ਪੰਨਾ:ਸਿੱਖੀ ਸਿਦਕ.pdf/63

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੩ )

ਸਿਖਾਂ ਦੀਆਂ ਲੋਥਾਂ ਦਾ ਪਿਆ ਹੋਵੇ ਸਸਕਾਰ ਜੀ।
ਪੁਛਦੇ ਨੇ ਕੌਣ ਏਂ ਤੂੰ, ਏਥੇ ਕੀ ਕਰਦੀ ਏਂ।
ਔਰਤ ਹੈਂ ਪਰੀਂ ਹੈਂ ਜਾਂ, ਮੌਤੋਂ ਨ ਡਰਦੀ ਏਂ।
ਬੋਲਕੇ ਦਸ, ਅਨਿਆਈ ਮੌਤੇ ਕਿਉਂ ਮਰਦੀਏਂ।
ਕੋਮਲ ਸਰੀਰ ਤੇ ਰਹੀ ਡੰਡੇ ਸਹਾਰ ਜੀ।
ਖੋਭਕੇ ਬਰਛੇ ਤਿਖੇ ਜਿਸਮ ਪਰੋਇਆ ਏ।
ਵਗ ਪੈ ਫੁਹਾਰੇ ਬਦਨੋ ਖੂਨ ਸਭ ਚੋਇਆ ਏ।
ਬਲਦੇ ਭਾਂਬੜ ਤੇ ਰਖਿਆ ਭੜਥਾ ਸੜ ਹੋਇਆ ਏ।
ਮੁਖੜਾ ਪਰ ਅਜੇ ਵੀ ਬਾਣੀ ਰਿਹਾ ਉਚਾਰ ਜੀ।
ਸਿਖੀ ਨਿਭਾਉਣ ਬਦਲੇ ਜੀਂਦੇ ਸੜ ਜਾਈਦਾ।
ਲਾਹਕੇ ਸਿਰ ਪਹਿਲਾਂਆਪਣੀ ਤਲੀ ਟਿਕਾਈਦਾ।
ਹਸ ਹਸ ਕੇ ਜੀਊਂਦੇ ਤਨ ਨੂੰ ਟੋਟੇ ਕਰਵਾਈਦਾ।
ਪੁਠੀ ਖਲ ਲਥੇ ਭਾਵੇਂ ਡਾਗਾਂ ਦੀ ਮਾਰ ਜੀ।
ਪ੍ਰਉਪਕਾਰ ਖਾਤਰ ਸਖਤੀ ਹੈ ਝਲੀ ਦੀ।
ਪੈਂਦੀ ਹੈ ਸੂਝ ਤਾਹੀਓਂ ਪ੍ਰੀਤਮ ਦੀ ਗਲੀ ਦੀ।
ਪਦਵੀ ਸ਼ਹੀਦੀ ਦੀ ਤਾਂ ਦਰਗਾਹ ਵਿਚ ਮਲੀ ਦੀ।
ਸਚ ਖੰਡ ਜਿਥੇ “ਪਾਤਰ ਵਸਦਾ ਨਿਰੰਕਾਰ ਜੀ।

ਮੂੰਹ ਹਨੇਰੇ ਚਾਰ ਖੜਕੇ ਹਨ,ਪਰ ਸਿਆਲ ਵਿਚ ਇਸ ਵੇਲੇ ਵੀ ਅਧੀ ਰਾਤ ਹੁੰਦੀ ਹੈ। ਸੰਤਰੀ ਨੇ ਉਂਘਲਾਟ ਲੈਂਦਿਆਂ ਦੂਜੇ ਸਿਪਾਹੀ ਨੂੰ ਜਗਾਇਆ ਜਾਂ ਅਗ ਦਾ ਚਾਨਣ ਤਕਿਆ ਤਾਂ, ਇਸ ਭਾਂਬੜ ਵਲ ਨਿਗਾਹ ਪਈ। ਹੈਰਾਨਗੀ ਨਾਲਅਭੜਵਾਹੇ ਗਾਰਦ ਕਮਾਂਡਰ ਤੇ ਅਫਸਰਾਂਨੂੰਜਗਾਕੇ ਰਪੋਟ ਦਿਤੀ ਸੋਚਣ ਲਗੇ ਇਸ ਵੇਲੇ ਕਿਸੇ ਦੁਸ਼ਮਨ ਨੇ ਕੋਈ ਚਾਲ