ਪੰਨਾ:ਸਿੱਖੀ ਸਿਦਕ.pdf/52

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੨ )

ਵੇਖ ਸੂਰਮੇ, ਕਈ ਘਬਰਾਏ,
ਫੌਜ ਵਿਚ ਹਾਹਾਕਾਰ ਤਾਂ।
ਮਚ ਗਈ ਮਚ ਗਈ, ਭਜੀ ਫੌਜ 'ਪਾਤਰ'
ਜਿਹੜੀ ਬਚ ਗਈ।

ਹਸਪਤਾਲ ਵਿਚ ਜਾਕੇ, ਦੋ ਤਿੰਨ ਘੜੀਆਂ ਤੜਫ ਕੇ, ਉਸ ਜਰਨੈਲ ਦਾ ਛੋਟਾ ਭਰਾ ਭੀ ਪੁਰਸਲਾਤ ਦੇ ਬਿਖੜੇ ਪੈਂਡੇ ਦਾ ਪਾਂਧੀ ਬਣ ਗਿਆ, ਤੇ ਦੋਵੇਂ ਭਰਾਵਾਂ ਨੇ ਰਲਕੇ ਬਹਿਸ਼ਤਾਂ ਦੀ ਜਰਨੈਲੀ ਕੇ ਤਵੀ ਜਾ ਸੰਭਾਲੀ।*

ਇਹ ਅਚਰਜ ਤੇ ਆਪਣੀ ਬਣੀ ਬਣਾਈ ਵਿਉਂਤ ਦੇ ਐਨ ਉਲਟ ਨਜ਼ਾਰਾ ਤਕ ਕੇ ਰਾਜਾ ਹਰੀਚੌਦ, ਗੁਸੇ ਵਿਚ ਆਇਆ, ਤੇ ਸਚੇ ਪਾਤਸ਼ਾਹ ਨੂੰ ਦੂਰ ਖੜਿਆਂ ਤਕਕੇ ਨਿਸ਼ਾਨਾਂ ਬੰਨਕੇ, ਤਿੰਨ ਤੀਰ ਮਾਰੇ। ਜਿਸ ਦਾ ਵਰਨਣ ਹਜੂਰ ਨੇ ਇਉਂ ਕੀਤਾ ਹੈ।

"ਹਰੀ ਚੌਦ ਕੋਪੇ ਕਮਾਣੰ ਸੰਭਾਰੰ॥
ਪੁਥਮ ਬਾਜੀਯੰ ਤਾਣ ਬਾਣੰ ਪ੍ਰਹਾਰੰ॥
ਦੁਤੀਯ ਤਾਕ ਕੈਤੀਰ ਮੋ ਕੌ ਚਲਾਯੰ॥
ਰਖਿਓ ਦਈਵ ਮੈਂਕਾਨ ਛ੍ਵੈਕੇ ਸਿਧਾਯੀ॥
ਤ੍ਰਿਤਯ ਬਾਣ ਮਾਰਯੋ ਸੁ ਪੇਟੀ ਮਝਾਰੰ॥
ਬਿੰਧਿਅੰ ਚਿਲਕਤੰ ਦੁਆਲ ਪਾਰੰ ਪਧਾਰੰ॥
ਚੂਭੀ ਚਿੰਚ ਚਰਮੰ ਕਛੂ ਘਾਇ ਨ ਆਯੰ॥
ਕਲੰ ਕੇਵਲੰ ਜਾਨ ਦਾਸੰ ਬਚਾਯੰ॥
ਜਬੈ ਬਾਣ ਲਾਗਯੋ। ਤਬੈ ਰੋਸ ਜਾਗਯੋ॥
ਕਰੰ ਲੈ ਕਮਾਣੰ। ਹਨੰ ਬਾਣ ਤਾਣੰ॥


  • Two birds killed with one stone.