ਪੰਨਾ:ਸਿੱਖੀ ਸਿਦਕ.pdf/36

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੬ )

ਆਪਣੇ ਪੁਤਰ ਦੇ ਮੰਗਣੇ ਤੇ ਵਿਆਹ ਦਾ ਬਹਾਨਾ ਲਾਕੇ ਰਾਜੇ ਨੇ ਸ਼ਮਿਆਨਾ, ਪ੍ਰਸਾਦੀ ਹਾਥੀ, ਪੰਜ ਕਲਾ ਸ਼ਸਤ੍ਰ ਤੇ ਚੰਨਣ ਦੀ ਚੌਕੀ ਮੰਗਵੀਆਂ ਮੰਗੀਆਂ।

ਜਾਨੀ ਜਾਣ ਸਤਿਗੁਰੂ, ਉਸਦੇ ਹਿਰਦੇ ਦਾ ਖੋਟ ਜਾਣ ਦੇ ਹੋਏ, ਇਉਂ ਤਰੀਕੇ ਨਾਲ ਸਪਸ਼ਟ ਉਤਰ ਦੇਂਦੇ ਹਨ।

ਬੈਂਤ

ਭੇਟਾ ਸੰਗਤਾਂ ਦੀ ਸੰਗਤ ਹੈ ਮਾਲਕ,
ਦੇ ਦੇਂਦਾ ਜੇ ਮੈਂ ਨਾ ਬੇ ਬਸ ਹੁੰਦਾ।
ਮੈਂ ਤਾਂ ਤਾਬਿਆ ਆਪ ਹਾਂ ਸੰਗਤਾਂ ਦੀ,
ਫਾਹੀ ਪਰੇਮ ਦੀ ਚੋਂ ਨਹੀਂ ਨਸ ਹੁੰਦਾ।
ਤਨੋ ਮਨੋ ਤੇ ਧਨੋਂ ਮੈਂ ਇਹਨਾਂ ਦਾ ਹਾਂ,
ਸਦਕੇ ਇਹਨਾਂ ਦੇ ਹੀ ਮੇਰਾ ਜਸ ਹੁੰਦਾ।
ਕਿਹਾ ਆਪਦਾ ਕਦੇ ਨਾ ਮੋੜਨਾ ਸੀ,
ਜੇਕਰ ਰਾਜਾ ਜੀ ਮੇਰੇ ਕੁਝ ਵਸ ਹੁੰਦਾ।

ਇਸ ਉੱਤਰ ਨੂੰ ਆਪਣੀ ਤੌਹੀਨ ਹੋਈ ਸਮਝਦਾ ਹੋਇਆ, ਗੁਸੇ ਵਿਚ ਸੜਦਾ ਭੁਜਦਾ ਹੋਇਆ ਬੋਲਿਆ:-

ਕਬਿੱਤ

ਸੜ ਬਲ ਹੋਇਆ ਲੇ ਸਪ ਵਾਂਗ ਜ਼ਹਿਰ ਘੋਲੇ,
ਗੁਰਾਂ ਨੂੰ ਬਚਨ ਬੋਲੇ ਮਾਣ ਮੈਨੂੰ ਭਾਰਾ ਸੀ।
ਤੁਸੀਂ ਗੁਵਾਂਢੀ ਸਾਡੇ, ਹਮਸਾਏ ਹਾਂ ਤੁਹਾਡੇ,
ਮਿਤ੍ਰ ਪਿਆਰੇ ਡਢ, ਆਪਸ ਦਾ ਸਹਾਰਾ ਸੀ।
ਖਤਰੀ ਤੁਹਾਡੀ ਬੰਸ, ਅਸੀਂ ਰਾਜਪੂਤ ਅੰਸ,
ਦੋਹਾਂ ਦੀ ਹੀ ਰਾਜਬੰਸ ਇਕੋ ਭਾਈ ਚਾਰਾ ਸੀ।