ਪੰਨਾ:ਸਿੱਖੀ ਸਿਦਕ.pdf/42

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੨ )



'ਹੁਕਮ ਪਰਵਾਨ ਦਾਤਾ', ਕਿਹਾ ਮਹੰਤ ਨੇ।
ਡੇਰੇ ਆ ਆਪਣੇ ਕਠੇ, ਕੀਤੇ ਸਭ ਸੰਤ ਨੇ।
ਕਹਿੰਦੇ 'ਨਿਰਬਾਣ ਹਠੀਓ, ਸਤਿਗੁਰ ਬੇਅੰਤ ਨੇ।
ਦਿਤਾ ਹੈ ਹੁਕਮ ਅਸਾਨੂੰ ਕੀਤਾ ਬਲਵਾਨ ਜੀ। ਹਠੀਆਂ...
ਸੁਣਕੇ ਅਨੋਖੀ ਗਲ ਇਹ, ਹੋਏ ਹੈਰਾਨ ਸਭ।
ਰਾਤ ਨਾ ਸੁਤੇ ਕਠੇ ਹੋਏ ਨਿਰਬਾਣ ਸਭ।
ਬੈਠ ਇਕ ਪਾਸੇ ਰਾਤੀਂ, ਮਤਾ ਪਕਾਨ ਸਭ।
'ਮਹੰਤ ਦੇ ਮੂੰਹ ਚੋਂ ਅਸਾਂ ਸੁਣਿਆ ਐਲਾਨ ਜੀ। ਹਠੀਆਂ...
'ਪੂੜੀ ਕੜਾਹ ਅਸੀਂ, ਖੀਰਾਂ ਖਾ ਸਕਦੇ ਹਾਂ।
ਪੀਕੇ ਸਰਦਾਈਆਂ ਦੁਧ ਦੇ, ਗਫੇ ਲਾ ਸਕਦੇ ਹਾਂ।
ਸਾਧ ਹਾਂ, ਅਸੀਂ ਤੇਗਾਂ, ਕਿਵੇਂ ਚਾ ਸਕਦੇ ਹਾਂ।
ਫੜਨੀ ਨ ਆਉਂਦੀ ਸਾਨੂੰ ਤੀਰ ਕਮਾਨ ਜੀ। ਹਠੀਆਂ...
ਆਏ ਅਸੀਂ ਜਾਣ ਡੇਰਾ, ਨਾਨਕ ਨਰੰਕਾਰੀ ਦਾ।
ਅਮਲ ਹੈ ਚੜਦਾ ਏਥੇ, ਨਾਮ ਖੁਮਾਰੀ ਦਾ।
ਮਲ ਮਲ ਬਦਾਮ ਰੋਗਨ, ਮੂੰਹ ਨੂੰ ਸਵਾਰੀ ਦਾ।
ਜਾਣੇ ਇਹ ਕਦਰ ਨ ਸਾਡੀ ਗੁਰ ਨੌਜਵਾਨ ਜੀ। ਹਠੀਆਂ...
ਅਗੋਂ ਹੁਣ ਏਥੇ ਹੋਣਾ, ਸਾਡਾ ਗੁਜ਼ਾਰਾ ਨਹੀਂ।
ਬਚੀਏ ਹੁਣ ਭਜਕੇ, ਬਿਨਾਂ,ਇਸਤੋਂ ਕੋਈ ਚਾਰਾ ਨਹੀਂ।
ਬੈਠਾ ਉਹ ਰਹਿ ਜਾਏ ਜਿਹਨੂੰ ਜੀਊਣਾ ਪਿਆਰਾ ਨਹੀਂ।
ਸੁਣਕੇ ਆਹ ਹੁਕਮ ਅਸਾਡਾ ਕੰਬਦੀ ਹੈ ਜਾਨ ਜੀ। ਮਿਠੀਆਂ
ਸੁਤਾ ਮਹੰਤ ਛਡਕੇ, ਭਜ ਗਏ ਨੇ ਸਾਰੇ ਉਹ।
ਖਿਸਕੇ ਨੇ ਰਾਤੋਂ ਰਾਤੀਂ, ਸਾਧ ਨਿਕਾਰੇ ਉਹ।
ਸੁੰਞਾ ਛਡ ਗਏ ਨੇ ਡੇਰਾ, ਮੌਤ ਡਰ ਮਾਰੇ ਉਹ।