ਪੰਨਾ:ਸਿੱਖੀ ਸਿਦਕ.pdf/47

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਰ ਨ ਪਹਿਲਾਂ ਕਰਦੇ, ਸਿਖ ਸਤਿਗੁਰ ਦੇ।,
ਗੈਰਤ ਨਾਲ ਨੇ ਮਰਦੇ, ਪੁਤਲੇ ਅਨਖ ਦੇ।
ਤੇਗ ਸੰਭਾਲ ਚਲਾਈ, ਹਠੀ ਹਯਾਤ ਖਾਂ।
ਕੁਤਕ ਉਤੇ ਬਚਾਈ, ਸੰਤ ਕ੍ਰਿਪਾਲ ਨੇ।
'ਤੂੰ ਕਰ ਲੈ ਦੂਜਾ ਵਾਰ, ਖੜਾ ਹਾਂ ਸ੍ਹਾਮਣੇ।'
ਹਯਾਤ ਵਾਹੀ ਤਲਵਾਰ, ਸਿਰ ਨੂੰ ਸਾਹਮਣੀ।
ਕਰ ਫਿਰ ਕੁਤਕ ਅਗਾਰੀ, ਰੋਕੀ ਉਹ ਭੀ।
ਕਰ ਲੈ ਤੀਜੀ ਵਾਰੀ, ਰਹੇ ਅਰਮਾਨ ਨਾ।
ਤੇਗ ਕੁਤਕ ਨੂੰ ਛੋਹਕੇ, ਵਜੀ ਜਟਾਂ ਵਿਚ।
ਪੀੜ ਨਾ ਉਸਨੂੰ ਪੋਹੀ, ਕਹੇ ਹੁਸ਼ਿਆਰ ਹੋ।
ਕਰਨ ਹੁਣ ਸੈ ਵਾਰ, ਸੁਣ ਜਰਨੈਲ ਓ।
ਹੋ ਜਾ ਖਾਨ ਤਿਆਰ, ਮੌਤ ਉਡੀਕਦੀ।

ਸਿਖ ਹਿਸਟਰੀ ਵਿਚ ਇਹ ਇਕ ਜੀਊ ਦੀ ਜਾਗਦੀ ਪ੍ਰਤਖ ਕਰਾਮਾਤ ਹੈ, ਕਿ ਇਕ ਤਿਆਗੀ ਨਿਰਬਾਣ ਦੇ ਹਥ, ਸਿਰਫ ਸਲੋਤਰ ਦੇਕੇ, ਬਿਨਾਂ ਸ਼ਸਤ੍ਰ ਤੋਂ ਇਕ ਸਿਰ ਲਥ, ਤੇ ਬਾਹੂ ਬਲ ਵਾਲੇ ਜਰਨੈਲ, ਦੇ ਮੁਕਾਬਲੇ ਵਿਚ, ਖੜਾ ਕਰਕੇ, ਉਸਦਾ ਪਹਿਲਾ ਦੂਜਾ ਤੇ ਫਿਰ ਤੀਜਾ ਵਾਰ ਭੀ, ਬਿਨਾਂ ਢਾਲ ਤੋਂ ਸਲੋਤਰ ਤੇ ਰੋਕਣਾ ਤੇ ਅੰਤ ਉਸ ਜਰਨੈਲ ਦਾ, ਐਸਾ ਸਿਰ ਫੇਹਣਾ ਕਿ ਸਿਧਾ ਬਹਿਸ਼ਤਾਂ ਵਿਚ ਪੁਜਾ ਦੇਣਾ, ਤੇ ਸੰਤ ਦੇ ਮੁਖੋ ਇਹ ਬਚਨ ਅਖਵਣੇ "ਗੁਰ ਦੇ ਸਿਖ ਪਹਿਲਾਂ ਵਾਰ ਨਹੀ ਕਰਦੇ ਹੁੰਦੇ" ਸਿਖੀ ਸ਼ਾਨ ਨੂੰ ਕਿੰਨਾ ਉਚਾ ਲਿਜਾਨ ਵਾਲੀ ਲਸਾਨੀ ਮਿਸਾਲ ਹੈ ਹਾਂ ਜੀ ਮਹੌਤ ਜੀ ਨੇ ਅਨੋਖੀ ਬਹਾਦਰੀ ਦਾ ਸਬੂਤ ਇਉਂ ਦਿਤਾ।