ਪੰਨਾ:ਸਿੱਖੀ ਸਿਦਕ.pdf/59

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੯ )

ਆਪਣਾ ਆਪ ਲੁਕਾਦਾਂ ਅੰਤ ਨੂੰ ਜ਼ੁਲਮ ਦੇ ਭਾਰ ਨਾਲ ਡੋਲ ਰਹੀ ਧਰਤੀ ਦੇ ਹੇਠ ਜਾ ਲੁਕਿਆ। ਹਨੇਰੇ ਨੇ ਆਪਣਾ ਕਬਜਾ ਜਮਾ ਲਿਆ। ਇਸ ਕਾਲੀ ਬੋਲੀਰਾਤ ਵਿਚ ਵੀ ਇਕ ਜਾਗਦੀ ਚਮਕਦੀ ਆਤਮਾ ਜਿਸ ਨੇ ਖੰਡੇ ਦਾ ਅੰਮ੍ਰਿਤ ਛਕਿਆ ਹੋਇਆ ਸੀ, ਅਧੀ ਰਾਤ ਨੂੰ ਚੁਪ ਚਾਪ ਆਪਣੇ ਘਰੋਂ ਨਿਘੀ ਬੁਕਲ ਨੂੰ ਛਡ, ਕਕਰ ਵਰਦੀ ਸਰਦੀ ਵਿਚ ਬਾਹਰਨੂੰ ਉਠਤੁਰੀ

ਛੰਦ ਡੇਉਢ

ਪਿੰਡ ਚਮਕੌਰ ਦੇ ਸੀ ਵਿਚ ਵਸਦੀ,
ਇਕ ਸਿਖ ਬਚੜੀ।
ਪ੍ਰੇਮਣ ਤੇ ਨਿਤਨੇਮਣ ਨਾਮ ਰਸਦੀ,
ਸਚੇ ਰੰਗ ਰਤੜੀ।
ਵੀਰਾਂ ਦੀ ਸ਼ਹੀਦੀ ਹੋਈ ਏਸ ਸੁਣੀ ਜਾਂ,
ਵੀਰਾਂ ਦੀ ਪਿਆਰੀ ਨੇ।
ਜੋਸ਼ ਵਿਚ ਉਠ ਖਾਧੀ ਝੁਣ ਝੁਣੀ ਤਾਂ,
ਚਾ ਹਿੰਮਤ ਧਾਰੀ ਨੇ।
ਛਾਇਆ ਸੀ ਹਨੇਰਾ ਰਾਤ ਕਾਲੀ ਬੋਲੀ ਸੀ,
ਕੁਝ ਨਾ ਸੀ ਦਿਸਦਾ।
ਹੋਂਸਲੇ ਦੇ ਨਾਲ ਟੁਰੀ ਨਹੀਂ ਡੋਲੀ ਸੀ,
ਦਿਲ ਪਕਾ ਇਸ ਦਾ।
ਥਕੇ ਹੋਏ ਸੁਤੇ ਤਦੋਂ ਪਹਿਰੇਦਾਰ ਸਨ,
ਬੇਫਿਕਰ ਹੋਇਕੇ।
ਗੁਰੂ ਮਾਰ ਲੀਤਾ ਕਹਿੰਦੇ ਲਲਕਾਰ ਸਨ,
ਲਵੋ ਮੌਜਾਂ ਸੋਇਕੇ।