ਪੰਨਾ:ਸਿੱਖੀ ਸਿਦਕ.pdf/50

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੦ )

ਮਹੰਤ ਕ੍ਰਿਪਾਲ ਦਾਸ ਨੇ ਗੁਸੇ ਵਿਚ ਆਕੇ, ਕੁਤਕ (ਸਲੋਤ੍ਰ) ਸੰਭਾਲ ਕੇ ਹਠੀ ਹਯਾਤ ਖਾਨ ਦੇ ਐਸੀ ਸਿਰ ਵਿਚ ਮਾਰੀ, ਉਸਦਾ ਸਿਰ ਫਿਸ ਕੇ ਫਟ ਗਿਆ, ਤੇ ਉਸ ਵਡੇ ਸਾਰੇ ਤੌਲੇ ਵਿਚੋ, ਚਿਟੀ ਮਿਬਦੀਆਂ ਇਉਂ ਪਚਕਾਰੀਆਂ ਤੇ ਤਤੀਰੀਆਂ ਛੁਟੀਆਂ, ਸਮਝੋ ਕਿ ਸ੍ਰੀ ਕ੍ਰਿਸ਼ਨ ਜੀ ਨੇ ਮਖਣ ਦਾ ਭਰਿਆ ਹੋਇਆ ਕੁਜਾ ਭੰਨ ਦਿਤਾ ਹੈ।

ਸਿਰ ਦੀ ਮਿਝ ਨਿਕਲਨ ਸਾਰ ਹੀ ਤੜਫਦਾ ਹੋਇਆ ਧੜ, ਸਜੇ ਪਾਸੇ ਵਲ ਲਮਕਪਿਆ। ਖਬੇ ਪਾਸਿਓਂ ਰਕਾਬ ਚੋਂ ਪੈਰ ਨਿਕਲ ਗਿਆ, ਪਰ ਸਜੇ ਪਾਸੇ ਦਾ ਪੈਰ ਫਸਿਆ ਰਿਹਾ। ਘੋੜੀ ਤਰੱਬਕ ਕੇ ਉਠ ਨਠੀ, ਤੇ ਲਾਸ਼ ਜ਼ਮੀਨ ਪੁਰ ਘਸੀਟਨ ਲਗੀ। ਇਸਦਾ ਛੋਟਾ ਭਰਾ ਇਕ ਰਸਾਲੇ ਦਾ ਕਮਾਂਡਰ ਸੀ। ਉਸਨੇ ਵਡੇ ਭਰਾ ਦੀ ਰੁਲਦੀ ਲਾਸ਼ ਨੂੰ ਸੰਭਾਲਣ ਲਈ, ਸਵਾਰਾਂ ਨੂੰ ਹੁਕਮ ਦੇਕੇ ਝਟ ਘੋੜੀ ਨੂੰ ਕਬਜ਼ੇ ਵਿਚ ਲੈ ਲਿਆ। ਆਪ ਘੋੜੇ ਤੋਂ ਉਤਰਕੇ ਭਰਾ ਦਾ ਪੈਰ ਰਕਾਬ ਵਿਚੋਂ ਕਢਨ ਲਗਾ।

[ਦੇਖੋ ਸਫਾ ੪੯ ਦੀ ਬਾਕੀ]

ਵਿਚ ਹੀ ਸ਼ਹੀਦ ਹੋਏ ਸਨ। ਭੀਮ ਚੋਦ ਤੇ ਫਤਹਿ ਸ਼ਾਹ, ਹਰੀ ਚੰਦ ਰਾਜਾ ਤੇ ਗੁਪਾਲ ਗੁਲੇਰੀਆ, ਬੁਰੀ ਤਰਾਂ ਹਾਰ ਖਾਕੇ ਜੰਗ ਵਿਚੋਂ ਦੌੜ ਗਏ।

ਇਹ ਜੁਧ, ਜੋ ਭੰਗਾਣੀ ਦੇ ਨੇੜੇ ਲੜਿਆ ਗਿਆ ਕਲਗੀਧਰ ਜੀ ਦੇ ਸਮੇਂ ਦਾ ਪਹਿਲਾ ਜੰਗ ਹੈ। ਜਿਸ ਵਿਚ ਫਤਿਹ ਸ੍ਰੀ ਦਸਮੇਸ਼ ਜੀ ਦੀ ਹੋਈ।