨੀ ਹੈ, ਅਖਾਂ ਮੀਚੀ, ਮਨ ਨੂੰ ਜੋੜ, ਕੋਈ ਬਾਣੀ ਪੜ ਰਹੀ ਹੈ। ਇਸਦੇ ਸੋਹਣੇ ਕਪੜੇ ਲਹੂ ਦੇ ਨਾਲ ਲਿਬੜੇ ਹੋਏ ਹਨ।ਗਲ ਵਿਚ ਛੋਟੀ ਕਿਰਪਾਨ ਪਈ ਹੋਈ ਹੈ। ਫਤਹਿ ਦੀ ਖੁਸ਼ੀ ਤੇ ਅਗ ਦੇ ਸੇਕ ਨਾਲ ਇਸਦੇ ਸੁੰਦਰ ਮੁਖੜੇ ਤੇ ਲਾਲੀ ਤੇ ਨੂਰ ਟਪਕ ਰਿਹਾ ਹੈ। ਭੋਲੇ ਭਾਲੇ ਬੁਲ ਕਿਸੇ ਮਿਠੀ ਸੁਰ ਨਾਲ ਕੁਝ ਬੋਲਦੇ ਤੇ ਹਿਲਦੇ ਹਨ । ਪਰੇਮ ਮਗਨਤਾ ਨਾਲ ਪਾਣੀ ਬਣ ਅਖਾਂ ਰਾਹੀਂ ਗਲਾਂ ਪਰ ਇਉਂ ਟਪਕ ਰਿਹਾ ਹੈ ਜਿਵੇਂ ਗੁਲਾਬ ਦੇ ਫੁਲ ਪੂਰ ਤ੍ਰੇਲ ਦੇ ਤੁਪਕੇ ਮੋਤੀ ਬਣ ਸੋਭ ਰਹੇ ਹਨ।

ਅਫਸਰਾਂ ਨੇ ਇਸ ਮੁਟਿਆਰ ਬੀਬੀ ਨੂੰ ਪੁਛਿਆ ਤੂੰ ਕੌਣ ਹੈਂ? ਤੇ ਇਹ ਸਾਰਾ ਕੰਮ ਕਿਸ ਕਿਸ ਨੇ ਕੀਤਾ ਹੈ? ਔਰਤ ਹੈਂ; ਜਾਂ ਅਸਮਾਨ ਤੋਂ ਪਰੀ ਉਤਰ ਕੇ ਆਈ ਏਂ”? ਉਨਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ; ਪਰ ਪਾਠ ਕਰਨ ਦੀ ਧੁੰਨੀ ਓਂਵੇਂ ਹੀ ਸੁਣੀਦੀ ਹੈ। ਉਹ ਇਞ ਆਪਣੀ ਮਸਤੀ ਤੇ ਬੇ ਹੀ ਵਿਚ ਮਸਤ ਹੈ ਜਿਵੇਂ ਕਿ ਉਸਦੇ ਕੰਨ ਉਨ੍ਹਾਂ ਦੀ ਕੋਈ ਗਲ ਸੁਣਦੇ ਹੀ ਨਹੀਂ ਹਨ।

ਕਿਥੇ ਤਾਂ ਉਸ ਬੀਬੀ ਦੀ ਬਹਾਦਰੀ ਤੇ ਹਿੰਮਤ ਨੂੰ ਮੁਖ ਰਖਕੇ ਆਫਰੀਨ ਕਹਿ ਕੇ ਉਸਦੇ ਚਰਨ ਚੁੰਮਣੇ ਚਾਹੀਦੇ ਸਨ; ਪਰ ਕਿਥੇ ਇਹ ਆਪਣੀ ਅਫਸਰੀ ਦੇ ਮਾਣ ਵਿਚ ਡੰਡਿਆਂ