ਪੰਨਾ:ਸਿੱਖੀ ਸਿਦਕ.pdf/43

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੩ )

ਵੇਖ ਮਹੰਤ ਸਵੇਰੇ ਹੋਇਆ ਹੈਰਾਨ ਜੀ। ਹਠੀਆਂ...
ਮਹੰਤ ਘਬਰਾਕੇ ਭਜਾ, ਸੇਵਾ ਵਿਚ ਆਇਆ ਏ।
ਕਹਿੰਦਾ ਹੈ ਹੁਕਮ ਆਪਦਾ ਰਾਤੀਂ ਸੁਣਾਇਆ ਏ।
ਸਵੇਰੇ ਉਠੇ ਤਾਂ ਸਾਧੂ, ਨਜ਼ਰੀਂ ਨ ਆਇਆ ਏਂ।
ਹਾਜ਼ਰ ਹੈ ਸੇਵਕ ਜਿਵੇਂ ਕਰੋ ਫੁਰਮਾਨ ਜੀ। ਹਠੀਆਂ...

ਇਹ ਚੰਗਾ ਨਿਆਂ ਹੈ ਖਾਣ ਵੇਲੇ ਕੋਈ ਮਰਨ ਵੇਲੇ ਕੋਈ ਕੁਝ ਚਿਰਾਂ ਤੋਂ ਇਹ ਉਦਾਸੀ ਸਾਧੂ ਸਤਿਗੁਰਾਂ ਪਾਸ ਬੇਨਤੀਆਂ ਕਰ ਰਹੇ ਸਨ, ਅਸੀਂ ਸਮਾਧੀਆਂ ਲਾਂਦੇ, ਤਾੜੀਆਂ ਜਮਾਉਂਦੇ, ਪਾਠ ਕਰਦੇ ਹਾਂ, ਸਾਡੇ ਦਿਮਾਗ ਖੁਸ਼ਕ ਹੋ ਜਾਂਦੇ ਹੈਨ, ਸਾਡੇ ਡੇਰੇ ਲਈ ਆਮ ਸੰਗਤਾਂ ਨਾਲੋਂ ਵਖਰਾ ਸਪੈਸ਼ਲ ਲੰਗਰ ਬਨਣਾ ਚਾਹੀਦਾ ਹੈ।' ਪ੍ਰਵਾਨਗੀ ਮਿਲ ਗਈ ਸੀ। ਪਰ ਅਜ ਇਮਤਿਹਾਨ ਵਿਚ ਕੜਾਹ, ਪੂਰੀ, ਖੀਰਾਂ, ਮਲਾਈਆਂ ਤੇ ਬਦਾਮ ਛਕਣ ਵਾਲੇ, ਸਾਧ ਫੇਹਲ ਹੋ ਗਏ ਜੇ।

ਸਤਿਗੁਰਾਂ ਮਹੰਤ ਜੀ ਨੂੰ ਸ਼ਾਬਾਸ਼ ਦੇਂਦਿਆਂ ਹੋਇਆਂ ਫੁਰਮਾਇਆ, ਮਗਰ ਆਪਨੇ ਉਦਾਸੀਨ ਪੰਥ ਦੀ ਲਾਜ ਰਖ ਲਈ ਹੈ, ਗੁਰ ਸਿਖਾਂ ਤੇ ਸਮੁਚੇ ਗੁਰੂ ਪੰਥ ਨਾਲ ਚਲੇ ਆ ਰਹੇ ਸੰਬੰਧ ਤੇ ਨਾਤੇ ਨੂੰ ਹੋਰ ਵੀ ਪਕਿਆਂ ਕਰ ਦਿਤਾ ਹੈ। ਹੁਕਮ ਓਹੀ ਅਟੱਲ ਹੈ। ਜੋ ਉਹ ਸਤ ਸੌ ਸਾਧ ਭਜ ਗਏ ਹਨ ਤਾਂ ਆਪ ਇਕਲੇ ਹੀ ਉਹਨਾਂ ਸਾਰਿਆਂ ਦੀ ਥਾਂ, ਮੈਦਾਨ ਵਿਚ ਗਜੋਗੇ, ਤੇ ਗੁਰੂ ਨਾਨਕ ਸਾਹਿਬ ਦੀ ਮਿਹਰ ਸਦਕਾ ਫਤਹਿ ਤੁਹਾਡੇ ਚਰਨ ਚੁੰਮੇਗੀ।

ਜਰਨੈਲ 'ਹਯਾਤ ਖਾਂ ਹਠੀ' ਨੇ ਭੰਗਾਣੀ ਦੇ ਮੈਦਾਨ ਵਿਚ ਫੌਜਾਂ ਦਾ ਕੈਂਪ ਲਗਵਾਕੇ, ਸੁਨੇਹਾ ਸ੍ਰੀ ਗੁਰੂ ਦਸਮੇਸ਼ ਜੀ