ਪੰਨਾ:ਸਿੱਖੀ ਸਿਦਕ.pdf/62

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੨ )

ਚਿਖਾ ਲਈ ਲਕੜਾਂ ਢੋਕੇ ਕਠੀਆਂ ਕਰਨੀਆਂ ਚਿਖਾ ਚਿਣਕੇ ਤਰੀਕੇ ਨਾਲ ਲਾਸ਼ਾਂ ਨੂੰ ਰਖ ਸਸਕਾਰ ਕਰਨਾ ਇਸ ਭਿਆਨਕ ਸਮੇਂ ਵਿਚ ਕਿਤਨਾ ਅਸੰਭਵ ਸੀ,ਪਰ ਤਕੋ ਨਾ ਖੰਡੇ ਦੀ ਧਾਰ ਨਹੀਂ, ਨਹੀਂ ਇਸਤੋਂ ਭੀ ਵਧ ਤਿਖੀ ਧਾਰ ਪੁਰ ਚਲਕੇ, ਬੀਬੀ ਨੇ ਅਸੰਭਵ ਨੂੰ ਸੰਭਵ ਕਰ ਵਿਖਾਇਆ।

ਝੋਕ

ਖੰਡੇ ਤੋਂ ਤਿਖੀ ਵੇਖੀ ਸਿੱਖੀ ਦੀ ਧਾਰ ਜੀ।
ਕਕਰ ਪਿਆ ਜੰਮੇ ਪੈਂਦੀ ਕਹਿਰਾਂ ਦੀ ਸਰਦੀ ਏ।
ਲਾਂਬੂ ਲਗਾਕੇ ਕੋਲ ਪਾਠ ਬਹਿ ਕਰਦੀ ਏ।
ਡਿਗਦੀ ਹੈ ਲਕੜ ਜਿਥੋਂ ਢਾਗੇਂ ਨਾਲ ਧਰਦੀ ਏ।
ਭਾਂਬੜ ਜਾਂ ਬਲਿਆ ਪਿਆ ਅਗਦਾ ਲਸ਼ਕਾਰ ਦੀ।
ਖੰਡੇ ਤੋਂ ਤਿਖੀ ਵੇਖੀ ਸਿੱਖੀ ਦੀ ਧਾਰ ਜੀ।
ਸੁਫਲੀ ਗੁਰ ਕੀਤੀ ਸੇਵਾ ਸ਼ੁਕਰ ਮਨਾਂਵਦੀ।
ਚੌਂਕੜਾ ਮਾਰ ਬੀਬੀ ਸੂਰਤੀ ਜਮਾਂਵਦੀ।
ਪਾਠ ਦੀ ਧੁਨੀ ਲਾਕੇ ਆਪਾ ਭੁਲਾਂਵਦੀ।
ਕੀਤੀ ਹੈ ਸੇਵਾ ਉਤਮ ਹੌਂਸਲਾ ਧਾਰ ਜੀ।
ਮੰਤਰੀ ਕਦੇ ਕਦਾਈਂ ਲੈਂਦੇ ਨੇ ਜੂਹਾਂ ਜੀ।
ਤਕਿਆ ਨੇ ਭਾਂਬੜ ਬਲਦਾ ਨਿਕਲੇ ਪਿਆ ਧੂਆਂ ਜੀ।
ਜਾਂਦਾ ਹੈ ਦੂਰ ਚਾਨਣ ਲਿਸ਼ਕਦੀਆਂ ਜੂਹਾਂ ਜੀ।
ਸੰਤਰੀ ਝਟ ਜਗਾਏ ਅਫਸਰ ਸਰਦਾਰ ਜੀ।
ਭਜੇ ਨੇ ਆਏ ਓਥੇ ਤਕਿਆ ਨਜ਼ਾਰਾ ਇਹ।
ਬੈਠੀ ਮੁਟਿਆਰ ਜਿਸਦਾ ਰੂਪ ਨਿਆਰਾ ਇਹ।
ਸੁਣਦੇ ਨੇ ਪੜ੍ਹਦੀ ਕੋਈ ਪਾਠ ਪਿਆਰਾ ਇਹ।